ਅਸ਼ਟਮੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸ਼ਟਮੀ (ਨਾਂ,ਇ) ਚਾਨਣੇ ਅਤੇ ਹਨੇਰੇ ਪੱਖ ਵਿੱਚ ਚੰਦਰਮਾ ਦੀ ਅਠਵੀਂ ਤਿਥਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਸ਼ਟਮੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸ਼ਟਮੀ [ਨਾਂਇ] ਚੰਦਰਮਾ ਦੇ ਚਾਨਣ ਜਾਂ ਹਨੇਰੇ ਪੱਖ ਦਾ ਅੱਠਵਾਂ ਦਿਨ ਜਿਵੇਂ ਦੁਰਗਾ ਅਸ਼ਟਮੀ ਜਾਂ ਕ੍ਰਿਸ਼ਨ ਜਨਮ ਅਸ਼ਟਮੀ ਆਦਿ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸ਼ਟਮੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸ਼ਟਮੀ: ‘ਅਸ਼ਟਮੀ’ ਤੋਂ ਭਾਵ ਹੈ ਚੰਨ ਦੇ ਹਨੇਰੇ ਅਤੇ ਚਾਨਣੇ ਪਖਾਂ ਦੀ ਅੱਠਵੀਂ ਥਿਤ। ਚਾਨਣੇ ਪਖ ਵਿਚ ਅਸ਼ਟਮੀ ਨੌਮੀ ਨਾਲ ਮਿਲਾ ਕੇ ਗ੍ਰਹਿਣ ਕੀਤੀ ਜਾਂਦੀ ਹੈ ਅਤੇ ਕ੍ਰਿਸ਼ਣ ਪਖ ਵਿਚ ਅਸ਼ਟਮੀ ਸਪਤਮੀ ਨਾਲ ਮਿਲਾ ਕੇ ਗ੍ਰਹਿਣ ਕੀਤੀ ਜਾਂਦੀ ਹੈ।

            ਹਿੰਦੂ-ਧਰਮ ਵਿਚ ਇਸ ਥਿਤ ਦਾ ਪਵਿੱਤਰ ਮਹੱਤਵ ਹੈ। ਇਕ, ਇਸ ਲਈ ਕਿ ਦਕੑਸ਼ ਪ੍ਰਜਾਪਤੀ ਦਾ ਯੱਗ ਭੰਗ ਕਰਨ ਲਈ ਅਸ਼ਟਮੀ ਥਿਤ ਨੂੰ ਭਦ੍ਰ ਕਾਲੀ ਦਾ ਅਵਤਾਰ ਹੋਇਆ ਸੀ। ਦੇਵੀ ਉਪਾਸਕਾਂ ਲਈ ਅਸੂ ਅਤੇ ਚੇਤਰ ਮਹੀਨਿਆਂ ਦੇ ਨੌਰਾਤਰਿਆਂ ਦੇ ਚਾਨਣੇ ਪਖ ਦੀਆਂ ਅਸ਼ਟਮੀਆਂ ਵਿਸ਼ੇਸ਼ ਮਹੱਤਵ ਰਖਦੀਆਂ ਹਨ। ਇਨ੍ਹਾਂ ਮੌਕਿਆਂ ਉਤੇ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਕੜਾਹ ਬਣਾ ਕੇ ਕੰਜਕਾਂ ਨੂੰ ਖਵਾਇਆ ਜਾਂਦਾ ਹੈ।

            ਦੂਜਾ , ਇਸ ਲਈ ਕਿ ਭਾਦੋਂ ਵਿਚ ਹਨੇਰੇ ਪੱਖ ਦੀ ਅਸ਼ਟਮੀ ਨੂੰ ਸ਼੍ਰੀ ਕ੍ਰਿਸ਼ਣ ਨੇ ਅਵਤਾਰ ਲਿਆ ਸੀ। ਗੁਰੂ ਅਰਜਨ ਦੇਵ ਜੀ ਨੇ ‘ਅਸ਼ਟਮੀ’ ਥਿਤ ਨੂੰ ਸ਼੍ਰੀ ਕ੍ਰਿਸ਼ਣ ਦੇ ਅਵਤਾਰ-ਦਿਨ ਨਾਲ ਜੋੜਨ ਦੀ ਮਨੌਤ ਵਲ ਸੰਕੇਤ ਕੀਤਾ ਹੈ — ਸਗਲੀ ਥੀਤਿ ਪਾਸਿ ਡਾਰਿ ਰਾਖੀ ਅਸਟਮ ਥੀਤਿ ਗੋਵਿੰਦ ਜਨਮਾਸੀ (ਗੁ.ਗ੍ਰੰ. 1136)। ਸਿੱਖ-ਧਰਮ ਵਿਚ ਅਸ਼ਟਮੀ ਸੰਬੰਧੀ ਕੋਈ ਧਾਰਮਿਕ ਮਾਨਤਾ ਨਹੀਂ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਸ਼ਟਮੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸ਼ਟਮੀ : ਚੰਨ ਦੇ ਮਹੀਨਿਆਂ ਦੇ ਹਿਸਾਬ ਵਿਚ ਹਰ ਚਾਨਣੇ ਅਤੇ ਹਨੇਰੇ ਪੱਖ ਦੀ ਅੱਠਵੀਂ ਤਿਥਿ ਨੂੰ ਅਸ਼ਟਮੀ ਆਖਦੇ ਹਨ। ਅਸ਼ਟਮੀ ਨੂੰ ਹਿੰਦੂ ਇਕ ਪਵਿੱਤਰ ਤਿਥਿ ਮੰਨਦੇ ਹਨ। ਅੱਸੂ ਅਤੇ ਚੇਤ ਦੇ ਨੁਰਾਤਿਆਂ ਦੇ ਚਾਨਣ ਪੱਖ ਦੀਆਂ ਅਸ਼ਟਮੀਆਂ ਖ਼ਾਸ ਮਹੱਤਵ ਰਖਦੀਆਂ ਹਨ। ਇਸ ਦਿਹਾੜੇ ਹਿੰਦੂ ਦੁਰਗਾ ਦੀ ਪੂਜਾ ਕਰਦੇ ਅਤੇ ਕੜਾਹ ਬਣਾ ਕੇ ਕੰਜਕਾਂ ਨੂੰ ਖੁਆਉਂਦੇ ਹਨ। ਕਈ ਹਿੰਦੂ ਘਰਾਂ ਵਿਚ ਹਰ ਚਾਨਣੇ ਪੱਖ ਦੀ ਅਸ਼ਟਮੀ ਨੂੰ ਕੜਾਹ ਬਣਦਾ ਹੈ ਅਤੇ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ।

          ‘ਦੇਵੀ ਭਾਗਵਤ ਪੁਰਾਣ’ (ਤੀਜੇ ਸਕੰਧ ਦੇ 26-27 ਵੇਂ ਅਧਿਆਇ) ਵਿਚ ਲਿਖਿਆ ਹੈ ਕਿ ਦਕਸ਼ ਰਾਜਾ ਦੇ ਜੱਗ ਨੂੰ ਭੰਗ ਕਰਨ ਲਈ ਭੱਦਰ ਕਾਲੀ ਦੇਵੀ ਦਾ ਅਵਤਾਰ ਅਸ਼ਟਮੀ ਤਿਥਿ ਨੂੰ ਹੋਇਆ ਸੀ। ਸ਼ਾਇਦ ਇਸੇ ਧਾਰਮਕ ਵਿਚਾਰ ਕਾਰਨ ਅਸ਼ਟਮੀ ਦਾ ਸਬੰਧ ਦੇਵੀ ਨਾਲ ਹੈ ਅਤੇ ਇਸ ਤਿਥਿ ਨੂੰ ਪਵਿੱਤਰ ਮੰਨਿਆ ਜਾਂਦਾ ਹੈ।

          ਹਿੰਦੂਆਂ ਦੀ ਧਾਰਮਕ ਲੋਕ-ਕਥਾਵਾਂ ਅਨੁਸਾਰ ਬੁੱਧਵਾਰ ਨੂੰ ਹੋਣ ਵਾਲੀ ਚਾਨਣੀ ਅਸ਼ਟਮੀ ਦਾ ਵਰਤ ਰੱਖ ਕੇ ਇਸਤਰੀਆਂ ਦੇਵੀ ਤੋਂ ਸੁੰਦਰਤਾ ਦਾ ਵਰ ਮੰਗਦੀਆਂ ਹਨ।

          ਹ. ਪੁ.– ਸੰਕਸ਼ਿਪਤ ਦੇਵ-ਭਾਗਵਤਾਂਕ––ਕਲਿਆਣ।

 


ਲੇਖਕ : ਕੇ. ਕੇ. ਧੌਮੀਆ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-23, ਹਵਾਲੇ/ਟਿੱਪਣੀਆਂ: no

ਅਸ਼ਟਮੀ ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸ਼ਟਮੀ : ਇਸ ਤੋਂ ਭਾਵ ਹੈ ਚੰਨ ਦੇ ਹਨੇਰੇ ਅਤੇ ਚਾਨਣ ਪੱਖਾਂ ਦੀ ਅੱਠਵੀਂ ਥਿਤ।  ਚਾਨਣ ਪੱਖ ਵਿਚ ਅਸ਼ਟਮੀ ਨੌਮੀ ਨਾਲ ਮਿਲਾ ਕੇ ਗ੍ਰਹਿਣ ਕੀਤੀ ਜਾਂਦੀ ਹੈ ਅਤੇ ਕ੍ਰਿਸ਼ਣ ਪੱਖ ਵਿਚ ਅਸ਼ਟਮੀ ਸਪਤਮੀ ਨਾਲ ਮਿਲਾ ਕੇ ਗ੍ਰਿਹਣ ਕੀਤੀ ਜਾਂਦੀ ਹੈ।

   ਹਿੰਦੂਆਂ ਇਸ ਥਿਤ ਦਾ ਪਵਿੱਤਰ ਮੱਹਤਵ ਹੈ। ਇਕ, ਇਸ ਲਈ ਕਿ ਦਕ੍ਰਸ਼ ਪ੍ਰਜਾਪਤੀ ਦਾ ਯੱਗ ਭੰਗ ਕਰਨ ਲਈ ਅਸ਼ਟਮੀ ਥਿਤ ਨੂੰ ਭੱਦਰ ਕਾਲੀ ਦਾ ਅਵਤਾਰ ਹੋਇਆ ਸੀ। ਦੇਵੀ ਉਪਾਸ਼ਕਾਂ ਲਈ ਅਸੂ ਅਤੇ ਚੇਤਰ ਮਹੀਨਿਆਂ ਦੇ ਨੌਰਾਤਰਿਆਂ ਦੇ ਚਾਨਣ ਪੱਖ ਦੀਆਂ ਅਸ਼ਟਮੀਆਂ ਵਿਸ਼ੇਸ਼ ਮੱਹਤਵ ਰਖਦੀਆਂ ਹਨ। ਇਨ੍ਹਾਂ ਮੌਕਿਆਂ ਤੇ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਕੜਾਹ ਬਣਾ ਕੇ ਕੰਜਕਾਂ ਨੂੰ ਖਵਾਇਆ ਜਾਂਦਾ ਹੈ। ਦੂਜਾ, ਇਸ ਲਈ ਕੇ ਭਾਦੋਂ ਵਿਚ ਹਨੇਰੇ ਪੱਖ ਦੀ ਅਸ਼ਟਮੀ ਨੂੰ ਸ਼੍ਰੀ ਕ੍ਰਿਸ਼ਣ ਦੇ ਅਵਤਾਰ-ਦਿਨ ਨਾਲ ਜੋੜਨ ਦੀ ਮਨੌਤ ਵਲ ਸੰਕੇਤ ਕੀਤਾ ਹੈ—‘ਸਗਲੀ ਥੀਤਿ ਪਾਸਿ ਡਾਰਿ ਰਾਖੀ।/ਅਸਟਮ ਥੀਤਿ ਗੋਵਿੰਦ ਜਨਮਾਸੀ’ (ਅ.ਗ੍ਰੰ.1136)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-12-01, ਹਵਾਲੇ/ਟਿੱਪਣੀਆਂ: no

ਅਸ਼ਟਮੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸ਼ਟਮੀ : ਇਹ ਚੰਨ ਦੇ ਸ਼ੁਕਲ ਪੱਖ ਦੀ ਅੱਠਵੀਂ ਬਿਤ ਹੈ। 'ਦੇਵੀ ਭਾਗਵਤ ਪੁਰਾਣ' (ਤੀਜੇ ਸਕੰਧ ਦੇ 26-27 ਅਧਿਆਇ) ਅਨੁਸਾਰ ਰਾਜਾ ਦਕਸ਼ ਦੇ ਯੱਗ ਨੂੰ ਭੰਗ ਕਰਨ ਲਈ ਭੱਦਰ ਕਾਲੀ ਦੇਵੀ ਦਾ ਅਵਤਾਰ ਅਸ਼ਟਮੀ ਥਿਤਿ ਨੂੰ ਹੋਇਆ ਸੀ। ਇਸੇ ਲਈ ਅਸ਼ਟਮੀ ਦਾ ਸਬੰਧ ਦੇਵੀ ਨਾਲ ਹੈ। ਅੱਸੂ ਅਤੇ ਚੇਤ ਦੇ ਨੌਰਾਤਿਆਂ ਦੇ ਚਾਨਣ ਪੱਖ ਦੀਆਂ ਅਸ਼ਟਮੀਆਂ ਵਿਸ਼ੇਸ਼ ਮਹੱਤਵਪੂਰਨ ਹਨ। ਧਾਰਮਕ ਲੋਕ ਕਥਾਵਾਂ ਅਨੁਸਾਰ ਬੁਧਵਾਰ ਨੂੰ ਹੋਣ ਵਾਲੀ ਚਾਨਣੀ ਅਸ਼ਟਮੀ ਦਾ ਵਰਤ ਰਖ ਕੇ ਇਸਤਰੀਆਂ ਸੁੰਦਰਤਾ ਦਾ ਵਰ ਮੰਗਦੀਆਂ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-12-24-39, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 1: 162

ਅਸ਼ਟਮੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਸ਼ਟਮੀ, ਸੰਸਕ੍ਰਿਤ / ਇਸਤਰੀ ਲਿੰਗ : ਹਰ ਪੱਖ ਦੀ ਅੱਠਵੀਂ ਤਿਥ, ਅੱਠੇਂ, ਅੱਠਿਉਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-02-20-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.