ਅਸਤ੍ਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸਤ੍ਰ. ਸੰ. ਅਤ੍ਰ. ਸੰਗ੍ਯਾ—ਓਹ ਸ਼ਤ੍ਰ ਜੋ ਫੈਂਕਿਆ ਜਾਵੇ, ਜਿਵੇਂ ਚਕ੍ਰ ਤੀਰ ਗੋਲਾ ਆਦਿ. ਦੇਖੋ, ਸ਼ਸਤ੍ਰ । ੨ ਪੁਰਾਣਾਂ ਵਿੱਚ ਮੰਤ੍ਰਮੁਕ੍ਤ ਸ਼ਤ੍ਰਾਂ ਨੂੰ ਭੀ ਅਤ੍ਰ ਲਿਖਿਆ ਹੈ. ਜਿਵੇਂ ਮੋਹਨਾਤ੍ਰ, ਪਾਵਕਾਤ੍ਰ, ਵਰੁਣਾਤ੍ਰ, ਪਵਤਾਤ੍ਰ, ਵਜ੍ਰਾਤ੍ਰ ਆਦਿ. ਉਸ ਸਮੇਂ ਦੇ ਲੋਕਾਂ ਦਾ ਨਿਸਚਾ ਸੀ ਕਿ ਮੰਤ੍ਰ ਪੜ੍ਹਕੇ ਚਲਾਇਆ ਅਤ੍ਰ ਭਿਆਨਕ ਅਸਰ ਕਰਦਾ ਹੈ. ਅਤੇ ਜੇ ਉਸ ਅਤ੍ਰ ਦਾ ਵਿਰੋਧੀ ਅਤ੍ਰ ਮੰਤ੍ਰ ਪੜ੍ਹਕੇ ਚਲਾਇਆ ਜਾਵੇ, ਤਦ ਬਚਾਉ ਹੁੰਦਾ ਹੈ. ਜਿਵੇਂ ਇੱਕ ਆਦਮੀ ਮੇਘਾਤ੍ਰ ਮਾਰੇ ਤਦ ਉਸ ਦੇ ਰੱਦ ਕਰਨ ਲਈ ਦੂਜਾ ਵਾਯੁ ਅਤ੍ਰ ਚਲਾਵੇ. ਜੇ ਵੈਰੀ ਅਗਨਿ ਅਤ੍ਰ ਛੱਡੇ ਤਾਂ ਉਸ ਨੂੰ ਵਰੁਣਾਤ੍ਰ ਨਾਲ ਸ਼ਾਂਤ ਕਰੇ. ਇਸੇ ਤਰਾਂ ਹੋਰ ਜਾਣੋ. ਇਨ੍ਹਾਂ ਅਤ੍ਰਾਂ ਦਾ ਹਾਲ ਸਰਬਲੋਹ ਅਤੇ ੪੦੫ ਵੇਂ ਚਰਿਤ੍ਰ ਵਿੱਚ ਬਹੁਤ ਵਿਸ੍ਤਾਰ ਸਹਿਤ ਲਿਖਿਆ ਹੈ.
“ਅਗਨਿ ਅਸਤ੍ਰ ਛਾਡਾ ਤਬ ਦਾਨਵ। ਜਾਂਤੇ ਭਏ ਭਸਮ ਬਹੁ ਮਾਨਵ। ਵਰੁਣ ਅਸਤ੍ਰ ਤਬ ਕਾਲ ਚਲਾਯੋ। ਸਗਲ ਅਗਨਿ ਕੋ ਤੇਜ ਮਿਟਾਯੋ। ਰਾਛਸ ਪਵਨ ਅਸਤ੍ਰ ਸੰਧਾਨਾ। ਜਾਂਤੇ ਉਡਤ ਭਏ ਗਣ ਨਾਨਾ । ਭੂਧਰਾਸਤ੍ਰ ਤਬਕਾਲ ਪ੍ਰਹਾਰਾ। ਸਭ ਸਿਵਕਨ ਕੋ ਪ੍ਰਾਣ ਉਬਾਰਾ। ਮੇਘ ਅਸਤ੍ਰ ਛੋਰਾ ਤਬ ਦਾਨਵ। ਭੀਜ ਗਏ ਜਿਹਂ ਤੇ ਸਭ ਮਾਨਵ। ਵਾਯੁ ਅਸਤ੍ਰ ਲੈ ਕਾਲ ਚਲਾਯੋ। ਸਭ ਮੇਘਨ ਤਤਕਾਲ ਉਡਾਯੋ।”***
(ਚਰਿਤ੍ਰ ੪੦੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First