ਅਮਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮਲ [ਨਾਂਪੁ] ਕਰਮ , ਕਰਨੀ; ਨਸ਼ਾ; ਅਫ਼ੀਮ ਸ਼ਰਾਬ ਆਦਿ ਨਸ਼ਾ ਦੇਣ ਵਾਲ਼ੀਆਂ ਚੀਜ਼ਾਂ; ਮੰਤਰ , ਜਾਦੂ; ਕਾਰਵਾਈ , ਪ੍ਰਕਿਰਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15671, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਮਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਮਲ: ਵੇਖੋ ‘ਨਸ਼ੇ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਅਮਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਅਮਲ ਮਲ ਰਹਿਤ ਭਾਵ ਨਿਰਮਲ ਪ੍ਰਭੂ- ਅਮਲ ਨ ਮਲ ਨ ਛਾਹ ਨਹੀ ਧੂਪ ; ਕੰਮ- ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ। ਵੇਖੋ ਅਮਲੁ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਅਮਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਮਲ, ਵਿਸ਼ੇਸ਼ਣ : ੧.ਮਲ ਰਹਿਤ, ਨਿਰਮਲ, ਸਾਫ਼; ੨. ਖੱਟਾ,ਪੁਲਿੰਗ : ਖਟਿਆਈ, ਤੇਜ਼ਾਬ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-03-52-51, ਹਵਾਲੇ/ਟਿੱਪਣੀਆਂ:
ਅਮਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਮਲ, ਪੁਲਿੰਗ (ਅਫ਼.) ੧. ਕਰਣੀ, ਕਰਤੂਤ, ਕਰਮ, (ਅਮਲਾਂ ਤੇ ਨਬੇੜਾ, ਪੈਰਵੀ, ਕਾਰਵਾਈ, ਮੰਨਣ, ਪਾਲਨ, ਨਿੱਤ ਜੀਵਨ ਦਾ ਅੰਗ ਬਣਾਉਣ (––ਵਿਚ ਲਿਆਉਣ); ੨. ਵਕਤ, ਵੇਲਾ, ਸਮਾਂ , ਅਹਿਦ, ਹਕੂਮਤ, ਕਬਜ਼ਾ (ਮੁਗਲਾਂ ਦੇ-ਵੇਲੇ -ਹੇਠ ਆਉਣਾ, -ਉੱਠਣਾ; ੩. ਨਸ਼ਾ, (ਫੀਮ ਦਾ-), ੪. ਫੀਮ, ਸ਼ਰਾਬ ਆਦਿ ਨਸ਼ਾ ਦੇਣ ਵਾਲੀਆਂ ਚੀਜ਼ਾਂ (ਜਰਾ ਕੁ-ਦੇ ਛੱਡਿਆ ਕਰ ਕਾਕੀ ਨੂੰ); ੪. ਮੰਤਰ, ਜਾਦੂ ਆਦਿ (-ਪੜ੍ਹਨਾ-ਕਰਨਾ); ੬. ਕਾਇਦਾ, ਤਰੀਕਾ, (ਸਵਾਲ ਦਾ-); ੭. ਆਦਤ, ਹਿਲਤਰ, ਗੇਝ, (ਸੈਰ ਮੇਰਾ-ਬਣ ਗਿਆ ਹੈ) (ਲਾਗੂ ਕਿਰਿਆ : ਹੋਣਾ, ਕਰਨਾ)
–ਅਮਲ ਕਰਨਾ, ਮੁਹਾਵਰਾ : ਵਰਤੋਂ ਵਿਚ ਲਿਆਉਣਾ, ਕਿਸੇ ਗੱਲ ਤੇ ਚਲਣਾ, ਕਿਸੇ ਗੱਲ ਦੀ ਪਾਲਣਾ ਕਰਨਾ, ਮੰਨਣਾ, ਵਰਤਣਾ
–ਅਮਲਦਰਾਮਦ, ਪੁਲਿੰਗ ਪੈਰਵੀ, ਤਾਮੀਲ, ਪਾਲਨ, ਮੰਨਣ, ਵਰਤਣ, (ਲਾਗੂ ਕਿਰਿਆ : ਹੋਣਾ, ਕਰਨਾ)
–ਅਮਲਦਾਰ, ਪੁਲਿੰਗ : ਪ੍ਰਬੰਧ ਕਰਨ ਵਾਲਾ, ਹਾਕਮ, ਅਧਿਕਾਰੀ
–ਅਮਲਦਾਰੀ, ਇਸਤਰੀ ਲਿੰਗ : ਹਕੂਮਤ, ਰਾਜ
–ਅਮਲ ਦੀ ਟੋਟ, ਇਸਤਰੀ ਲਿੰਗ : ਸ਼ਰਾਬ ਅਫੀਮ ਆਦਿ ਦਾ ਨਸ਼ਾ ਉਤਰਨ ਮਗਰੋਂ ਤਬੀਅਤ ਵਿਚ ਕਮਜ਼ੋਰੀ ਤੇ ਸਰੀਰ ਵਿਚ ਖੁਸਣ ਆਦਿ ਅਲਾਮਤਾਂ ਦਾ ਅਹਿਸਾਸ (ਲਾਗੂ ਕਿਰਿਆ : ਹੋਣਾ, ਲੱਗਣਾ)
–ਅਮਲ ਪਾਣੀ ਕਰਨਾ, ਕਿਰਿਆ ਸਕਰਮਕ : ਨਸ਼ੇ ਵਾਲੀ ਚੀਜ਼ ਵਰਤਣਾ, ਸੁੱਖਾ ਸਰਦਾਈ ਬਣਾ ਕੇ ਪੀਣਾ
–ਅਮਲ ਵਿਚ ਲਿਆਉਣਾ, ਮੁਹਾਵਰਾ : ਵਰਤਣਾ, ਇਸਤੇਮਾਲ ਕਰਨਾ, ਵਰਤੋਂ ਕਰਨਾ
–ਅਮਲਾਂ ਤੇ ਨਬੇੜੇ ਹੋਣਾ, ਮੁਹਾਵਰਾ : ਜੋ ਕੁਝ ਕਰਨਾ ਉਸੇ ਦਾ ਹੀ ਫਲ ਪਾਉਣਾ, ਕੀਤੇ ਕਰਮਾਂ ਦੇ ਅਨੁਸਾਰ ਨਿਆਂ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-03-53-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First