ਅੱਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਜ (ਨਾਂ,ਪੁ) ਬੀਤ ਰਿਹਾ ਵਰਤਮਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅੱਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਜ [ਕਿਵਿ] ਇਸੇ ਦਿਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੱਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੱਜ, ਸੰਸਕ੍ਰਿਤ / ਕਿਰਿਆ ਵਿਸ਼ੇਸ਼ਣ : ਬੀਤ ਰਿਹਾ ਦਿਨ, ਇਹ ਦਿਨ, ਮੌਜੂਦਾ ਜ਼ਮਾਨਾ, ਵਰਤਮਾਨ ਕਾਲ
–ਅੱਜ ਸਵੇਰੇ ਕਿਸ ਚੰਦਰੇ ਦਾ ਨਾਉਂ ਲਿਆ ਸੀ, ਅਖੌਤ : ਦਿਨ ਦੇ ਵਕਤ ਹਾਲਾਤ ਮੁਆਫਕ ਨਾ ਰਹਿਣ ਤੇ ਬੋਲਦੇ ਹਨ
–ਅੱਜ ਕੱਲ, ਪੁਲਿੰਗ : ਵਰਤਮਾਨ ਸਮਾਂ, ਵਰਤਮਾਨ ਕਾਲ ਵਿਚ, ਇਸ ਵੇਲੇ, ਹੁਣ ਕਿਰਿਆ ਵਿਸ਼ੇਸ਼ਣ : ਅੱਜ ਜਾਂ ਕਲ੍ਹ, ਛੇਤੀ, ਥੋੜਿਆਂ ਦਿਨਾਂ ਵਿਚ
–ਅੱਜ ਕੱਲ ਕਰਨਾ, ਅੱਜ ਕੱਲ ਦੱਸਣਾ, ਮੁਹਾਵਰਾ : ਲਾਰੇ ਲਾਉਣਾ, ਇਕਰਾਰ ਪੂਰਾ ਕਰਨ ਵਿਚ ਢਿੱਲ ਕਰਨਾ, ਕਿਸੇ ਕੰਮ ਨੂੰ ਰੋਜ਼ ਰੋਜ਼ ਟਾਲਦੇ ਜਾਣਾ
–ਅੱਜ ਕੀਹਦਾ ਮੂੰਹ ਵੇਖਿਆ ਸੀ, ਅਖੌਤ : ਸਾਰਾ ਦਿਨ ਪਰੇਸ਼ਾਨ ਜਾਂ ਦੁਖੀ ਰਹਿਣ ਸਮੇਂ ਕਹਿੰਦੇ ਹਨ
–ਅੱਜ ਦੇ ਬਾਣੀਏਂ ਕੱਲ ਦੇ ਸੇਠ, ਅਖੌਤ : ਜ਼ਮਾਨੇ ਦਾ ਇਨਕਲਾਬ ਹੈ, ਜੋ ਅੱਜ ਗ਼ਰੀਬ ਹੈ ਕੱਲ੍ਹ ਅਮੀਰ ਬਣ ਜਾਵੇਗਾ
–ਅੱਜ ਪੱਜ ਕਰਨਾ, ਮੁਹਾਵਰਾ : ਟਾਲਣਾ, ਬਹਾਨੇਸਾਜੀ ਕਰਨਾ,
–ਅੱਜ ਪੱਜ ਲਾਉਣਾ, ਮੁਹਾਵਰਾ : ਟਾਲਣਾ, ਬਹਾਨੇ ਕਰਨਾ, ਕੰਮ ਨਾ ਕਰਨਾ
–ਅੱਜ ਭਲਕੇ, ਕਿਰਿਆ ਵਿਸ਼ੇਸ਼ਣ : ਅੱਜ ਕੱਲ ਵਿਚ, ਥੋੜ੍ਹੇ ਚਿਰ ਵਿਚ
–ਅੱਜ ਭਲਕੇ, ਪੁਲਿੰਗ : ਅੱਜ ਜਾਂ ਕੱਲ, ਥੋੜਾ ਚਿਰ
–ਅੱਜ ਭਲਕੇ ਕਰਨਾ, ਮੁਹਾਵਰਾ : ਬਹਾਨੇ ਬਣਾਉਣਾ, ਟਾਲਮਟੋਲ ਕਰਨਾ, ਲਾਰੇ ਲਾਉਣਾ
–ਅੱਜ ਮਰੇ ਕੱਲ ਚੌਥਾ, ਅਖੌਤ : ਕਿਸੇ ਗੱਲ ਜਾਂ ਘਟਨਾ ਦੇ ਪੁਰਾਣੀ ਹੋ ਜਾਣ ਬਾਰੇ ਰਹਿੰਦੇ ਹਨ, ਮਰਨ ਪਿਛੋਂ ਕਿਸੇ ਨੇ ਚੇਤੇ ਵੀ ਨਹੀਂ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-01-29-19, ਹਵਾਲੇ/ਟਿੱਪਣੀਆਂ:
ਅੱਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੱਜ, ਸੰਸਕ੍ਰਿਤ (ਅਦ੍ਯੈਵ) / ਕਿਰਿਆ ਵਿਸ਼ੇਸ਼ਣ : ਅੱਜ ਹੀ ਅੱਜ ਦੇ ਦਿਨ; ਇਸ ਦਿਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-04-35-20, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First