ਅਨਾਜ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cereal (ਸਿਅਰਿਅਲ) ਅਨਾਜ: ਫ਼ਸਲ ਪ੍ਰਦਾਨ ਕਰਨ ਵਾਲੀ ਰੋਮਨ ਦੇਵੀ ਸਿਰਸ (Ceres) ਦੀ ਯਾਦ ਵਿੱਚ ਇਕ ਸੀਰੀਆਲੀਆ (cerealia) ਤਿਉਹਾਰ ਮਨਾਇਆ ਜਾਂਦਾ ਹੈ। ਇਸ ਲਈ ਉਸ ਦੇ ਨਾਂ ਤੋਂ ਸੀਰੀਆਲ (cereal) ਸ਼ਬਦ ਪ੍ਰਾਪਤ ਕੀਤਾ ਹੈ। ਇਹਨਾਂ ਅਨਾਜਾਂ ਵਿੱਚ ਸਿਹਤ ਲਈ ਹਰ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ। ਇਹ ਖ਼ੁਸ਼ਕ ਅਤੇ ਠੋਸ ਹੋਣ ਕਰਕੇ ਲੰਬੇ ਸਮੇਂ ਲਈ ਜਮ੍ਹਾ ਕੀਤੇ ਜਾ ਸਕਦੇ ਹਨ। ਮੁੱਖ ਅਨਾਜ ਫ਼ਸਲਾਂ ਕਣਕ, ਜੌਂ, ਓਟਸ, ਮੱਕੀ, ਚਾਵਲ, ਜਵਾਰ, ਬਾਜਰਾ, ਆਦਿ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਅਨਾਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨਾਜ [ਨਾਂਪੁ] ਖਾਧੇ ਜਾਣ ਵਾਲ਼ੇ ਦਾਣੇ, ਅੰਨ , ਖ਼ੁਰਾਕ , ਭੋਜਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਨਾਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਨਾਜ ਸੰਗ੍ਯਾ—ਅੰਨ. ਖਾਣ ਯੋਗ੍ਯ ਪਦਾਰਥ. ਦੇਖੋ, ਅਨਾਦ. “ਅਨਾਜੁ ਮਗਉ ਸਤ ਸੀ ਕਾ.” (ਧਨਾ ਧੰਨਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਨਾਜ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਨਾਜ (ਸੰ.। ਪੰਜਾਬੀ। ਸੰਸਕ੍ਰਿਤ ਅੰਨ) ਅੰਨ , ਕਣਕ , ਚੌਲ ਆਦਿ। ਯਥਾ-‘ਜੈਸੀ ਭੂਖੇ ਪ੍ਰੀਤਿ ਅਨਾਜ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਨਾਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਨਾਜ, ਪੁਲਿੰਗ : ਅੰਨ, ਖੁਰਾਕ, ਭੋਜਨ, ਕਣਕ, ਜੁਆਰ, ਖਾਧੇ ਜਾਣ ਵਾਲੇ ਦਾਣੇ
–ਅਨਾਜ ਕਾਲ ਨਹੀਂ, ਇਹ ਰਾਜ ਕਾਲ ਹੈ, ਅਖੌਤ : ਇਹ ਮਹਿੰਗਾਈ ਜਾਂ ਮਹਿੰਗਭਾਈ ਹਕੂਮਤ ਦੀ ਵਜ੍ਹਾ ਤੋਂ ਹੈ
–ਅਨਾਜ ਦਾ ਕੀੜਾ, ਪੁਲਿੰਗ : ਅਨਾਜ ਖਾ ਕੇ ਜੀਊਣ ਵਾਲਾ ਜੀ, ਮਨੁੱਖ, ਹਰ ਵੇਲੇ ਖਾਂਦਾ ਹੀ ਰਹਿਣ ਵਾਲਾ, ਅਮੂਮਨ ਬੱਚਾ
–ਅਨਾਜ ਦਾ ਵੈਰੀ, ਪੁਲਿੰਗ : ਬਹੁਤ ਖਾਣ ਵਾਲਾ, ਜੋ ਖਾਏ ਤਾਂ ਬਹੁਤਾ ਪਰ ਕੰਮ ਕਰੇ ਥੋੜ੍ਹਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-06-03-22-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First