ਆਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਮ [ਵਿਸ਼ੇ] ਸਧਾਰਨ , ਮਾਮੂਲੀ; ਹਰ ਥਾਂ ਮਿਲ਼ਨ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਮ. ਸੰ. ਵਿ—ਕੱਚਾ. ਅਪਕ੍ਤ। ੨ ਸੰਗ੍ਯਾ—ਆਉਂ. ਅਨਪਚ ਅੰਨ ਦਾ ਰਸ , ਜੋ ਅੰਤੜੀ ਤੋਂ ਗੁਦਾ ਰਸਤੇ ਡਿਗਦਾ ਹੈ. ਦੇਖੋ, ਆਮਪਾਤ ੨। ੩ ਸੰ. ਆਮ੍ਰ. ਅੰਬ ਦੇਖੋ, ਅੰਬ ੨। ੪ ਸੰ. ਆਮਯ. ਰੋਗ. “ਸੁਨ ਲਹਿਣਾ ਹਰਖ੍ਯੋ ਰਿਦੇ ਜ੍ਯੋਂ ਆਮੀ ਖ੍ਵੈ ਆਮ.” (ਨਾਪ੍ਰ) ਜਿਵੇਂ ਰੋਗੀ ਰੋਗ ਨੂੰ ਖੋਕੇ ਪ੍ਰਸੰਨ ਹੁੰਦਾ ਹੈ। ੫ ਅ਼ ਅ਼੠ਮ. ਵਿ—ਸਾਮਾਨ੍ਯ. ਮਾਮੂਲੀ. ਸਾਧਾਰਣ. ਜੋ ਖ਼ਾਸ ਨਹੀਂ। ੬ ਪ੍ਰਸਿੱਧ। ੭ ਸੰਗ੍ਯਾ—ਸਾਲ. ਵਰ੍ਹਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਮ, (ਅਰਬੀ) / ਵਿਸ਼ੇਸ਼ਣ : ਸਾਧਾਰਣ, ਖ਼ਾਸ ਦਾ ਉਲਟ

–ਆਮ ਅਸੂਲ, ਪੁਲਿੰਗ : ਐਸੇ ਅਸੂਲ ਜਾਂ ਸਿਧਾਂਤ ਜੋ ਆਮ ਚੀਜ਼ਾਂ ਤੇ ਲਾਗੂ ਹੋ ਸਕਣ

–ਆਮ ਇਤਲਾਹ, ਇਸਤਰੀ ਲਿੰਗ : ਵਿਗਿਆਪਨ, ਆਮ ਲੋਕਾਂ ਦੀ ਗਿਆਤ ਲਈ ਦੱਸੀ ਗਈ ਸੂਚਨਾ, ਆਮ ਲੋਕਾਂ ਨੂੰ ਦੱਸਣ ਲਈ ਮੁਸ਼ਤਹਿਰ ਕੀਤੀ ਗਈ ਸੂਚਨਾ

–ਆਮ ਸਦਨ, (ਇਤਿਹਾਸ) / ਪੁਲਿੰਗ : ਲੋਕ ਸਭਾ, ਸਭਾ ਜਿਸ ਦੇ ਮੈਂਬਰ (ਸਦੱਸ) ਜਨਤਾ ਦੇ ਚੁਣੇ ਹੋਏ ਹੁੰਦੇ ਹਨ

–ਆਮ ਸਿੱਟੇ, ਪੁਲਿੰਗ : ਆਮ ਨਤੀਜੇ

–ਆਮ ਸੂਤਰ, ਹਿੰਦੀ / ਪੁਲਿੰਗ : ਆਮ ਨਿਯਮ, ਐਸੀ ਵਿਧੀ ਜਾਂ ਨੁਸਖਾ ਜੋ ਸਾਰਿਆਂ ਤੇ ਹੀ ਲਾਗੂ ਹੋ ਸਕੇ

–ਆਮ ਖ਼ਾਸ, ਫ਼ਾਰਸੀ / ਪੁਲਿੰਗ : ਸਭ ਤਰ੍ਹਾਂ ਦੇ ਲੋਕ, ਛੋਟੇ ਵੱਡੇ, ਹਰ ਕੋਈ, ਜਨਸਾਧਾਰਣ, ਜਨਤਾ

–ਆਮ ਚੋਣ, (ਸ਼ਹਿਰੀ) / ਇਸਤਰੀ ਲਿੰਗ : ਐਸੀ ਚੋਣ ਜਿਸ ਵਿਚ ਜਨਤਾ ਆਪਣੀ ਰਾਏ ਨਾਲ ਲੋਕ ਸਭਾ ਜਾਂ ਰਾਜ ਲਈ ਆਪਣੇ ਪ੍ਰਤਿਨਿਧ ਚੁਣਦੀ ਹੈ

–ਆਮ ਨਿਰੂਪਣ, (ਹਿੰਦੀ) / ਪੁਲਿੰਗ : ਆਮ ਜਤਾਵਾ, ਸਾਧਾਰਣ ਢੰਗ ਨਾਲ ਬਿਆਨ ਕਰਨ ਦੀ ਕਿਰਿਆ

–ਆਮ-ਪੱਤਾ, ਪੁਲਿੰਗ : ਵਰਕਾ, ਪੱਤਰਾ

–ਆਮ-ਪਦ, ਪੁਲਿੰਗ : ਸਾਧਾਰਣ ਜਾਂ ਆਮ ਸ਼ਬਦ, ਆਮ ਸੰਕੇਤ

–ਆਮ ਪਾਣੀ ਪ੍ਰਬੰਧ, (ਸਿ.ਵਿ.) / ਪੁਲਿੰਗ : ਲੋਕਾਂ ਨੂੰ ਪਾਣੀ ਪਹੁੰਚਾਉਣ ਦਾ ਇੰਤਜ਼ਾਮ

–ਆਮ ਭਿੰਨ, (ਹਿੰਦੀ) / ਪੁਲਿੰਗ : ਸਾਧਾਰਣ ਭਾਗ ਜਾਂ ਅੰਸ਼, ਆਮ ਹਿੱਸਾ

–ਆਮ ਵਰਤਣ, (ਹਿੰਦੀ) / ਪੁਲਿੰਗ : ਸਾਧਾਰਣ ਲੱਛਣ, ਨਿਸ਼ਚਿਤ ਤੌਰ ਤੇ ਸਪਸ਼ਟ ਕਰਨ ਦਾ ਭਾਵ

–ਆਮ ਮਾਫ਼ੀ, ਇਸਤਰੀ ਲਿੰਗ : ਰਾਜਨੀਤਕ ਅਪਰਾਧੀਆਂ ਨੂੰ ਖਿਮਾ ਦੀ ਬਖਸ਼ੀਸ਼, ਸ਼ਾਹੀ, ਮਾਫ਼ੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-04-06-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.