ਇੰਟਰਨੈੱਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Internet

ਇੰਟਰਨੈੱਟ ਦੁਨੀਆ ਦੇ ਬਹੁਤ ਸਾਰੇ ਕੰਪਿਊਟਰਾਂ ਦਾ ਇਕ ਵਿਸ਼ਾਲ ਜਾਲ ਹੈ। ਇਸ ਰਾਹੀਂ ਅਸੀਂ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰ ਸਕਦੇ ਹਾਂ। ਇੰਟਰਨੈੱਟ ਸਾਨੂੰ ਬੇਮਿਸਾਲ ਸੁਵਿਧਾਵਾਂ ਪ੍ਰਦਾਨ ਕਰਵਾਉਂਦਾ ਹੈ। ਇਹ ਸੂਚਨਾਵਾਂ ਸਾਡੇ ਸਕੂਲੀ ਪਾਠਕ੍ਰਮ ਤੋਂ ਲੈ ਕੇ ਜ਼ਿੰਦਗੀ ਦੇ ਹਰੇਕ ਖੇਤਰ ਨਾਲ ਸਬੰਧਿਤ ਹੋ ਸਕਦੀਆਂ ਹਨ। ਇੰਟਰਨੈੱਟ ਰਾਹੀਂ ਅਸੀਂ ਆਪਣੇ ਘਰ ਬੈਠੇ ਵਸਤੂਆਂ ਦੀ ਖਰੀਦੋ-ਫਰੋਖਤ ਕਰ ਸਕਦੇ ਹਾਂ। ਇੰਟਰਨੈੱਟ ਰਾਹੀਂ ਔਡੀਓ/ਵੀਡੀਓ ਜਾਂ ਲਿਖਤ ਸੰਦੇਸ਼ ਭੇਜਣੇ ਬਹੁਤ ਆਸਾਨ ਹੋ ਗਏ ਹਨ। ਇਹ ਇਕ ਅਜਿਹੀ ਬੇਮਿਸਾਲ ਸੁਵਿਧਾ ਹੈ ਜਿਸ ਰਾਹੀਂ ਸਮੇਂ ਅਤੇ ਧਨ ਦੀ ਕਾਫ਼ੀ ਬੱਚਤ ਹੁੰਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਇੰਟਰਨੈੱਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Internet

ਇੰਟਰਨੈੱਟ ਕੰਪਿਊਟਰਾਂ ਦਾ ਇਕ ਵਿਸ਼ਵ ਵਿਆਪੀ ਨੈੱਟਵਰਕ (ਜਾਲ) ਹੁੰਦਾ ਹੈ। ਇਹ ਇਕ ਅਜਿਹਾ ਮਾਧਿਅਮ ਹੈ ਜਿਸ ਦੀ ਮਦਦ ਨਾਲ ਪੂਰੀ ਦੁਨੀਆ ਵਿਚਲੇ ਕੰਪਿਊਟਰਾਂ ਨਾਲ ਜੁੜ ਕੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਵਾਇਆ ਜਾ ਸਕਦਾ ਹੈ। ਈ-ਮੇਲ , ਵੈੱਬਸਾਈਟ ਆਦਿ ਇੰਟਰਨੈੱਟ ਦੁਆਰਾ ਪ੍ਰਦਾਨ ਕਰਵਾਈਆਂ ਜਾਣ ਵਾਲੀਆਂ ਸੁਵਿਧਾਵਾਂ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.