ਅਲੱਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲੱਖ [ਵਿਸ਼ੇ] ਜੋ ਲੱਖਿਆ ਨਾ ਜਾ ਸਕੇ, ਲੁਕਿਆ ਹੋਇਆ, ਅਣਡਿੱਠ, ਜਿਸਨੂੰ ਇੰਦਰੀਆਂ ਰਾਹੀਂ ਜਾਣਿਆ ਨਾ ਜਾ ਸਕੇ, ਪਰਮਾਤਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਲੱਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੱਖ: ਇਸ ਦਾ ਸ਼ਾਬਦਿਕ ਅਰਥ ਹੈ ਜੋ ਲਿਖਿਆ ਨ ਜਾ ਸਕੇ , ਜੋ ਦਿਖਾਈ ਨ ਦੇਵੇ , ਅਦ੍ਰਿਸ਼। ਕਾਲਾਂਤਰ ਵਿਚ ਇਸ ਨੂੰ ਪਰਮਾਤਮਾ ਦਾ ਵਾਚਕ ਸ਼ਬਦ ਮੰਨਿਆ ਜਾਣ ਲਗਿਆ। ਜਿਵੇਂ ਗੁਰੂ ਅਮਰਦਾਸ ਜੀ ਨੇ ਕਿਹਾ ਹੈ — ਅਗਮ ਅਗੋਚਰੁ ਅਲਖ ਅਪਾਰਾ ਕੋਇ ਜਾਣੇ ਤੇਰਾ ਪਰਵਾਰਾ (ਗੁ.ਗ੍ਰੰ. 1060)। ਉਂਜ ਇਹ ਸ਼ਬਦ ਨਾਥ-ਪੰਥੀ ਯੋਗੀਆਂ ਦੀ ਟਕਸਾਲ ਦਾ ਸਿੱਕਾ ਹੈ। ਨਾਥ-ਯੋਗੀ ਜਦੋਂ ਖੱਪਰ ਅਗੇ ਕਰਕੇ ਭਿਖਿਆ ਮੰਗਦੇ ਹਨ ਤਾਂ ‘ਅਲੱਖ ਅਲੱਖ’ ਸ਼ਬਦ ਬੋਲਦੇ ਹਨ।

            ‘ਅਲੱਖ’ ਸ਼ਬਦ ਦੇ ਆਧਾਰ’ਤੇ ਯੋਗੀਆਂ ਵਿਚ ਇਕ ਅਲੱਖ-ਨਾਮੀ ਜਾਂ ਅਲੱਖਧਾਰੀ ਸੰਪ੍ਰਦਾਇ ਦਾ ਵੀ ਵਿਕਾਸ ਹੋਇਆ ਹੈ। ਇਸ ਸੰਪ੍ਰਦਾਇ ਦੇ ਯੋਗੀ ਆਪਣੇ ਆਪ ਨੂੰ ਸਹੀ ਯੋਗੀ ਮੰਨਦੇ ਹਨ। ਮੂਰਤੀ-ਪੂਜਾ ਨ ਕਰਕੇ, ਇਹ ਅਹਿੰਸਾ ਦਾ ਪ੍ਰਚਾਰ ਕਰਦੇ ਹਨ ਅਤੇ ਲੋਕ- ਕਲਿਆਣ ਕਰਨ ਵਿਚ ਰੁਚੀ ਰਖਦੇ ਹਨ। ਜਾਤਿ-ਭੇਦ-ਭਾਵ ਤੋਂ ਇਹ ਬਹੁਤ ਉੱਚੇ ਹਨ। ਇਨ੍ਹਾਂ ਯੋਗੀਆਂ ਦੇ ਸਮਾਜਿਕ ਰੀਤੀ- ਰਿਵਾਜ ਬੜੇ ਸਰਲ ਅਤੇ ਸਾਦੇ ਹਨ। ਬਾਹਰਲੇ ਆਡੰਬਰਾਂ ਵਿਚ ਇਹ ਯਕੀਨ ਨਹੀਂ ਰਖਦੇ।

            ਭਿਖਿਆ ਮੰਗਣ ਵੇਲੇ ਯੋਗੀ ਲੋਕ ‘ਅਲੱਖ’ ਦੀ ਉਸਤਤ ਵਿਚ ਜੋ ਗੀਤ ਗਾਉਂਦੇ ਹਨ, ਉਨ੍ਹਾਂ ਨੂੰ ਵੀ ‘ਅਲੱਖ’ ਕਿਹਾ ਜਾਂਦਾ ਹੈ। ਮੁੱਖ ਨਾਥ-ਯੋਗੀਆਂ ਦੇ ਪ੍ਰਸੰਗ ਵੀ ਇਸੇ ਪਰੰਪਰਾ ਵਿਚ ‘ਅਲੱਖ’ ਨਾਂ ਨਾਲ ਪ੍ਰਸਿੱਧ ਹਨ। ਕਈ ‘ਅਲੱਖ’ ਦੇ ਨਾਲ ‘ਨਿਰੰਜਨ ’ (ਵੇਖੋ) ਸ਼ਬਦ ਦੀ ਵੀ ਵਰਤੋਂ ਕਰਦੇ ਹਨ। ਇਹ ਵੀ ਪਰਮਾਤਮਾ ਦਾ ਸੂਚਕ ਸ਼ਬਦ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਲੱਖ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਲੱਖ : ਇਸ ਦਾ ਸ਼ਾਬਦਿਕ ਅਰਥ ਹੈ ਜੋ ਲਖਿਆ ਨਾ ਜਾ ਸਕੇ, ਜੋ ਦਿਖਾਈ ਨਾ ਦੇਵੇ, ਜੋ ਦਿਖਾਈ ਨਾ ਦੇਵੇ, ਆਦ੍ਰਿਸ਼। ਕਾਲਾਂਤਰ ਵਿਚ ਇਸ ਨੂੰ ਪਰਮਾਤਮਾ ਦਾ ਵਾਚਕ ਸ਼ਬਦ ਮੰਨਿਆ ਜਾਣ ਲਗਿਆ। ਜਿਵੇਂ ਗੁਰੂ ਅਮਰਦਾਸ ਜੀ ਨੇ ਕਿਹਾ ਹੈ—‘ਅਗਮ ਅਗੋਚਰੁ ਅਲਖ ਅਪਾਰਾ।/ਕੋਇ ਨ ਜਾਣੈ ਤੇਰਾ ਪਰਵਾਰਾ’ (ਅ.ਗ੍ਰੰ.1060)। ਉਂਜ ਇਹ ਨਾਥ—ਪੰਥੀ ਯੋਗੀਆਂ ਦੀ ਟਕਸਾਲ ਦਾ ਸਿੱਕਾ ਹੈ। ਨਾਥ-ਯੋਗੀ ਜਦੋਂ ਖੱਪਰ ਅਗੇ ਕਰਕੇ ਭਿਖਿਆ ਮੰਗਦੇ ਹਨ ਤਾਂ ‘ਅਲੱਖ-ਅਲੱਖ’ ਸ਼ਬਦ ਬੋਲਦੇ ਹਨ।

          ‘ਅਲੱਖ’ ਸ਼ਬਦ ਦੇ ਆਧਾਰ ਤੇ ਯੋਗੀਆਂ ਵਿਚ ਇਕ ਅਲੱਖ-ਨਾਮੀ ਜਾਂ ਅਲੱਖਧਾਰੀ ਸੰਪ੍ਰਦਾਇ ਦਾ ਵੀ ਵਿਕਾਸ ਹੋਇਆ ਹੈ। ਇਸ ਸੰਪ੍ਰਦਾਇ ਦਾ ਵੀ ਵਿਕਾਸ ਹੋਇਆ ਹੈ। ਇਸ ਸੰਪ੍ਰਦਾਇ ਦੇ ਯੋਗੀ ਆਪਣੇ ਆਪ ਨੂੰ ਸਹੀ ਯੋਗੀ ਮੰਨਦੇ ਹਨ। ਮੂਰਤੀ-ਪੂਜਾ ਨਾ ਕਰਕੇ ਇਹ ਅਹਿੰਸਾ ਦਾ ਪ੍ਰਚਾਰ ਕਰਦੇ ਹਨ ਅਤੇ ਲੋਕ-ਕਲਿਆਣ ਕਰਨ ਵਿਚ ਰੁਚੀ ਰਖਦੇ ਹਨ। ਜਾਤਿ-ਭੇਦ ਭਾਵ ਤੋਂ ਇਹ ਬਹੁਤ ਉੱਚੇ ਹਨ। ਇਨ੍ਹਾਂ ਯੋਗੀਆਂ ਦੇ ਸਮਾਜਿਕ ਰੀਤੀ-ਰਿਵਾਜ ਬੜੇ ਸਰਲ ਅਤੇ ਸਾਦੇ ਹਨ। ਬਾਹਰਲੇ ਆਡੰਬਰਾਂ ਵਿਚ ਇਹ ਯਕੀਨ ਨਹੀਂ ਰਖਦੇ।

          ਭਿਖਿਆ ਮੰਗਣ ਵੇਲੇ ਯੋਗੀ ਲੋਕ ‘ਅਲੱਖ’ ਦੀ ਉਸਤਤ ਵਿਚ ਜੋ ਗੀਤ ਗਾਉਂਦੇ ਹਨ, ਉਨ੍ਹਾਂ ਨੂੰ ਵੀ ‘ਅਲੱਖ’ ਕਿਹਾ ਜਾਂਦਾ ਹੈ। ਮੁੱਖ ਨਾਥ-ਯੋਗੀਆਂ ਦੇ ਪ੍ਰਸੰਗ ਵੀ ਇਸੇ ਪਰੰਪਰਾ ਵਿਚ ‘ਅਲੱਖ’ ਨਾਂ ਨਾਲ ਪ੍ਰਸਿੱਧ ਹਨ। ਕਈ ‘ਅਲੱਖ’ ਦੇ ਨਾਲ ‘ਨਿਰੰਜਨ’ ਸ਼ਬਦ ਦੀ ਵੀ ਵਰਤੋਂ ਕਰਦੇ ਹਨ।  ਇਹ ਵੀ ਪਰਮਾਤਮਾ ਦਾ ਸੂਚਕ ਸ਼ਬਦ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-05, ਹਵਾਲੇ/ਟਿੱਪਣੀਆਂ: no

ਅਲੱਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਲੱਖ, ਸੰਸਕ੍ਰਿਤ / ਵਿਸ਼ੇਸ਼ਣ : ੧. ਜੋ ਵੇਖਿਆ ਨਾ ਜਾ ਸਕੇ, ਅਣਡਿੱਠ, ਲੁਕਿਆ ਹੋਇਆ, ਇੰਦਰੀਆਂ ਤੋਂ ਪਰੇ; ੨. ਪਰਮੇਸ਼ਰ, ਵਾਹਿਗੁਰੂ

–ਅਲਖ ਚੁਕਾਉਣਾ, ਮੁਹਾਵਰਾ : ਜਾਨੋ ਮਾਰਨਾ, ਖ਼ਤਮ ਕਰ ਦੇਣਾ

–ਅਲਖ ਜਗਾਉਣਾ, ਕਿਰਿਆ ਸਕਰਮਕ : ਉੱਚੇ ਸੁਰ ਨਾਲ ਅਲਖ ਅਲਖ ਆਖ ਕੇ ਸਦਾ ਕਰਨਾ ਅਤੇ ਭਿੱਛਿਆ ਮੰਗਣਾ

–ਅਲਖ ਜਾਗੇ, ਅਵਯ : ਜੋਗੀਆਂ ਦਾ ਬੋਲ ਜਿਸ ਦਾ ਅਰਥ ਇਹ ਹੈ ਕਿ ਪਰਮੇਸ਼ਰ ਦੀ ਜੋਤ ਪਰਗਟ ਹੋਵੇ

–ਅਲਖ ਮੁਕਾਉਣਾ, ਖਤਮ ਕਰਨਾ, ਮਾਰ ਦੇਣਾ

–ਅਲਖਧਾਰੀ, ਪੁਲਿੰਗ : ਅਲਖ ਦੇ ਸਿਧਾਂਤ ਨੂੰ ਮੰਨਣ ਵਾਲਾ, ਜੋਗੀਆਂ ਦਾ ਇਕ ਫਿਰਕਾ ਜੋ ਸੁੰਨ ਨੂੰ ਅਲਖ ਮੰਨ ਕੇ ਧਿਆਉਂਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-01-07-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.