ਆਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਰ (ਨਾਂ,ਇ) ਗੋਕੇ ਨਰ ਪਸ਼ੂ ਨੂੰ ਹਿੱਕਣ ਲਈ ਪਰਾਣੀ (ਸੋਟੀ) ਦੀ ਟੱਕਰ ’ਤੇ ਲਾਈ ਨੋਕਦਾਰ ਮੇਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਰ 1 [ਨਾਂਇ] ਸ਼ਰਮ , ਹਯਾ, ਲੱਜ 2 ਪਸ਼ੂਆਂ ਨੂੰ ਹੱਕਣ ਵਾਲ਼ੀ ਪਰਾਣੀ ਦੇ ਅਗਲੇ ਪਾਸੇ ਲੱਗਾ ਲੋਹੇ ਦਾ ਤਿੱਖਾ ਕਿੱਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਰ. ਸੰ. ਸੰਗ੍ਯਾ—ਸੂਆ. “ਆਰ ਨਹੀਂ ਜਿਹ ਤੋਪਉ.” (ਸੋਰ ਰਵਿਦਾਸ) ਇਸ ਥਾਂ ਆਰ ਤੋਂ ਭਾਵ ਤੀ੖ਨ ਬੁੱਧਿ (ਬਾਰੀਕ ਅਕਲ) ਹੈ। ੨ ਚਕ੍ਰ ਆਰੇ ਆਦਿ ਦਾ ਦੰਦਾ1 ਅਤੇ ਪਹੀਏ ਦਾ ਗਜ। ੩ ਕੱਚੀ ਧਾਤੁ। ੪ ਪਸ਼ੂ ਹੱਕਣ ਵਾਸਤੇ ਨੋਕਦਾਰ ਸੋਟੀ। ੫ ਅ਼ ਅ਼੠ਰ. ਲੱਜਾ. ਸ਼ਰਮ । ੬ ਵੈਰ. ਦੁਸ਼ਮਨੀ। ੭ ਸਿੰਧੀ. ਆਰ. ਪੁਚਕਾਰਨਾ. ਪਿਆਰ ਦੇਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਆਰ (ਸੰ.। ਪੰਜਾਬੀ) ਮੋਚੀ ਦਾ ਸੂਆ। ਯਥਾ-‘ਆਰ ਨਹੀ ਜਿਹ ਤੋਪਉ’ ਸੂਆ ਨਹੀਂ ਹੈ ਜਿਸ ਨਾਲ ਤੋਪਾ ਭਰਾਂ ਭਾਵ ਬ੍ਰਿਤੀ ਰੂਪੀ ਸੂਆ ਨਹੀਂ ਜਿਸ ਨਾਲ ਤੋਪਾ ਭਰਾ (ਸੰਸਾਰਕ ਵਿਹਾਰ ਕਰਾਂ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਆਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਰ, (ਅਰਬੀ) / ਪੁਲਿੰਗ : ਸ਼ਰਮ, ਹਯਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-23-32, ਹਵਾਲੇ/ਟਿੱਪਣੀਆਂ:

ਆਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਰ, ਇਸਤਰੀ ਲਿੰਗ : ੧.ਮੋਚੀਆਂ ਦਾ ਬਰੀਕ ਨੋਕ ਵਾਲਾ ਸੰਦ ਜਿਸ ਨਾਲ ਜੁੱਤੀਆਂ ਸੀਊਣ ਵੇਲੇ ਚਮੜੇ ਵਿਚ ਛੇਕ ਕਰਦੇ ਹਨ; ੨. ਪਰਾਣੀ ਨੂੰ ਲੱਗਾ ਨੋਕਦਾਰ ਕਿੱਲ ਜੋ ਬਲਦਾਂ ਨੂੰ ਹਿੱਕਣ ਲਈ ਚੋਭਦੇ ਹਨ

–ਆਰ ਦੇਣਾ, ਮੁਹਾਵਰਾ : ਚੋਂਭੜ ਦੇਣਾ, ਅਯੋਗ ਤੰਗ ਕਰਨਾ, ਬਿਨਾਂ ਕਾਰਣ ਦੁਖੀ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-23-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.