ਅੰਨ੍ਹਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਨ੍ਹਾ (ਵਿ,ਨਾਂ,ਪੁ) ਅੱਖਾਂ ਦੀ ਦਰਿਸ਼ਟੀ ਤੋਂ ਰਹਿਤ; ਨੇਤਰਹੀਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੰਨ੍ਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਨ੍ਹਾ [ਵਿਸ਼ੇ] ਜਿਸ ਨੂੰ ਅੱਖਾਂ ਤੋਂ ਦਿਸਦਾ ਨਾ ਹੋਵੇ, ਨੇਤਰਹੀਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਨ੍ਹਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਨ੍ਹਾ. ਦੇਖੋ, ਅੰਧ ਅਤੇ ਅੰਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਨ੍ਹਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੰਨ੍ਹਾ, ਵਿਸ਼ੇਸ਼ਣ : ਜਿਸ ਨੂੰ ਅੱਖੋਂ ਨਾ ਦਿੱਸੇ, ਸੂਰਦਾਸ, ਸੂਰਮਾ, ਮਣਾਖਾ

–ਅੰਨ੍ਹਾ ਹੋ ਜਾਣਾ, ਅੰਨਾ ਹੋਣਾ, ਕਿਰਿਆ ਅਕਰਮਕ  :  ਅੱਖਾਂ ਜਾਂਦੀਆਂ ਰਹਿਣਾ, ਕੁਝ ਨਜ਼ਰ ਨਾ ਆਉਣਾ, ਮੁਹਾਵਰਾ : ਅੰਨ੍ਹਿਆਂ ਵਾਂਙੂ ਕੰਮ ਕਰਨਾ, ਵੇਖ ਕੇ ਜਾਂ ਧਿਆਨ ਨਾਲ ਨਾ ਚੱਲਣਾ ਜਾਂ ਵਰਤਣਾ

–ਅੰਨ੍ਹਾ ਕਰਨਾ, ਮੁਹਾਵਰਾ : ਅੱਖਾਂ ਕੱਢ ਛੱਡਣਾ; ਅੱਖੀਂ ਘੱਟਾ ਪਾਉਣਾ, ਧੋਖਾ ਦੇਣਾ, ਉੱਲੂ ਬਣਾਉਣਾ

–ਅੰਨ੍ਹਾਂ ਕੀ ਲੋੜੇ ਦੋ ਅੱਖੀਆਂ, ਅਖੌਤ : ਆਦਮੀ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਹੈ ਉਹੋ ਲੈਣੀ ਚਾਹੁੰਦਾ ਹੈ ਜੇ ਉਹੋ ਕੋਈ ਦੇਣ ਲਈ ਕਹੇ ਤਦ ਇਹ ਅਖੌਤ ਬੋਲਦੇ ਹਨ

–ਅੰਨ੍ਹਾਂ ਖੱਡੂ, ਖੁੱਡੂ, ਪੁਲਿੰਗ : ਬਿਲਕੁਲ ਅੰਨ੍ਹਾ (ਇਹ ਸ਼ਬਦ ਨਿੰਦਾ ਵਾਚਕ ਹੈ)

–ਅੰਨ੍ਹਾ ਖਾਤਾ, ਪੁਲਿੰਗ, ਬਦਇੰਤਜ਼ਾਮੀ, ਬੇਨਿਯਮੀ, ਗੜਬੜੀ ਦੀ ਹਾਲਤ

–ਅੰਨ੍ਹਾ ਖੂਹ, ਪੁਲਿੰਗ : ਜਿਸ ਖੂਹ ਵਿਚ ਹਨੇਰਾ ਬਹੁਤ ਹੋਵੇ ਤੇ ਝਾਤੀ ਮਾਰਿਆਂ ਕੁਝ ਨਾ ਦਿੱਸੇ

–ਅੰਨ੍ਹਾ ਘੋੜਾ, ਪੁਲਿੰਗ (ਖਾ.ਬੋ.) : ਜੁੱਤੀ

–ਅੰਨ੍ਹਾ ਚੁੰਨ੍ਹਾ, ਵਿਸ਼ੇਸ਼ਣ : ਜਿਸ ਨੂੰ ਚੰਗੀ ਤਰ੍ਹਾਂ ਨਾ ਦਿੱਸੇ, ਮਾਖਾ ਚਮੱਖਾ (ਨਿਹੰਗਾਂ ਦਾ ਬੋੱਲਾ)

–ਅੰਨ੍ਹਾ ਧੂਤ, ਪੁਲਿੰਗ : ਬਿਲਕੁਲ ਅੰਨ੍ਹਾ

–ਅੰਨਾ ਬਣਾਉਣਾ, ਮੁਹਾਵਰਾ : ਅੱਖੀਂ ਘੱਟਾ ਪਾਉਣਾ, ਧੋਖਾ ਦੇਣਾ

–ਅੰਨ੍ਹਾਂ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇ,  ਅਖੌਤ : ਆਪਣੇ ਆਦਮੀਆਂ ਦੀ ਰਿਐਤ ਕਰਨ ਵਾਲੇ ਲਈ ਅਖੌਤ ਵੱਜੋਂ ਕਹੀਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-06-03-22-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.