ਅੰਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਨ (ਨਾਂ,ਪੁ) ਸੇਵਨ ਕਰਨ ਯੋਗ ਅਨਾਜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅੰਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਨ [ਨਾਂਪੁ] 1 ਅਨਾਜ , ਧਾਨ 2 ਸੂਰਜ 3 ਪ੍ਰਾਣ 4 ਧਰਤੀ 5 ਵਿਸ਼ਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11084, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੰਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਨ. ਦੇਖੋ, ਅੱਨ. ਸੰਗ੍ਯਾ—ਅਨਾਜ. ਖਾਣ ਯੋਗ੍ਯ ਪਦਾਰਥ. “ਅੰਨ ਤੇ ਰਹਤਾ, ਦੁਖ ਦੇਹੀ ਸਹਤਾ.” (ਪ੍ਰਭਾ ਅ: ਮ: ੫) ੨ ਪ੍ਰਾਣ. “ਲਗੜੀਆ ਪਿਰੀ ਅੰਨ.” (ਵਾਰ ਮਾਰੂ ੨ ਡਖਣੇ ਮ: ੫) ੩ ਹੋਰ. ਦੂਜਾ. ਦੇਖੋ, ਅਨ੍ਯ. “ਅੰਨ ਮਾਰਗ ਤਜਹੁ.” (ਸਵੈਯੇ ਮ: ੪ ਕੇ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੰਨ, ਪੁਲਿੰਗ : ਅਨਾਜ, ਭੋਜਨ, ਖੁਰਾਕ, ਖਾਣ ਵਾਲੀ ਸ਼ੈ ਜੋ ਅਨਾਜ ਦੀ ਬਣੀ ਹੋਈ ਹੋਵੇ
–ਅੰਨ ਅਹਾਰੀ, ਵਿਸ਼ੇਸ਼ਣ : ਰੋਟੀ ਖਾਣ ਵਾਲਾ
–ਅੰਨਹੀਣ, ਵਿਸ਼ੇਸ਼ਣ : ਜਿਸ ਕੋਲ ਖੁਰਾਕ ਨਾ ਹੋਵੇ, ਲੋੜਵੰਦ, ਭੁੱਖਾ
–ਅੰਨਕੂਟ, ਪੁਲਿੰਗ : .੧ ਅੰਨ ਦੇ ਢੇਰ; ੨. ਇਕ ਤਿਉਹਾਰ ਜੋ ਦੀਵਾਲੀ ਤੋਂ ਅਗਲੇ ਦਿਨ ਹੁੰਦਾ ਹੈ ਜਿਸ ਤੇ ਗੋਵਰਧਨ ਪੂਜਾ ਹੋ ਕੇ ਰਲਵੇਂ ਅੰਨਾਂ ਦਾ ਪਰਸ਼ਾਦ ਵੰਡਿਆ ਜਾਂਦਾ ਹੈ
–ਅੰਨ ਗਾਹ, ਪੁਲਿੰਗ : ਫਲ੍ਹਾ, ਜਿਸ ਨਾਲ ਕਣਕ ਜੌਂ ਆਦਿ ਜਿਨਸ ਨੂੰ ਗਾਹ ਕੇ ਅਨਾਜ ਨਿਖੇੜੀਦਾ ਹੈ
–ਅੰਨ ਦਾ ਕੀੜਾ, ਪੁਲਿੰਗ : ੧. ਅੰਨ ਖਾ ਕੇ ਜੀਊਣ ਵਾਲਾ, ੨. ਮਨੁੱਖ, ੩. ਬਹੁਤੀਆਂ ਰੋਟੀਆਂ ਖਾਣ ਵਾਲਾ
–ਅੰਨ-ਦਾਤਾ, ਪੁਲਿੰਗ : ੧. ਅੰਨ ਦੇਣ ਵਾਲਾ; ੨. ਮਾਲਕ ਸਾਈਂ, ਪਾਲਣਾ ਕਰਣ ਵਾਲਾ
–ਅੰਨ ਪਾਣੀ, ਪੁਲਿੰਗ : ਅੰਨ ਜਲ
–ਅੰਨਪੂਰਨਾ, ਇਸਤਰੀ ਲਿੰਗ : ਇਕ ਦੇਵੀ ਜੋ ਅੰਨ ਦੇਂਦੀ ਹੈ
–ਅੰਨਰਸ, ਪੁਲਿੰਗ : ਖਾਧਾ ਪੀਤਾ ਜੋ ਘੁਲ ਮਿਲ ਕੇ ਲੇਟੀ ਰੂਪ ਵਿਚ ਆਂਦਰਾਂ ਵਿਚ ਦੀ ਲੰਘਦਾ ਤੇ ਸਰੀਰ ਵਿਚ ਰਚਦਾ ਹੈ ਅਤੇ ਫੋਕ ਗੰਦਗੀ ਬਣ ਕੇ ਬਾਹਰ ਨਿਕਲਦਾ ਹੈ
–ਅੰਨ ਦਾ ਕੁਅੰਨ ਕਰਨਾ, ਅੰਨੋਂ ਕੁਅੰਨ ਕਰਨਾ, ਮੁਹਾਵਰਾ : ਚੰਗੀ ਭਲੀ ਚੀਜ਼ ਦਾ ਰਸੋਈ ਤਿਆਰ ਕਰਨ ਵਾਲੇ ਦੇ ਕੁਚੱਜ ਦੇ ਕਾਰਣ ਬੇ-ਸੁਆਦ ਬਣਨਾ ਜਾਂ ਉੱਕਾ ਵਿਚਲ ਜਾਣਾ, ਅੰਨ ਨੂੰ ਕੁਥਰੀ ਤਰ੍ਹਾਂ ਵਰਤਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-04-44-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First