ਆਮ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਆਮ [ਵਿਸ਼ੇ] ਸਧਾਰਨ , ਮਾਮੂਲੀ; ਹਰ ਥਾਂ ਮਿਲ਼ਨ ਵਾਲ਼ਾ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਆਮ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	
		
	
	
		
			ਆਮ. ਸੰ. ਵਿ—ਕੱਚਾ. ਅਪਕ੍ਤ। ੨ ਸੰਗ੍ਯਾ—ਆਉਂ. ਅਨਪਚ ਅੰਨ ਦਾ ਰਸ , ਜੋ ਅੰਤੜੀ ਤੋਂ ਗੁਦਾ ਰਸਤੇ ਡਿਗਦਾ ਹੈ. ਦੇਖੋ, ਆਮਪਾਤ ੨। ੩ ਸੰ. ਆਮ੍ਰ. ਅੰਬ ਦੇਖੋ, ਅੰਬ ੨। ੪ ਸੰ. ਆਮਯ. ਰੋਗ. “ਸੁਨ ਲਹਿਣਾ ਹਰਖ੍ਯੋ ਰਿਦੇ ਜ੍ਯੋਂ ਆਮੀ ਖ੍ਵੈ ਆਮ.” (ਨਾਪ੍ਰ) ਜਿਵੇਂ ਰੋਗੀ ਰੋਗ ਨੂੰ ਖੋਕੇ ਪ੍ਰਸੰਨ ਹੁੰਦਾ ਹੈ। ੫ ਅ਼ 
 ਅ਼ਮ. ਵਿ—ਸਾਮਾਨ੍ਯ. ਮਾਮੂਲੀ. ਸਾਧਾਰਣ. ਜੋ ਖ਼ਾਸ ਨਹੀਂ। ੬ ਪ੍ਰਸਿੱਧ। ੭ ਸੰਗ੍ਯਾ—ਸਾਲ. ਵਰ੍ਹਾ.
	
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
      
      
   
   
      ਆਮ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਆਮ, (ਅਰਬੀ) / ਵਿਸ਼ੇਸ਼ਣ : ਸਾਧਾਰਣ, ਖ਼ਾਸ ਦਾ ਉਲਟ
	–ਆਮ ਅਸੂਲ, ਪੁਲਿੰਗ : ਐਸੇ ਅਸੂਲ ਜਾਂ ਸਿਧਾਂਤ ਜੋ ਆਮ ਚੀਜ਼ਾਂ ਤੇ ਲਾਗੂ ਹੋ ਸਕਣ
	–ਆਮ ਇਤਲਾਹ, ਇਸਤਰੀ ਲਿੰਗ : ਵਿਗਿਆਪਨ, ਆਮ ਲੋਕਾਂ ਦੀ ਗਿਆਤ ਲਈ ਦੱਸੀ ਗਈ ਸੂਚਨਾ, ਆਮ ਲੋਕਾਂ ਨੂੰ ਦੱਸਣ ਲਈ ਮੁਸ਼ਤਹਿਰ ਕੀਤੀ ਗਈ ਸੂਚਨਾ
	–ਆਮ ਸਦਨ, (ਇਤਿਹਾਸ) / ਪੁਲਿੰਗ : ਲੋਕ ਸਭਾ, ਸਭਾ ਜਿਸ ਦੇ ਮੈਂਬਰ (ਸਦੱਸ) ਜਨਤਾ ਦੇ ਚੁਣੇ ਹੋਏ ਹੁੰਦੇ ਹਨ
	–ਆਮ ਸਿੱਟੇ, ਪੁਲਿੰਗ : ਆਮ ਨਤੀਜੇ
	–ਆਮ ਸੂਤਰ, ਹਿੰਦੀ / ਪੁਲਿੰਗ : ਆਮ ਨਿਯਮ, ਐਸੀ ਵਿਧੀ ਜਾਂ ਨੁਸਖਾ ਜੋ ਸਾਰਿਆਂ ਤੇ ਹੀ ਲਾਗੂ ਹੋ ਸਕੇ
	–ਆਮ ਖ਼ਾਸ, ਫ਼ਾਰਸੀ / ਪੁਲਿੰਗ : ਸਭ ਤਰ੍ਹਾਂ ਦੇ ਲੋਕ, ਛੋਟੇ ਵੱਡੇ, ਹਰ ਕੋਈ, ਜਨਸਾਧਾਰਣ, ਜਨਤਾ
	–ਆਮ ਚੋਣ, (ਸ਼ਹਿਰੀ) / ਇਸਤਰੀ ਲਿੰਗ : ਐਸੀ ਚੋਣ ਜਿਸ ਵਿਚ ਜਨਤਾ ਆਪਣੀ ਰਾਏ ਨਾਲ ਲੋਕ ਸਭਾ ਜਾਂ ਰਾਜ ਲਈ ਆਪਣੇ ਪ੍ਰਤਿਨਿਧ ਚੁਣਦੀ ਹੈ
	–ਆਮ ਨਿਰੂਪਣ, (ਹਿੰਦੀ) / ਪੁਲਿੰਗ : ਆਮ ਜਤਾਵਾ, ਸਾਧਾਰਣ ਢੰਗ ਨਾਲ ਬਿਆਨ ਕਰਨ ਦੀ ਕਿਰਿਆ
	–ਆਮ-ਪੱਤਾ, ਪੁਲਿੰਗ : ਵਰਕਾ, ਪੱਤਰਾ
	–ਆਮ-ਪਦ, ਪੁਲਿੰਗ : ਸਾਧਾਰਣ ਜਾਂ ਆਮ ਸ਼ਬਦ, ਆਮ ਸੰਕੇਤ
	–ਆਮ ਪਾਣੀ ਪ੍ਰਬੰਧ, (ਸਿ.ਵਿ.) / ਪੁਲਿੰਗ : ਲੋਕਾਂ ਨੂੰ ਪਾਣੀ ਪਹੁੰਚਾਉਣ ਦਾ ਇੰਤਜ਼ਾਮ
	–ਆਮ ਭਿੰਨ, (ਹਿੰਦੀ) / ਪੁਲਿੰਗ : ਸਾਧਾਰਣ ਭਾਗ ਜਾਂ ਅੰਸ਼, ਆਮ ਹਿੱਸਾ
	–ਆਮ ਵਰਤਣ, (ਹਿੰਦੀ) / ਪੁਲਿੰਗ : ਸਾਧਾਰਣ ਲੱਛਣ, ਨਿਸ਼ਚਿਤ ਤੌਰ ਤੇ ਸਪਸ਼ਟ ਕਰਨ ਦਾ ਭਾਵ
	–ਆਮ ਮਾਫ਼ੀ, ਇਸਤਰੀ ਲਿੰਗ : ਰਾਜਨੀਤਕ ਅਪਰਾਧੀਆਂ ਨੂੰ ਖਿਮਾ ਦੀ ਬਖਸ਼ੀਸ਼, ਸ਼ਾਹੀ, ਮਾਫ਼ੀ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-04-06-29, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First