ਕਾਰਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਜ [ਨਾਂਪੁ] ਕੰਮ , ਕਾਜ, ਧੰਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਰਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਜ. ਸੰ. ਕਾਯ੗ਯ. ਸੰਗ੍ਯਾ—ਕੰਮ. ਧੰਧਾ. “ਕਾਰਜ ਸਗਲੇ ਸਾਧੇ.” (ਸੋਰ ਮ: ੫) ੨ ਫਲ. ਨਤੀਜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਰਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਰਜ (ਸੰ.। ਸੰਸਕ੍ਰਿਤ ਕਾਰੑਯ) ਕੰਮ। ਯਥਾ-‘ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ’। ਤਥਾ-‘ਕਾਰਜ ਸਿਧਿ ਨ ਹੋਵਨੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਰਜ, (ਸੰਸਕ੍ਰਿਤ : कार्य=ਕੰਮ) \ ਪੁਲਿੰਗ : ੧. ਕੰਮ ਕਾਜ, ਵਿਹਾਰ, ਧੰਦਾ; ੨. ਮਨੋਰਥ; ੩. ਕਿੱਤਾ, ਹੁਨਰ, ਪੇਸ਼ਾ; ੪. ਵਿਆਹ, ਅਨੰਦ ਕਾਰਜ

–ਕਾਰਜ ਆਰੰਭਣਾ, ਕਿਰਿਆ ਸਕਰਮਕ : ਵਿਆਹ ਆਦਿ ਦਾ ਕੰਮ ਸ਼ੁਰੂ ਕਰਨਾ

–ਕਾਰਜ ਪਾਲਕ ਸਰਕਾਰ, ਇਸਤਰੀ ਲਿੰਗ : ਪਰਬੰਧਕ ਹਕੂਮਤ, ਆਮਿਲ ਹਕੂਮਤ, ਕਾਰਜ ਸਾਧਕ ਸਰਕਾਰ

–ਕਾਰਜ ਰੱਦਣਾ, ਕਿਰਿਆ ਅਕਰਮਕ : ਵਿਆਹ ਦਾ ਸਮਾਨ ਕਰਨਾ, ਅਰੰਭ ਕਰਨਾ

–ਕਾਰਜ ਰਾਸ ਹੋਣਾ, ਮੁਹਾਵਰਾ : ਕੰਮ ਠੀਕ ਹੋ ਜਾਣਾ, ਆਸ ਮੁਰਾਦ ਪੂਰੀ ਹੋਣਾ

–ਅਨੰਦ ਕਾਰਜ, ਆਨੰਦ ਕਾਰਜ, ਪੁਲਿੰਗ : ਸਿੱਖ ਮਤ ਅਨੁਸਾਰ ਵਿਆਹ ਦੀ ਰਸਮ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-17-03-41-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.