ਅਮੀਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮੀਰ (ਨਾਂ,ਪੁ) ਧਨਾਢ ਵਿਅਕਤੀ; ਖੁਸ਼ਹਾਲ; ਦੌਲਤਮੰਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਮੀਰ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Emir (ਐਮਿਰ) ਅਮੀਰ: ਇਹ ਇਕ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਇਕ ਅਜ਼ਾਦ ਦੇਸ਼ ਦਾ ਬਾਦਸ਼ਾਹ ਜਾਂ ਸੁਲਤਾਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਅਮੀਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮੀਰ [ਵਿਸ਼ੇ] ਧਨੀ , ਧਨਵਾਨ, ਧਨਾਢ , ਮਾਲਦਾਰ, ਰਜਵਾੜਾ; ਆਗੂ, ਮੁਖੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਮੀਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਮੀਰ. ਅ. ਸੰਗ੍ਯਾ—ਪ੍ਰਭੁਤਾ ਵਾਲਾ. ਬਾਦਸ਼ਾਹ । ੨ ਸਰਦਾਰ । ੩ ਧਨੀ । ੪ ਵਿ—ਅਮਰ (ਹੁਕਮ) ਕਰਨ ਵਾਲਾ। ੫ ਅਫ਼ਗ਼ਾਨਿਸਤਾਨ ਦੇ ਸ਼ਾਹ ਦੀ ਉਪਾਧੀ (ਪਦਵੀ ਅਥਵਾ ਖ਼ਿਤਾਬ). ਅਮੀਰ ਅਮਾਨੁੱਲਾ ਦੇ ਸਮੇ ਤੋਂ ਬਾਦਸ਼ਾਹ (King) ਪਦਵੀ ਹੋ ਗਈ ਹੈ. ਸਭ ਤੋਂ ਪਹਿਲਾਂ ਅਮੀਰ ਪਦਵੀ ਮੁਹੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾਂ ਦੀ ਔਲਾਦ ਨੂੰ ਸਨ ੬੫੦ ਦੇ ਕ਼ਰੀਬ ਦਿੱਤੀ ਗਈ ਸੀ. ਅਮੀਰਾਂ ਦਾ ਸਰਬੰਦ ਹਰੇ ਰੰਗ ਦਾ ਹੋਇਆ ਕਰਦਾ ਸੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਮੀਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਮੀਰ, ਅਰਬੀ / ਪੁਲਿੰਗ : ੧. ਧਨਪਾਤਰੀ, ਧਨਾਢ, ਮਾਲਦਾਰ, ਖੁਸ਼ਹਾਲ, ਰੱਜਿਆ ਪੁੱਜਿਆ; ੨. ਸਰਦਾਰ, ਹਾਕਮ, ਰਾਜਾ, ਪਰਧਾਨ; ੩. ਸਾਈਂ, ਖੁਲ੍ਹੇ ਦਿਲ ਵਾਲਾ
–ਅਮੀਰ ਕੋਲ ਤਾਂ ਕਬਰ ਵੀ ਨਾ ਹੋਵੇ, ਅਖੌਤ : ਅਮੀਰ ਲਾਗੇ ਰਹਿਆਂ ਨੁਕਸਾਨ ਜਾਂ ਹੇਠੀ ਪੱਲੇ ਪੈਂਦੀ ਹੈ
–ਅਮੀਰ ਦੀ ਉਗਾਲ ਗ਼ਰੀਬ ਦਾ ਆਧਾਰ, ਅਖੌਤ : ਜਿਹੜੀ ਚੀਜ਼ ਅਮੀਰ ਦੇ ਕਿਸੇ ਕੰਮ ਨਹੀਂ, ਗ਼ਰੀਬ ਲਈ ਨਿਆਮਤ ਹੈ, ਅਮੀਰਾਂ ਦੇ ਮੂੰਹੋਂ ਕੱਢੀ ਜੂਠ ਨਾਲ ਗ਼ਰੀਬ ਰੱਜ ਜਾਂਦੇ ਹਨ
–ਅਮੀਰ ਦੀ ਦਾਈ, ਸਿੱਖੀ ਸਿਖਾਈ, ਅਖੌਤ : ਅਮੀਰ ਦੇ ਨੌਕਰ ਚਾਕਰ ਬਹੁਤ ਹੁਸ਼ਿਆਰ ਹੁੰਦੇ ਹਨ
–ਅਮੀਰਜ਼ਾਦਾ, ਫ਼ਾਰਸੀ : ਅਮੀਰ ਦਾ ਪੁੱਤਰ
–ਅਮੀਰਾਨਾ, ਵਿਸ਼ੇਸ਼ਣ : ਅਮੀਰਾਂ ਵਾਂਗੂੰ, ਅਮੀਰਾਂ ਵਾਲਾ, ਅਮੀਰਾਂ ਵਰਗਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-36-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First