ਅੰਗਾਰੀ ਅਧਿਕਾਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Droit d’ angarie_ਅੰਗਾਰੀ ਅਧਿਕਾਰ: ਜੰਗ ਕਰ ਰਹੇ ਮੁਲਕਾਂ ਦਾ ਅਧਿਕਾਰ ਜਿਸ ਦੁਆਰਾ ਉਹ ਆਪਣੇ ਮੁਲਕ , ਦੁਸ਼ਮਣ ਦੇ ਰਾਜਖੇਤਰ ਜਾਂ ਖੁਲ੍ਹੇ ਸਮੁੰਦਰ ਵਿਚ ਮਿਲੇ ਕਿਸੇ ਮਾਲ ਨੂੰ ਉਹ ਹਮਲਾ ਕਰਨ ਜਾਂ ਹਮਲੇ ਦਾ ਮੁਕਾਬਲਾ ਕਰਨ ਲਈ ਵਰਤ ਸਕਦੇ ਸਨ ਜਾਂ ਉਸ ਨੂੰ ਨਸ਼ਟ ਕਰ ਸਕਦੇ ਹਨ, ਪਰ ਮਾਲਕ ਨੂੰ ਮੁਆਵਜ਼ਾ ਦੇਣਾ ਜ਼ਰੂਰੀ ਹੁੰਦਾ ਹੈ। ਸੰਨ 1870 ਵਿਚ ਜਰਮਨੀ ਨੇ ਇਸ ਅਧਿਕਾਰ ਦੀ ਵਰਤੋਂ ਕਰਕੇ ਬਰਤਾਨਵੀ ਪੋਤਾਂ ਨੂੰ ‘ਸੀਨ’ secne ਦਰਿਆ ਵਿਚ ਡੋਬਿਆ ਸੀ। ਸੰਨ 1918 ਵਿਚ ਅੰਗਰੇਜ਼ਾਂ ਅਤੇ ਅਮਰੀਕਨਾਂ ਨੇ ਜਰਮਨੀ ਵਿਰੁਧ ਲੜਾਈ ਵਿਚ ਅੰਗਰੇਜ਼ੀ ਅਤੇ ਅਮਰੀਕਨ ਬੰਦਰਗਾਹਾਂ ਵਿਚ ਮੌਜੂਦ ਡੱਚ ਜਹਾਜ਼ਾਂ ਨੂੰ ਡੋਬਿਆ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First