ਅੱਡਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਡਾ (ਨਾਂ,ਪੁ) 1 ਟਾਂਗੇ, ਰਿਕਸ਼ੇ, ਲਾਰੀਆਂ ਆਦਿ ਦੇ ਖਲੋਣ ਦੀ ਨਿਸ਼ਚਿਤ ਥਾਂ 2 ਨਵਾਰ, ਦਰੀ, ਜਾਂ ਨਾਲੇ, ਪਰਾਂਦੇ ਆਦਿ ਬਣਾਉਣ ਲਈ ਵਰਤੀਂਦਾ ਢਾਂਚਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅੱਡਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਡਾ [ਨਾਂਪੁ] ਕੰਮ ਕਰਨ ਲਈ ਇਕ ਨਿਸ਼ਚਿਤ ਥਾਂ, ਪੱਕਾ ਟਿਕਾਣਾ; ਬੱਸਾਂ ਆਦਿ ਖੜ੍ਹਨ/ ਚੱਲਣ ਦੀ ਥਾਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅੱਡਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਡਾ. ਸੰਗ੍ਯਾ—ਰਹਿਣ ਦੀ ਥਾਂ. ਬੈਠਣ ਦਾ ਠਿਕਾਣਾ। ੨ ਲੋਹੇ ਕਾਠ ਆਦਿ ਦਾ ਢਾਂਚਾ, ਜਿਸ ਉੱਪਰ ਨਾਲਾ ਗੋਟਾ ਕਿਨਾਰੀ ਆਦਿ ਵਸਤੂਆਂ ਬੁਣੀਆਂ ਜਾਂਦੀਆਂ ਹਨ। ੩ ਦੇਖੋ, ਆਡਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅੱਡਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੱਡਾ, ਪੁਲਿੰਗ : ੧. ਪੱਕਾ ਥਾਂ, ਨਿਸ਼ਚਿਤ ਜਗ੍ਹਾ, ਦੁਕਾਨ, ਟਿਕਾਣਾ, ੨. ਮਜੂਰਾਂ ਦੇ ਜੁੜਨ ਦੀ ਥਾਂ ਜਿਥੋਂ ਉਹ ਭਾੜੇ ਜਾਂ ਮਜੂਰੀ ਤੇ ਮਿਲ ਸਕਣ; ੩. ਜਿੱਥੇ ਲੋਕ ਅਕਸਰ ਬੈਠਣ ਖਲੋਣ ਜਾਂ ਤਾਸ਼ ਆਦਿ ਖੇਡਣ; ੪. ਕਬੂਤਰਾਂ ਕੁੱਕੜਾਂ ਆਦਿ ਦੇ ਬਹਿਣ ਲਈ ਬਣਾਈ ਥਾਂ; ੫. ਨਿਵਾਰ ਦਰੀ ਉਣਨ, ਜਾਲੀ ਕੱਢਣ, ਨਾਲੇ ਪਰਾਂਦੇ ਬਣਾਉਣ ਲਈ ਸਹਾਰੇ ਵੱਜੋਂ ਵਰਤਣ ਨੂੰ ਲੱਕੜੀ ਜਾਂ ਲੋਹੇ ਦਾ ਜੰਤਰ; ੬. ਜੁੱਤੀ ਦਾ ਉਹ ਪਿਛਲਾ ਹਿੱਸਾ ਜੋ ਪਾਉਣ ਵਾਲੇ ਦੀ ਅੱਡੀ ਨੂੰ ਪਿੱਛੋਂ ਢੱਕਦਾ ਹੈ; ੭. ਤ੍ਰਿਪਾਈ ਜਿਸ ਤੇ ਗੋਟੇ ਕਿਨਾਰੀ ਦਾ ਕੰਮ ਕੀਤਾ ਜਾਂਦਾ ਹੈ; ੮. ਟਾਂਗੇ ਯੱਕੇ ਲਾਰੀਆਂ ਆਦਿ ਦੇ ਖਲੋਣ ਦੀ ਥਾਂ; ੯. ਐਬੀ ਜਾਂ ਵੈਲਦਾਰਾਂ ਦੇ ਕੱਠੇ ਹੋਣ ਦੀ ਥਾਂ (ਜੂਏ ਬਾਜਾਂ ਦਾ); ੧0. ਜਿੱਥੇ ਜ਼ਿਮੀਂਦਾਰ ਘਾਹ ਪੱਠਾ ਰੱਖਣ ਜਾਂ ਕੁਤਰਨ, ਪੁਹਾੜਾ; ੧੧. ਉੱਚੇ ਥਾਂ ਚੜ੍ਹਨ ਲਈ ਛੋਟੀ ਪੌੜੀ ਜਾਂ ਕੋਈ ਜੋ ਮਰਜੀ ਮੁਤਾਬਕ ਧਰੀ ਚੁੱਕੀ ਜਾ ਸਕੇ; ੧੨. ਨੀਵੇਂ ਥਾਂ ਤੋਂ ਉੱਚੇ ਥਾਂ ਮਜੂਰਾਂ ਜਾਂ ਪਸ਼ੂਆਂ ਦੇ ਚੜ੍ਹਨ ਦੇ ਫਟੇ ਉਤੇ ਪੈਰ ਅੜਨ ਨੂੰ ਲੱਗੇ ਬਾਜੂ; ੧੩. ਆਰਾ ਕਸ਼ਾਂ ਦੀ ਦੁਸਾਂਘੀ ਜਿਸ ਵਿਚ ਲੱਕੜ ਨੂੰ ਖੜਾ ਕਰਕੇ ਪਰਨਾਹੀ ਨਾਲ ਚੀਰਦੇ ਹਨ; ੧੪. ਤਰਖਾਣਾਂ ਦੀ ਪੱਧਰੀ ਲੱਕੜ ਜਿਸ ਤੇ ਹੋਰ ਲੱਕੜਾਂ ਰੰਦੀਆਂ ਜਾਣ; ੧੫. ਵਢੇਦਾਰ ਲੱਕੜੀ ਜਿਸ ਤੇ ਤੇਸੇ ਨਾਲ ਚੀਜ਼ਾਂ ਘੜੀਆਂ ਜਾਂਦੀਆਂ ਹਨ
–ਅੱਡਾ ਜੰਮਣਾ, ਮੁਹਾਵਰਾ : ਪੱਕੀ ਤਰ੍ਹਾਂ ਠਹਿਰਨਾ, ਠਿਕਾਣਾ ਬਣਨਾ, ਇਕੱਠੇ ਹੋ ਕੇ ਬੈਠਣਾ (ਗੱਪਾਂ ਆਦਿ ਮਾਰਨ ਲਈ)
–ਅੱਡਾ ਜਮਾਉਣਾ, ਮੁਹਾਵਰਾ : ਡੇਰਾ ਪਾ ਲੈਣਾ, ਪੈਰ ਜਮਾ ਲੈਣਾ, ਪੱਕੀ ਤਰ੍ਹਾਂ ਦਖਲ ਕਰ ਲੈਣਾ, ਟਿਕਾਣਾ ਬਣਾ ਲੈਣਾ
–ਅੱਡਾ ਮਾਰਨਾ, ਪੋਠੋਹਾਰੀ / ਮੁਹਾਵਰਾ : ਜਾਂਦੇ ਆਦਮੀ ਦੇ ਪਿੱਛੇ ਹੋ ਕੇ ਉਹਦੀ ਪੈਰਾਂ ਦੀ ਅੱਡੀ ਨੂੰ ਆਪਣੇ ਪੈਰਾਂ ਦਾ ਪੰਜਾ ਮਾਰ ਕੇ ਡੇਂਗਣਾ ਦਾ ਜਤਨ ਕਰਨਾ, ਠਿੱਬੀ ਮਾਰਨਾ
–ਅੱਡਾ ਲਗਾਉਣਾ, ਮੁਹਾਵਰਾ : ਅੱਡਾ ਜਮਾਉਣਾ, ਦੁਕਾਨ ਅੱਡਣਾ
–ਅੱਡਾ ਲਾਉਣਾ, ਕਿਰਿਆ ਸਕਰਮਕ : ਕਾਰੀਗਰ ਦੀ ਦੁਕਾਨ ਲਾਉਣਾ, ਲੱਕੜਾਂ ਚੀਰਨ ਲਈ ਅੱਡੇ ਦਾ ਕਾਇਮ ਕਰਨਾ
–ਅੱਡੇ, ਕਿਰਿਆ : ਅੱਡੇ ਪਰ, ਅੱਡੇ ਉੱਤੇ, ਠਿਕਾਣੇ
–ਅੱਡੇ ਚੜ੍ਹਨਾ, ਮੁਹਾਵਰਾ : ਕਿਸੇ ਦੇ ਧੱਕੇ ਜਾਂ ਅੜਿੱਕੇ ਚੜ੍ਹਨਾ, ਧੋਖੇ ਜਾਂ ਸਿਖਾਵਟ ਵਿਚ ਆਉਣਾ, ਕਾਬੂ ਆਉਣਾ, ਟੇਟੇ ਚੜ੍ਹਨਾ
–ਅੱਡੇ ਚੜ੍ਹਾਉਣਾ, ਮੁਹਾਵਰਾ : ਕਾਬੂ ਕਰਨਾ, ਹੱਥਾਂ ਤੇ ਪਾਉਣਾ
–ਅੱਡੇ ਦਾਰ, ਪੁਲਿੰਗ : ਅੱਡੇ ਵਾਲਾ, ਅੱਡੇ ਦਾ ਮਾਲਕ
–ਅੱਡੇ ਲਾਉਣਾ, ਮੁਹਾਵਰਾ : ਆਪਣੀ ਮਰਜ਼ੀ ਜਾਂ ਸੰਮਤੀ ਦਾ ਕਰਨਾ, ਹੱਥਾਂ ਤੇ ਪਾਉਣਾ, ਕਿਸੇ ਗੱਲ ਲਈ ਮਨਾ ਲੈਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-57-24, ਹਵਾਲੇ/ਟਿੱਪਣੀਆਂ:
ਅੱਡਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੱਡਾ, ਪੁਲਿੰਗ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-57-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First