ਕਲਮੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਮੀ [ਵਿਸ਼ੇ] ਲਿਖਤੀ, ਹੱਥ-ਲਿਖਤ; ਪਿਓਂਦ ਕੀਤਾ ਹੋਇਆ, ਪਿਓਂਦੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲਮੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਮੀ. ਵਿ—ਕਲਮ ਨਾਲ ਲਿਖਿਆ ਹੋਇਆ। ੨ ਕਲਮ ਦਾ ਪਿਉਂਦ (ਪੈਵੰਦ).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲਮੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲਮੀ, (ਅਰਬੀ : ਕਲਮ=ਈ) \ ਵਿਸ਼ੇਸ਼ਣ : ੧. ਕਲਮ ਸਬੰਧੀ, ਲਿਖਤੀ, ਕਾਨੀ ਵਰਗਾ, ਹੱਥ ਲਿਖਤ; ੨. ਕਲਮ ਕੀਤਾ ਹੋਇਆ, ਕਟਿਆ ਹੋਇਆ, ਪਿਉਂਦੀ; ੩. ਉਸ ਫਲ ਦਾ ਦਰਖ਼ਤ ਜਿਸ ਵਿੱਚ ਕਲਮ ਲਗਾਈ ਹੋਵੇ ਅਜੇਹੇ ਦਰਖ਼ਤ ਦਾ ਫਲ਼

–ਕਲਮੀ ਅੰਬ,  ਪੁਲਿੰਗ : ਕੱਟ ਕੇ ਖਾਣ ਵਾਲਾ ਅੰਬ, ਪਿਉਂਂਦ ਨਾਲ ਲਾਇਆ ਹੋਇਆ ਅੰਬ

–ਕਲਮੀਸ਼ੋਰਾ,  ਪੁਲਿੰਗ : ਸਾਫ਼ ਬਲੌਰ ਵਰਗਾ ਸ਼ੋਰਾ, ਰਵੇਦਾਰ ਸ਼ੋਰਾ, ਤਰੀਸ਼ੋਰਾ, ਸਾਫ਼ ਕੀਤਾ ਹੋਇਆ ਸ਼ੋਰਾ ਜਿਸ ਦੀਆਂ ਸੀਖਾਂ ਜੇਹੀਆਂ ਬਣ ਜਾਂਦੀਆਂ ਹਨ

–ਕਲਮੀ ਸ਼ੋਰੀਆ, (ਲਹਿੰਦੀ) / ਪੁਲਿੰਗ : ਕਲਮੀ ਸ਼ੋਰਾ

–ਕਲਮੀ ਕਰਨਾ, ਮੁਹਾਵਰਾ : ਲਿਖਣਾ

–ਕਲਮੀ ਕਿਤਾਬ, ਇਸਤਰੀ ਲਿੰਗ : ਹੱਥ ਲਿਖਤ ਪੁਸਤਕ, ਹੱਥ ਨਾਲ ਲਿਖੀ ਪੁਸਤਕ

–ਕਲਮੀ ਦੋਸਤ, ਪੁਲਿੰਗ : ਉਹ ਮਿੱਤਰ ਜਿਸ ਨਾਲ ਕੇਵਲ ਖਤੋਕਿਤਾਬਤ ਰਾਹੀਂ ਹੀ ਦੋਸਤੀ ਹੋਵੇ ਅਤੇ ਵੇਖਿਆ ਨਾ ਹੋਵੇ

–ਕਲਮੀ ਬੂਟਾ, ਪੁਲਿੰਗ : ਉਹ ਪੌਦਾ ਜਿਹੜਾ ਕਿਸੇ ਦੂਜੇ ਪੇੜ ਦੀ ਕਲਮ ਤੋਂ ਉੱਗਿਆ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 37, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-07-04-00-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.