ਅਬਾਕਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Abacus

ਅਬਾਕਸ ਦੁਨੀਆ ਭਰ ਦਾ ਸਭ ਤੋਂ ਪਹਿਲਾ ਗਣਨਾਵਾਂ ਕਰਨ ਵਾਲਾ ਯੰਤਰ ਹੈ। ਇਸ ਵਿੱਚ ਇਕ ਲੱਕੜ ਦਾ ਫਰੇਮ ਹੁੰਦਾ ਹੈ। ਲੱਕੜ ਦੇ ਫਰੇਮ ਨਾਲ ਤਾਰਾਂ ਜਾਂ ਧਾਗੇ ਬੰਨ੍ਹੇ ਹੁੰਦੇ ਹਨ ਤੇ ਇਹਨਾਂ ਧਾਗਿਆਂ ਵਿੱਚ ਮਣਕੇ ਪਰੋਏ ਹੁੰਦੇ ਹਨ। ਮਣਕਿਆਂ ਨੂੰ ਧਾਗੇ ਉਪਰੋਂ ਇਧਰ-ਓਧਰ ਸਰਕਾ ਕੇ ਗਣਨਾਵਾਂ ਕਰਵਾਈਆਂ ਜਾਂਦੀਆਂ ਹਨ। ਅਬਾਕਸ ਉੱਪਰ ਇਕ ਵਿਅਕਤੀ ਥੋੜ੍ਹੇ ਜਿਹੇ ਅਭਿਆਸ ਰਾਹੀਂ ਬਹੁਤ ਹੀ ਤੇਜ਼ ਰਫ਼ਤਾਰ ਨਾਲ ਗਣਨਾਵਾਂ ਕਰ ਸਕਦਾ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਅਬਾਕਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ABACUS

ਦੁਨੀਆ ਦੇ ਸਭ ਤੋਂ ਪਹਿਲੇ ਗਿਣਤੀ ਕਰਨ ਵਾਲੇ ਯੰਤਰ ਨੂੰ ਅਬਾਕਸ ਕਿਹਾ ਜਾਂਦਾ ਹੈ। ਇਹ 3000 ਈ ਪੂ ਚੀਨ ਦੇ ਵਿਗਿਆਨੀਆਂ ਨੇ ਤਿਆਰ ਕੀਤਾ। ਇਹ ਧਾਗਿਆਂ ਅਤੇ ਮਣਕਿਆਂ ਦੀ ਮਦਦ ਨਾਲ ਗਣਨਾਵਾਂ ਕਰਦਾ ਹੈ। ਧਾਗਿਆਂ ਉਪਰਲੇ ਮਣਕਿਆਂ ਨੂੰ ਇਧਰ-ਓਧਰ ਸਰਕਾ ਕੇ ਜੋੜ , ਘਟਾਓ, ਗੁਣਾ , ਭਾਗ ਆਦਿ ਗਣਨਾਵਾਂ ਨੂੰ ਇਹ ਬਹੁਤ ਤੇਜ਼ ਰਫ਼ਤਾਰ ਨਾਲ ਕਰ ਸਕਦਾ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.