ਅੱਖ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਖ (ਨਾਂ,ਇ) 1 ਸਰੀਰਕ ਅੰਗ ਵਜੋਂ ਵੇਖਣ ਵਾਲਾ ਨੇਤਰ 2 ਗੰਨੇ ਦੀ ਗੰਢ ਵਿੱਚ ਫੁਟਾਰੇ ਵਾਲੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੱਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਖ [ਨਾਂਇ] ਸਰੀਰ ਦਾ ਇਕ ਅੰਗ , ਦੇਖਣ ਦੀ ਇੰਦਰੀ , ਨੈਣ, ਦੀਦਾ, ਨੇਤਰ, ਪੌਦੇ ਦੀ ਟਾਹਣੀ ਉੱਤੇ ਉਹ ਥਾਂ ਜਿਥੋਂ ਨਵੀਂ ਟਾਹਣੀ ਫੁੱਟਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੱਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਖ. ਆਂਖ. ਅ੡੖. ਨੇਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅੱਖ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੱਖ, ਸੰਸਕ੍ਰਿਤ / ਇਸਤਰੀ ਲਿੰਗ : ੧. ਸਰੀਰ ਦਾ ਅੰਗ ਜਿਸ ਨਾਲ ਵੇਖੀਦਾ ਹੈ, ਦੀਦਾ, ਨੇਤਰ, ਲੋਚਣ; ੨. ਗੋਡੇ ਦੀ ਚਪਣੀ ਹੇਠ ਨੀਵੀਂ ਥਾਂ; ੩. ਬੂਟਿਆਂ ਦੀ ਗੰਢ ਕੋਲ ਖਰੀਂਢ ਜੇਹਾ ਜਿਥੋਂ ਸੁਆ ਜਾਂ ਤੁਈ ਫੁੱਟਦੀ ਹੈ

–ਅੱਖ ਉੱਘੜਨਾ, ਮੁਹਾਵਰਾ : ਜਾਗ ਖੁਲ੍ਹਣਾ, ਹੋਸ਼ ਫੜਨਾ, ਖਬਰਦਾਰ ਹੋਣਾ

–ਅੱਖ ਉੱਚੀ ਕਰ ਕੇ ਨਾ ਵੇਖ ਸਕਣਾ, ਮੁਹਾਵਰਾ : ਸ਼ਰਮਿੰਦਾ ਹੋਣਾ, ਲੱਜਤ ਹੋਣਾ

–ਅੱਖ ਉੱਚੀ ਕਰ ਕੇ ਨਾ ਵੇਖਣਾ , ਮੁਹਾਵਰਾ : ਬਹੁਤ ਹੀ ਸ਼ਰਮੀਲੇ ਹੋਣਾ, ਸ਼ਰਮ ਵਾਲੇ ਹੋਣਾ, ਧਿਆਨ ਨਾ ਦੇਣਾ

–ਅੱਖ ਉੱਚੀ ਨਾ ਹੋਣਾ, ਮੁਹਾਵਰਾ : ਸ਼ਰਮਸਾਰੀ ਜਾਂ ਸ਼ਰਮਿੰਦਗੀ ਹੋਣਾ, ਗਲਤੀ ਜਾਂ ਜੁਰਮ ਦਾ ਅਹਿਸਾਸ ਹੋਣਾ

–ਅੱਖ ਉੱਚੀ ਨਾ ਕਰਨਾ, ਮੁਹਾਵਰਾ : ਸ਼ਰਮਿੰਦਾ ਹੋਣਾ, ਸ਼ਰਮ ਮਹਿਸੂਸ ਕਰਨਾ, ਸੰਗਾਊ ਹੋਣਾ

–ਅੱਖ ਆਉਣਾ, ਮੁਹਾਵਰਾ : ਅੱਖ ਦੁਖਣ ਲੱਗ ਜਾਣਾ

–ਇਕ ਅੱਖ ਨਾਲ ਵੇਖਣਾ, ਮੁਹਾਵਰਾ : ਇਕੋ ਜੇਹਾ ਸਮਝਣਾ, ਫਰਕ ਨਾ ਜਾਣਨਾ, ਸਭ ਨਾਲ ਇਕੋ ਸਲੂਕ ਕਰਨਾ

–ਇੱਕ ਅੱਖਾ, ਵਿਸ਼ੇਸ਼ਣ : ਕਾਣਾ, ਜਿਸ ਦੀ ਇਕੋ ਅੱਖ ਵੇਖ ਸਕੇ ਤੇ ਦੂਜੀ ਖਰਾਬ ਹੋਵੇ, ਚੀਜ ਦਾ ਇਕੋ ਪਾਸਾ ਸਾਮ੍ਹਣੇ ਰੱਖਣ ਵਾਲਾ

–ਅੱਖ ਸਾਹਮਣੇ ਨਾ ਕਰਨਾ, ਮੁਹਾਵਰਾ : ਸ਼ਰਮਿੰਦਾ ਹੋਣਾ, ਝੇਂਪਣਾ

–ਅੱਖ ਸਿੱਧੀ ਹੋਣਾ, ਮੁਹਾਵਰਾ : ਮਿਹਰਬਾਨੀ ਹੋਣਾ, ਦਇਆ ਦੀ ਨਿਗਾਹ ਹੋਣਾ

–ਅੱਖ ਸਿੱਧੀ ਨਾ ਕਰਨਾ, ਮੁਹਾਵਰਾ : ਚੰਗੀ ਤਰ੍ਹਾਂ ਨਾ ਬੋਲਣਾ ਵਰਤਣਾ, ਸ਼ਰਮ ਮੰਨਣਾ

–ਅੱਖ ਖੁਲ੍ਹ ਜਾਣਾ, ਅੱਖ ਖੁਲ੍ਹਣਾ, ਮੁਹਾਵਰਾ : ਜਾਗ ਪੈਣਾ, ਹੋਸ਼ ਆਉਣਾ

–ਅੱਖ ਚੁੱਕ ਕੇ ਵੇਖਣਾ, ਮੁਹਾਵਰਾ : ਧਿਆਨ ਕਰਨਾ ਜਾਂ ਦੇਣਾ

–ਅੱਖ ਚੁਰਾ ਕੇ ਵੇਖਣਾ, ਮੁਹਾਵਰਾ : ਨਜ਼ਰ ਬਚਾ ਕੇ ਵੇਖਣਾ

–ਅੱਖ ਚੁਭਾਈ ਕਰਨਾ, ਮੁਹਾਵਰਾ : ਟਰਕਾਉਣਾ, ਉੱਤੋਂ ਵਾਲੀ ਦਾ ਥੋੜਾ ਬਹੁਤਾ ਕੰਮ ਕਰਨਾ

–ਅੱਖ ਚੁਰਾਉਣਾ, ਮੁਹਾਵਰਾ : ਨਿਗ੍ਹਾ ਬਚਾਉਣਾ, ਕਤਰਾਉਣਾ, ਬੇਰੁਖੀ ਕਰਨਾ, ਸ਼ਰਮਾਉਣਾ, ਸ਼ਰਮ ਦੇ ਮਾਰੇ, ਅੱਖਾਂ ਸਾਹਮਣੇ ਨਾ ਆਉਣਾ

–ਅੱਖ ਚੋਂ ਜਾਣਾ, ਮੁਹਾਵਰਾ : ਅੱਖ ਦਾ ਖਰਾਬ ਹੋ ਕੇ ਬੈਠ ਜਾਣਾ, ਡੇਲਾ ਫਿਸ ਜਾਣਾ

–ਅੱਖ ਝਮਕਣਾ, ਕਿਰਿਆ ਸਕਰਮਕ : ਅੱਖ ਬੰਦ ਕਰ ਕੇ ਛੇਤੀ ਨਾਲ ਖੋਲ੍ਹ ਦੇਣਾ

–ਅੱਖ ਝਮੱਕਾ, ਪੁਲਿੰਗ  : ਅੱਖ ਨੂੰ ਬੰਦ ਕਰ ਕੇ ਬਸ ਖੋਲ੍ਹ ਲੈਣ ਜਿੰਨਾ ਸਮਾਂ, ਬਿਲਕੁਲ ਥੋੜਾ ਸਮਾਂ, ਅੱਖ ਮਟੱਕਾ, ਪਿਆਰ ਦੇ ਇਸ਼ਾਰੇ

–ਅੱਖ ਝਮੱਕੇ ਵਿਚ, ਕਿਰਿਆ ਵਿਸ਼ੇਸ਼ਣ : ਬੜੀ ਛੇਤੀ, ਬੜੀ ਤੇਜ਼ੀ ਨਾਲ

–ਟੇਢੀ ਅੱਖ ਵੇਖਣਾ, ਕਾਣੀ ਅੱਖੇ ਵੇਖਣਾ, ਮੁਹਾਵਰਾ : ਗੁੱਸੇ ਜਾਂ ਨਰਾਜ਼ਗੀ ਵਾਲੀ ਤਾੜ ਨਾਲ ਵੇਖਣਾ

–ਅੱਖ ਦਾ ਤਿਣ, ਮੁਹਾਵਰਾ : ਦੁਸ਼ਮਣ, ਨਾ ਭਾਉਣ ਵਾਲੀ ਚੀਜ਼

–ਅੱਖ ਦਾ ਪਲਕਾਰਾ, ਪੁਲਿੰਗ : ਅੱਖ ਝਮਕਣ ਜਿੰਨਾਂ ਸਮਾਂ, ਬਹੁਤ ਥੋੜਾ ਸਮਾਂ

–ਅੱਖ ਦੇ ਪਲਕਾਰੇ ਵਿਚ, ਅੱਖ ਦੇ ਫੋਰੇ ਵਿਚ, ਕਿਰਿਆ  ਵਿਸ਼ੇਸ਼ਣ : ਬਹੁਤ ਛੇਤੀ, ਬਹੁਤ ਜਲਦੀ, ਝੱਟ ਪੱਟ, ਫੇਰਨਾ

–ਅੱਖ ਨਾ ਖੋਲ੍ਹਣਾ, ਮੁਹਾਵਰਾ : ਅੱਖ ਬੰਦ ਰੱਖਣਾ, ਬੇਸੁਰਤੀ ਦੀ ਹਾਲਤ ਹੋਣਾ, ਬੁਖਾਰ ਦੀ ਘੂਕੀ ਹੋਣਾ, ਨੀਂਦ ਤੋਂ ਨਾ ਜਾਗਣਾ

–ਅੱਖ ਨਾ ਚੁੱਕਣਾ, ਮੁਹਾਵਰਾ : ਸ਼ਰਮ ਕਰਨਾ, ਆਪਣੇ ਧਿਆਨ ਰਹਿਣਾ, ਤਵਜੋ ਨਾ ਕਰਨਾ

–ਅੱਖ ਨਾ ਮਿਲਾਉਣਾ, ਅੱਖ ਨਾ ਮਿਲਾਣਾ, ਮੁਹਾਵਰਾ : ਝੇਂਪਣਾ, ਵਾਕਫ਼ ਨਾ ਬਣਨਾ, ਕਤਰਾਉਣਾ, ਦੋਸਤੀ ਨਾ ਹੋਣਾ

–ਅੱਖ ਨਾਲ ਅੱਖ ਮਿਲਣਾ, ਅੱਖ ਨਾਲ ਅੱਖ ਲੜਨਾ, ਮੁਹਾਵਰਾ : ਪਿਆਰ ਪੈ ਜਾਣਾ, ਇਕ ਦੂਜੇ ਨੂੰ ਪਿਆਰ ਦੀ ਨਜ਼ਰ ਨਾਲ ਵੇਖਣਾ

–ਅੱਖ ਨਾਲ ਗੱਲ ਕਰਨਾ, ਮੁਹਾਵਰਾ : ਅੱਖਾਂ ਦੇ ਇਸ਼ਾਰਿਆਂ ਨਾਲ ਆਪਣਾ ਮਤਲਬ ਸਮਝਾਉਣਾ

–ਅੱਖ ਨੀਵੀਂ ਹੋਣਾ, ਮੁਹਾਵਰਾ : ਕਿਸੇ ਦੇ ਅਹਿਸਾਨ ਕਾਰਣ ਸ਼ਰਮਿੰਦਾ ਹੋਣਾ

–ਅੱਖ ਪੁੱਟਣਾ, ਮੁਹਾਵਰਾ : ਬੇਹੋਸ਼ੀ ਵਿਚੋਂ ਪਰਤਣਾ, ਜਾਗਣਾ

–ਅੱਖ ਪੁੱਟ ਕੇ ਨਾ ਵੇਖਣਾ, ਮੁਹਾਵਰਾ : ਬੁਖ਼ਾਰ ਦਾ ਬਹੁਤ ਜ਼ੋਰ ਹੋਣਾ

–ਅੱਖ ਫਰਕਣਾ, ਮੁਹਾਵਰਾ : ਸ਼ਗਨ ਕੁਸ਼ਗਨ ਦੀ ਨਿਸ਼ਾਨੀ ਹੋਣਾ, ਮਾੜੀ ਗੱਲ ਹੋਣ ਵਾਲੀ ਹੋਣਾ

–ਅੱਖ ਫਰੱਕਾ, ਪੁਲਿੰਗ : ਬਹੁਤ ਥੋੜਾ ਸਮਾਂ

–ਅੱਖ ਫੁੱਟਣਾ, ਮੁਹਾਵਰਾ : ਅੱਖ ਜਾਂਦੀ ਰਹਿਣਾ, ਸ਼ਾਖ ਨਿਕਲਣਾ, ਸਰੁ ਜਾਂ ਤੂਈ ਨਿਕਲਣਾ

–ਅੱਖ ਫੁੱਟੀ ਹੋਣਾ, ਮੁਹਾਵਰਾ : ਨਜ਼ਰ ਨਾ ਆਉਣਾ, ਵੇਖਣਾ ਨਾ

–ਅੱਖ ਬਚਾਉਣਾ, ਮੁਹਾਵਰਾ : ਕਤਰਾਉਣਾ, ਦੂਜੇ ਦੀ ਨਜ਼ਰ ਤੋਂ ਬਚਣਾ

–ਅੱਖ ਬਚਾ ਕੇ, ਕਿਰਿਆ ਵਿਸ਼ੇਸ਼ਣ : ਚੋਰੀ ਛੁਪੇ, ਲੁੱਕ ਕੇ

–ਅੱਖ ਬਣਾਉਣਾ, ਮੁਹਾਵਰਾ : ਅਪਰੇਸ਼ਨ ਕਰ ਕੇ ਅੱਖ ਦੀ ਰੌਸ਼ਨੀ ਠੀਕ ਕਰਨਾ

–ਅੱਖ ਬਣਵਾਉਣਾ, ਮੁਹਾਵਰਾ : ਅੱਖ ਦਾ ਅਪਰੇਸ਼ਨ ਕਰਾਉਣਾ ਤਾਂ ਜੋ ਅੱਖ ਦੀ ਰੌਸ਼ਨੀ ਠੀਕ ਹੋ ਜਾਏ

–ਅੱਖ ਬੰਦ ਹੋ ਜਾਣਾ, ਮੁਹਾਵਰਾ : ਅੱਖ ਦਾ ਜੋਤਹੀਣ ਹੋ ਜਾਣਾ

–ਅੱਖ ਬਦਲ ਕੇ ਵੇਖਣਾ, ਮੁਹਾਵਰਾ : ਗੁੱਸੇ ਵਾਲੀ ਨਜ਼ਰ ਕਰ ਲੈਣਾ

–ਅੱਖ ਬਦਲ ਜਾਣਾ, ਮੁਹਾਵਰਾ : ਸਲੂਕ ਵਿਚ ਫ਼ਰਕ ਆਉਣਾ, ਮਿਹਰਬਾਨੀ ਛੱਡ ਕੇ ਨਾਮਿਹਰਬਾਨ ਹੋ ਜਾਣਾ, ਪਹਿਲਾ ਵਰਤਾਉ ਨਾ ਰਹਿਣਾ

–ਅੱਖ ਬਹਿ ਜਾਣਾ, ਅੱਖ ਬੈਠ ਜਾਣਾ, ਮੁਹਾਵਰਾ : ਅੱਖ ਮਾਰੀ ਜਾਣਾ, ਨਜਰ ਨਾ ਰਹਿਣਾ

–ਅੱਖ ਮਾਰਨਾ, ਮੁਹਾਵਰਾ : ਅੱਖ ਦਾ ਇਸ਼ਾਰਾ ਜਾਂ ਸੈਨਤ ਕਰਨਾ

–ਅੱਖ ਮਾਰੀ ਜਾਣਾ, ਮੁਹਾਵਰਾ : ਅੱਖ ਨਿਕਾਰੀ ਹੋਣਾ, ਅੱਖ ਦਾ ਜੋਤਹੀਣ ਹੋ ਜਾਣਾ

–ਅੱਖ ਮਿਲਾਣਾ, ਮੁਹਾਵਰਾ : ਇਕ ਦੂਜੇ ਨੂੰ ਵੇਖ ਜਾਂ ਸਿਆਣ ਲੈਣਾ, ਇਕ ਦੂਸਰੇ ਨੂੰ ਪ੍ਰੇਮ-ਭਾਵ ਨਾਲ ਵੇਖਣਾ

–ਅੱਖ ਮਿਲਾਉਣਾ, ਮੁਹਾਵਰਾ : ਨਜ਼ਰ ਵਿਚ ਕੋਈ ਗੱਲ ਸਮਝਾਉਣਾ, ਦੋ ਜਣਿਆਂ ਦਾ ਇਕੋ ਵੇਲੇ ਇਕ ਦੂਜੇ ਦੇ ਮੂੰਹ ਵੱਲ ਪ੍ਰੇਮ-ਭਾਵ ਨਾਲ ਤੱਕਣਾ

–ਅੱਖ ਮੈਲੀ ਹੋਣਾ, ਮੁਹਾਵਰਾ : ਕਾਮ ਵਾਸ਼ਨਾ ਵਾਲਾ ਖਿਆਲ ਹੋਣਾ, ਨਰਾਜ਼ਗੀ ਹੋਣਾ

–ਅੱਖ ਮੈਲੀ ਕਰਨਾ, ਮੁਹਾਵਰਾ : ਵਤੀਰਾ ਬਦਲਣਾ, ਨਰਾਜ਼ਗੀ ਦੱਸਣਾ

–ਅੱਖ ਲੱਗ ਜਾਣਾ, ਮੁਹਾਵਰਾ : ਨੀਂਦਰ ਆ ਜਾਣਾ, ਸੌਂ ਜਾਣਾ

–ਅੱਖ ਲੱਗਣਾ, ਅੱਖ ਲੱਗੀ ਹੋਣਾ, ਮੁਹਾਵਰਾ : ੧. ਸੌਂ ਜਾਣਾ ਪਿਆਰ ਹੋਣਾ, ਤਾਂਘ ਹੋਣਾ, ਉਡੀਕ ਹੋਣਾ

–ਅੱਖ ਲੜਨਾ, ਮੁਹਾਵਰਾ : ਦੋ ਜਣਿਆਂ ਦਾ ਆਪਸ ਵਿਚ ਪ੍ਰੇਮ ਦੀ ਨਿਗ੍ਹਾ ਨਾਲ ਤੱਕਣਾ, ਆਸ਼ਕ ਹੋਣਾ, ਇਕ ਦੂਜੇ ਨੂੰ ਵੇਖਦਿਆਂ ਹੀ ਪ੍ਰੇਮ ਹੋ ਜਾਣਾ

–ਅੱਖ ਲੜਾਉਣਾ, ਮੁਹਾਵਰਾ : ਪ੍ਰੇਮ ਦਾ ਇਸ਼ਾਰਾ ਕਰਨਾ, ਅੱਖ ਦੀ ਸੈਨਤ ਨਾਲ ਗੱਲ ਸਮਝਾਉਣਾ

–ਅੱਖ ਵਗ ਜਾਣਾ, ਮੁਹਾਵਰਾ : ਅੱਖ ਚੋ ਜਾਣਾ, ਅੱਖ ਮਾਰੀ ਜਾਣਾ, ਡੇਲ੍ਹਾ ਫਿੱਸ ਜਾਣਾ

–ਅੱਖ ਵਗਣਾ, ਮੁਹਾਵਰਾ : ਅੱਖ ਵਿੱਚੋਂ ਪਾਣੀ ਜਾਣਾ

–ਅੱਖ ਵਿਚ ਰੜਕਣਾ, ਮੁਹਾਵਰਾ : ਬੁਰਾ ਲੱਗਣਾ, ਕੋਈ ਦੁਸ਼ਮਣ ਵਾਂਙੂੰ ਲੱਗਣਾ

–ਅੱਖ ਵਿਚ ਚੁੱਭਣਾ, ਮੁਹਾਵਰਾ : ਬੁਰਾ ਲੱਗਣਾ, ਨਾ ਭਾਉਣਾ

–ਅੱਖ ਵਿਚ ਤਿਣ , ਪੁਲਿੰਗ : ਜੋ ਅੱਖ ਵਿਚ ਰੜਕਦਾ ਰਹੇ, ਵੈਰੀ, ਦੁਸ਼ਮਣ

–ਅੱਖ ਵਿਚ ਤਿਣ ਹੋਣਾ, ਮੁਹਾਵਰਾ : ਅੱਖ ਦਾ ਤਿਣ ਹੋਣਾ, ਬੁਰੀ ਲੱਗਣ ਵਾਲੀ ਚੀਜ਼ ਹੋਣਾ, ਡੇਲੇ ਤੇ ਚਿੱਟਾ ਦਾਗ਼ ਹੋਣਾ

–ਅੱਖਾਂ, ਇਸਤਰੀ ਲਿੰਗ : ਅੱਖ ਦਾ (ਬਹੁ-ਵਚਨ)

–ਅੱਖਾਂ ਉਹ ਨਾ ਰਹਿਣਾ, ਮੁਹਾਵਰਾ : ਪਹਿਲੇ ਵਰਗਾ ਸਲੂਕ ਜਾਂ ਵਰਤਾਰਾ ਨਾ ਰਹਿਣਾ, ਵਤੀਰਾ ਬਦਲ ਜਾਣਾ

–ਅੱਖ ਉੱਤੇ ਪੜਦਾ ਪਾਉਣਾ, ਮੁਹਾਵਰਾ : ਨਾ ਦਿੱਸਣਾ, ਭੁੱਲ ਹੋ ਜਾਣਾ

–ਅੱਖਾਂ ਅੱਖਾਂ ਵਿਚ, ਕਿਰਿਆ ਵਿਸ਼ੇਸ਼ਣ : ਅੱਖਾਂ ਦੇ ਇਸ਼ਾਰਿਆਂ ਨਾਲ, ਸੈਣਤਾਂ ਨਾਲ

–ਅੱਖਾਂ ਅੱਗੇ ਸਰ੍ਹੋਂ ਫੁੱਲਣਾ, ਮੁਹਾਵਰਾ : ਹਨੇਰਨੀ ਆਉਣਾ, ਘੁਮੇਟੀ ਆਉਣਾ, ਦਿਸਣੋਂ ਹਟ ਜਾਣਾ

–ਅੱਖਾਂ ਅੱਗੇ ਹਨ੍ਹੇਰਾ ਆ ਜਾਣਾ, ਮੁਹਾਵਰਾ : ਚੱਕਰ ਆਉਣਾ, ਘੁਮੇਟੀ ਆਉਣਾ, ਧੁੰਧ ਹੋਣਾ, ਕੁਝ ਨਾ ਸੁੱਝਣਾ

–ਅੱਖਾਂ ਅੱਗੇ ਚਰਬੀ ਆਉਣਾ, ਮੁਹਾਵਰਾ : ਨਾ ਦਿੱਸਣਾ, ਹੰਕਾਰੇ ਜਾਣਾ, ਚੰਗੇ ਮੰਦੇ ਦੀ ਤਮੀਜ਼ ਨਾ ਰਹਿਣਾ, ਜਾਣ ਬੁੱਝ ਕੇ ਅੰਨ੍ਹੇ ਬਣ ਜਾਣਾ

–ਅੱਖਾਂ ਅੱਗੇ ਫਿਰਨਾ, ਮੁਹਾਵਰਾ : ਤਸੱਵਰ ਹੋਣਾ, ਮਨ ਹੀ ਮਨ ਵਿਚ ਕੋਲ ਭਾਸਣਾ, ਹੂ-ਬ-ਹੂ ਦਿਸਣਾ

–ਅੱਖਾਂ ਅੱਗੋਂ ਦੂਰ ਹੋਣਾ, ਮੁਹਾਵਰਾ : ਸਾਮ੍ਹਣੇ ਨਾ ਰਹਿਣਾ, ਦਿੱਸਣਾ ਨਾ, ਪਰੋਖੇ ਹੋਣਾ

–ਅੱਖਾਂ ਅੰਨ੍ਹੀਆਂ ਹੋ ਜਾਣਾ, ਮੁਹਾਵਰਾ : ਕੁਝ ਨਾ ਵੇਖਣਾ, ਖਿਆਲ ਨਾ ਕਰਨਾ, ਅੱਖਾਂ ਦਾ ਜੋਤਹੀਣ ਹੋ ਜਾਣਾ, ਨੈਣਾਂ ਨੂੰ ਕੁਝ ਸੁਝਾਈ ਨਾ ਦੇਣਾ

–ਅੱਖਾਂ ਕੱਢਣਾ, ਮੁਹਾਵਰਾ : ਘੂਰਨਾ, ਗੁਸਤਾਖੀ ਕਰਨਾ, ਆਨੀਆਂ ਕੱਢਣਾ, ਆਨੀਆਂ ਤਾੜਨਾ, ਲਾਲੀਆਂ ਤੜਨਾ

–ਅੱਖਾਂ ਖੁਲ੍ਹ ਜਾਣਾ, ਅੱਖਾਂ ਖੁਲ੍ਹਣਾ, ਮੁਹਾਵਰਾ : ਜਾਗਣਾ, ਹੋਸ਼ ਆਉਣਾ, ਸਮਝ ਆਉਣਾ, ਪਤਾ ਲੱਗਣਾ

–ਅੱਖਾਂ ਚੁੰਧਿਆਣਾ, ਮੁਹਾਵਰਾ : ਅੱਖਾਂ ਦਾ ਧੁੱਪ ਜਾਂ ਤੇਜ਼ ਰੌਸ਼ਨੀ ਵਿਚ ਨਾ ਲੱਗਣਾ, ਕਿਸੇ ਚੀਜ਼ ਦਾ ਬਹੁਤ ਖੂਬਸੂਰਤ ਹੋਣਾ

–ਅੱਖਾਂ ਟੱਡੀਆਂ ਰਹਿ ਜਾਣਾ,  ਮੁਹਾਵਰਾ : ਹੈਰਾਨੀ ਜਾਂ ਅਸਚਰਜਾ ਹੋਣਾ, ਭੈਮਾਨ ਹੋਣਾ

–ਅੱਖਾਂ ਡਲ੍ਹਕ ਪੈਣਾ, ਮੁਹਾਵਰਾ : ਗਲੇਡੂ ਭਰ ਆਉਣਾ

–ਅੱਖਾਂ ਤੇ ਪੱਟੀ ਬੰਨ੍ਹਣਾ, ਮੁਹਾਵਰਾ : ਧਿਆਨ ਨਾ ਕਰਨਾ, ਖਿਆਲ ਨਾ ਕਰਨਾ, ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰਨਾ, ਬਿਨਾਂ ਸੋਚੇ ਕੰਮ ਕਰਨਾ

–ਅੱਖਾਂ ਤੇ ਪੜਦਾ ਆਉਣਾ, ਮੁਹਾਵਰਾ : ਕੁਝ ਨਾ ਦਿੱਸਣਾ, ਮੋਤੀਆ ਬਿੰਦ ਹੋਣਾ

–ਅੱਖਾਂ ਤੇ ਬਿਠਾਉਣਾ, ਮੁਹਾਵਰਾ : ਸਨਮਾਨਣਾ, ਆਦਰ ਭਾ ਕਰਨਾ, ਸਤਕਾਰ ਕਰਨਾ

–ਅੱਖਾਂ ਤੋਂ ਦੂਰ ਹੋਣਾ, ਮੁਹਾਵਰਾ : ਸਾਮ੍ਹਣਿਓਂ ਚੱਲੇ ਜਾਣਾ, ਜੁਦਾ ਹੋਣਾ, ਵਿਛੜਨਾ

–ਤੋਤਾ ਚਸ਼ਮ ਹੋਣਾ, ਮੁਹਾਵਰਾ : ਬੇਮੁਰਵੱਤੀ ਦੱਸਣਾ, ਬੇਵਫਾਈ ਕਰਨਾ, ਗੁਸਤਾਖ ਹੋਣਾ

–ਅੱਖਾਂ ਤੋਂ ਪੜਦਾ ਉੱਠਣਾ, ਮੁਹਾਵਰਾ : ਅਸਲੀਅਤ ਨਜ਼ਰ ਆਉਣਾ, ਅਸਲ ਮਾਮਲਾ ਸਾਮ੍ਹਣੇ ਆ ਜਾਣਾ

–ਅੱਖਾਂ ਦਾ ਅੰਨ੍ਹਾ ਗੰਢ ਦਾ ਪੂਰਾ, ਅਖੌਤ : ਮਾਲਦਾਰ ਪਰ ਬੇਵਕੂਫ਼, ਬੜਾ ਅਮੀਰ ਆਦਮੀ ਜਿਸ ਨੂੰ ਪੈਸੇ ਦੀ ਕਦਰ ਨਹੀਂ

–ਅੱਖਾਂ ਦਾ ਤਾਰਾ, ਪੁਲਿੰਗ : ਬਹੁਤ ਪਿਆਰਾ

–ਅੱਖਾਂ ਨੀਲੀਆਂ ਪੀਲੀਆਂ ਕਰਨਾ, ਮੁਹਾਵਰਾ : ਗੁੱਸੇ ਵਿਚ ਆਉਣਾ, ਗੁੱਸੇ ਨਾਲ ਤਾੜਨਾ, ਡਾਢਾ ਕ੍ਰੋਧ ਵਿਖਾਉਣਾ

–ਅੱਖਾਂ ਨੀਵੀਆਂ ਕਰ ਲੈਣਾ, ਮੁਹਾਵਰਾ : ਸ਼ਰਮ ਨਾਲ ਹੇਠਾਂ ਨੂੰ ਵੇਖਣਾ, ਸ਼ਰਮਾ ਜਾਣਾ, ਸ਼ਰਮਿੰਦਾ ਹੋ ਜਾਣਾ

–ਅੱਖਾਂ ਪਛਾਣਨਾ, ਮੁਹਾਵਰਾ : ਇਸ਼ਾਰਾ ਸਮਝਣਾ, ਰਮਜ਼ ਪਛਾਣਨਾ

–ਅੱਖਾਂ ਪਥਰਾ ਜਾਣਾ, ਮੁਹਾਵਰਾ : ਅੱਖਾਂ ਦੀ ਹਰਕਤ ਬੰਦ ਹੋਣਾ, ਕੋਈ ਚੀਜ਼ ਵੇਖ ਕੇ ਅਤਿ ਦਰਜੇ ਦੀ ਹੈਰਾਨੀ ਹੋਣਾ, ਬੀਮਾਰੀ ਜਾਂ ਡਰ ਨਾਲ ਅੱਖਾਂ ਦਾ ਝਮਕਣਾ ਬੰਦ ਹੋ ਜਾਣਾ ਤੇ ਖੁੱਲ੍ਹੇ ਰਹਿਣਾ

–ਅੱਖਾਂ ਪਾਟ ਜਾਣਾ, ਮੁਹਾਵਰਾ : ਧਨ ਆਦਿ ਮਿਲਣ ਨਾਲ ਹੰਕਾਰ ਹੋ ਜਾਣਾ, ਈਰਖਾ ਭਾਵ ਵਿਚ ਆਉਣਾ

–ਅੱਖਾਂ ਪਾੜ ਪਾੜ ਵੇਖਣਾ, ਮੁਹਾਵਰਾ : ਮਾੜੀ ਨਜ਼ਰ ਨਾਲ ਤਾੜਨਾ

–ਅੱਖਾਂ ਪੁੱਟ ਪੁੱਟ ਵੇਖਣਾ, ਮੁਹਾਵਰਾ : ਨੀਝ ਲਾ ਕੇ ਪਛਾਣਨਾ

–ਅੱਖਾਂ ਫੇਰ ਲੈਣਾ, ਮੁਹਾਵਰਾ : ਬੇਮੁਰਵੱਤੀ ਦੱਸਣਾ, ਨਾਰਾਜ਼ ਹੋਣਾ, ਧਿਆਨ ਹਟਾ ਲੈਣਾ, ਬੇਵਫਾਈ ਕਰਨਾ

–ਅੱਖਾਂ ਬਣਵਾਉਣਾ, ਮੁਹਾਵਰਾ : ਅਪਰੇਸ਼ਨ ਕਰਾ ਕੇ ਮੋਤੀਆ ਉਤਰਵਾਉਣਾ

–ਅੱਖਾਂ ਬੰਦ ਹੋ ਜਾਣਾ, ਮੁਹਾਵਰਾ : ਅੰਨ੍ਹੇ ਹੋ ਜਾਣਾ

–ਅੱਖਾਂ ਬੰਦ ਕਰ ਕੇ, ਕਿਰਿਆ ਵਿਸ਼ੇਸ਼ਣ : ਬੇਸੋਚੇ ਸਮਝੇ, ਅੰਨ੍ਹੇਵਾਹ

–ਅੱਖਾਂ ਬਦਲਣਾ, ਅੱਖਾਂ ਬਦਲ ਲੈਣਾ, ਮੁਹਾਵਰਾ : ਪਿਆਰ ਜਾਂ ਮਿਹਰਬਾਨੀ ਕਰਨਾ ਛੱਡ ਦੈਣਾ, ਬੇਮੁਰੱਵਤੀ ਦੱਸਣਾ

–ਅੱਖਾਂ ਭਰ ਆਉਣਾ, ਮੁਹਾਵਰਾ : ਅੱਖਾਂ ਵਿਚ ਜਲ ਆ ਜਾਣਾ, ਵੈਰਾਗ ਜਾਂ ਹਮਦਰਦੀ ਜਾਗਣਾ

–ਅੱਖਾਂ ਭਰ ਕੇ ਵੇਖਣਾ, ਮੁਹਾਵਰਾ : ਗਹਿਰੀ ਤਾੜ ਨਾਲ ਜਾਂ ਚੰਗੀ ਤਰ੍ਹਾਂ ਵੇਖਣਾ, ਨਜ਼ਰ ਭਰ ਕੇ ਵੇਖਣਾ

–ਅੱਖਾਂ ਮੀਟ ਜਾਣਾ, ਅੱਖਾਂ ਮੀਟਣਾ, ਮੁਹਾਵਰਾ : ਮਰ ਜਾਣਾ, ਮਰਨਾ

–ਅੱਖਾਂ ਮੁੰਦਣਾ, ਅੱਖਾਂ ਮੁੰਦ ਲੈਣਾ, ਮੁਹਾਵਰਾ : ਅੰਨ੍ਹੇ ਬਣਨਾ, ਮਾਮਲੇ ਨੂੰ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰਨਾ, ਹੰਕਾਰ ਵਿਚ ਅੰਨ੍ਹੇ ਹੋਣਾ

–ਅੱਖਾਂ ਲੱਗਣਾ, ਅੱਖਾਂ ਲੱਗੀਆਂ ਹੋਣਾ, ਮੁਹਾਵਰਾ : ਤਾਂਘ ਹੋਣਾ, ਉਡੀਕ ਹੋਣਾ, ਪਿਆਰ ਹੋਣਾ

–ਅੱਖਾਂ ਲਾਲ ਕਰਨਾ, ਅੱਖਾਂ ਲਾਲ ਕਰ ਲੈਣਾ, ਮੁਹਾਵਰਾ : ੧. ਕਰੋਧ ਵਿਚ ਆਉਣਾ, ਬਹੁਤ ਗੁੱਸੇ ਹੋਣਾ; ੨. ਰੋ ਰੋ ਕੇ ਅੱਖਾਂ ਵਿਚ ਲਾਲੀ ਪਾ ਲੈਣਾ

–ਅੱਖਾਂ ਲੁਕਾਉਣਾ, ਮੁਹਾਵਰਾ : ਬੁਰਾ ਕੰਮ ਕਰਨ ਕਰ ਕੇ ਸ਼ਰਮਿੰਦਾ ਹੋਣਾ, ਕਤਰਾਉਣਾ, ਮਿਲਣੋਂ ਸੰਗਣਾ

–ਅੱਖਾਂ ਵਿਖਾਉਣਾ, ਮੁਹਾਵਰਾ : ਘੂਰਨਾ, ਧਮਕਾਉਣਾ, ਗੁੱਸਾ ਦੱਸਣਾ, ਡਰਾਉਣਾ

–ਅੱਖਾਂ ਵਿਚ ਅੰਗਿਆਰ ਭਖਣਾ, ਮੁਹਾਵਰਾ : ਬਹੁਤ ਗੁੱਸੇ ਵਿਚ ਹੋਣਾ

–ਅੱਖਾਂ ਵਿਚ ਸਰ੍ਹੋਂ ਫੁੱਲਣਾ, ਮੁਹਾਵਰਾ : ਪੀਲਾ ਹੀ ਪੀਲਾ ਨਜ਼ਰ ਆਉਣਾ, ਅਮੀਰੀ ਦਿਖਾਉਣਾ

–ਅੱਖਾਂ ਵਿਚ ਖੁਭਣਾ, ਮੁਹਾਵਰਾ : ਬਹੁਤ ਪਸੰਦ ਆਉਣਾ, ਬਹੁਤ ਚੰਗਾ ਲੱਗਣਾ, ਭਾ ਜਾਣਾ, ਬਹੁਤ ਸੁੰਦਰ ਲੱਗਣਾ

–ਅੱਖਾਂ ਵਿਚ ਘੱਟਾ ਪਾਉਣਾ, ਮੁਹਾਵਰਾ : ਬੁੱਧੂ ਬਣਾਉਣਾ, ਧੋਖਾ ਦੇਣਾ, ਫਰੇਬ ਕਰਨਾ, ਛਲ ਨਾਲ ਕਿਸੇ ਦਾ ਮਾਲ ਉਡਾ ਲੈਣਾ

–ਅੱਖਾਂ ਵਿਚ ਚਰਬੀ ਉਤਰਾਨਾ, ਮੁਹਾਵਰਾ : ਹੰਕਾਰੇ ਜਾਣਾ, ਜਾਣ ਬੁਝ ਕੇ ਅੰਨ੍ਹਾ ਬਣ ਜਾਣਾ, ਚੰਗੇ ਮੰਦੇ ਦੀ ਤਮੀਜ਼ ਨਾ ਰਹਿਣਾ, ਜਾਣੂਆਂ ਨੂੰ ਭੁਲ ਜਾਣਾ

–ਅੱਖਾਂ ਵਿਚ ਡੋਰੇ ਪੈਣਾ, ਮੁਹਾਵਰਾ : ਸ਼ਰਾਬ ਪੀਣ ਨਾਲ, ਕਾਮ ਵਾਸ਼ਨਾ ਕਰ ਕੇ ਜਾਂ ਰੋਗ ਦੇ ਕਾਰਣ ਅੱਖਾਂ ਵਿਚ ਲਾਲ ਧਾਰੀਆਂ ਬਣ ਜਾਣਾ

–ਅੱਖਾਂ ਵਿਚ ਦੀ ਕੱਢਣਾ, :ਮੁਹਾਵਰਾ  ਨਜ਼ਰ ਮਾਰਨਾ, ਨਜ਼ਰਸਾਨੀ ਕਰਨਾ, ਸਰਸਰੀ ਤੌਰ ਤੇ ਵੇਖਣਾ, ਵੇਖ ਛੱਡਣਾ, ਪੜ੍ਹਨਾ

–ਅੱਖਾਂ ਵਿਚ ਪਾਇਆ ਨਾ ਰੜਕਣਾ, ਮੁਹਾਵਰਾ : ਬਹੁਤ ਸਾਊ ਤੇ ਭਲਾ ਮਾਣਸ ਹੋਣਾ, ਆਕੜ ਸ਼ਾਕੜ ਭੱਜ ਕੇ ਠੰਡਾ ਹੋ ਗਿਆ ਹੋਣਾ

–ਅੱਖਾਂ ਵਿਚ ਰੜਕਣਾ, ਮੁਹਾਵਰਾ ਨਾ ਭਾਉਣਾ, ਬੁਰਾ ਲੱਗਣਾ, ਕਿਸੇ ਨਾਲ ਈਰਖਾ ਹੋਣਾ

–ਅੱਖਾਂ ਵਿਚ ਰਾਤ ਕੱਟਣਾ, ਮੁਹਾਵਰਾ : ਜਾਗ਼ਦੇ ਰਹਿਣਾ, ਨੀਂਦ ਨਾ ਆਉਣਾ, ਜਗਰਾਤਾ ਕੱਟਣਾ, ਦੁੱਖ ਜਾਂ ਫਿਕਰ ਦੀ ਰਾਤ ਗੁਜ਼ਾਰਨਾ

–ਅੱਖਾਂ ਵਿੱਚੋਂ ਚੰਗਿਆੜੇ ਨਿਕਲਣਾ, ਮੁਹਾਵਰਾ : ਅਤਿ ਗੁੱਸੇ ਦੀ ਹਾਲਤ ਹੋਣਾ, ਬਹੁਤ ਨਾਰਾਜ਼ ਹੋਣਾ

–ਅੱਖਾਂ ਵਿੱਚੋਂ ਨੀਂਦ ਉੱਡ ਜਾਣਾ, ਮੁਹਾਵਰਾ : ਨੀਂਦ ਨਾ ਆਉਣਾ

–ਅੱਖਾਂ ਵਿੱਚੋਂ ਰੱਤ ਚੋਣਾ, ਮੁਹਾਵਰਾ : ਬਹੁਤ ਗੁੱਸੇ ਦੀ ਅਵਸਥਾ ਵਿਚ ਹੋਣਾ, ਗੁੱਸੇ ਨਾਲ ਅੱਖਾਂ ਲਾਲ ਹੋਣਾ

–ਅੱਖਾਂ ਵਿੱਚੋਂ ਲਹੂ ਚਿਉਣਾ (ਚੋਣਾ), ਮੁਹਾਵਰਾ : ਬਹੁਤ ਗੁੱਸੇ ਕਰ ਕੇ ਅੱਖਾਂ ਵਿਚ ਲਾਲੀ ਆ ਜਾਣਾ, ਬਹੁਤ ਗੁੱਸੇ ਹੋਣਾ

–ਅੱਖਾਂ ਲਾਲ ਕੱਢਣਾ, ਲਾਲ  ਲਾਲ ਅੱਖਾਂ ਕੱਢਣਾ, ਮੁਹਾਵਰਾ : ਗੁੱਸੇ ਵਿਚ ਆਉਣਾ, ਘੂਰਨਾ, ਰੁਹਬ ਦਿਖਾਉਣਾ

–ਅੱਖੀਂ,  ਕਿਰਿਆ ਵਿਸ਼ੇਸ਼ਣ : ਆਪਣੀਆਂ ਅੱਖਾਂ ਨਾਲ, ਆਪ

–ਅੱਖੀਂ ਸੁਕ ਕਲੇਜੇ ਠੰਡ, ਅਖੌਤ : ਸੱਜਣਾਂ ਪਿਆਰਿਆਂ ਨੂੰ ਖੁਸ਼ ਵੇਖ ਕੇ ਆਪ ਖੁਸ਼ ਹੋਣਾ

–ਅੱਖੀਂ ਚੜ੍ਹਨਾ, ਮੁਹਾਵਰਾ : ਬਹੁਤ ਪਸੰਦ ਆਉਣਾ

–ਅਖੋਂ, ਕਿਰਿਆ ਵਿਸ਼ੇਸ਼ਣ : ਅੱਖ ਤੋਂ

–ਅੱਖੋਂ ਉਹਲੇ ਘਤ ਭੜੋਲੇ, ਅਖੌਤ : ਪਰਦੇਸ ਗਿਆ ਭੜੋਲੇ ਪਿਆ ਬਰਾਬਰ ਹੈ ਕਿਉਂਕਿ ਅੱਖਾਂ ਤੋਂ ਉਹਲੇ ਹੈ। ਸਾਮ੍ਹਣੇ ਦਿਸਦਾ ਹੋਣ ਨੂੰ ਵਡਿਆਇਆ ਹੈ

–ਅੱਖੋਂ ਲਾਵਾਂ, ਵਿਸ਼ੇਸ਼ਣ : ਕਾਣਾ, ਇਕ ਅੱਖ ਵਾਲਾ

–ਅੱਖੋਂ ਲਹਿਣਾ, ਮੁਹਾਵਰਾ : ਪਸੰਦ ਨਾ ਰਹਿਣਾ, ਵੇਖਣ ਨੂੰ ਜੀ ਨਾ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5432, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-34-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.