ਈ-ਮੇਲ ਅਕਾਊਂਟ ਬਣਾਉਣਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Creating an E-mail Account
ਕੁਝ ਵੈੱਬਸਾਈਟਾਂ ਈ-ਮੇਲ ਅਕਾਊਂਟ (ਖਾਤਾ) ਖੋਲ੍ਹਣ ਦੀ ਸਹੂਲਤ ਪ੍ਰਦਾਨ ਕਰਵਾਉਂਦੀਆਂ ਹਨ। ਇਹਨਾਂ ਵਿੱਚੋਂ ਕੁਝ ਹਨ- gmail.com, yahoo.com, hotmail.com, rediffmail.com, mail.com ਆਦਿ। ਨਵਾਂ ਈ-ਮੇਲ ਅਕਾਊਂਟ ਬਣਾਉਣ ਦੇ ਸਟੈੱਪ ਅੱਗੇ ਲਿਖੇ ਅਨੁਸਾਰ ਹਨ:
1. ਕੰਪਿਊਟਰ ਨੂੰ ਇੰਟਰਨੈੱਟ ਨਾਲ ਜੋੜਨ ਮਗਰੋਂ ਇੰਟਰਨੈੱਟ ਐਕਸਪਲੋਰਰ ਖੋਲ੍ਹ ਕੇ ਉਸ ਦੇ ਐਡਰੈੱਸ ਬਾਕਸ ਵਿੱਚ www.yahoomail.com ਟਾਈਪ ਕਰਕੇ ਲੋਅਡ ਕਰੋ ।
2. ਹੁਣ ਸਾਈਨ-ਅਪ (Sign up) ਲਿੰਕ ਉੱਤੇ ਕਲਿੱਕ ਕਰੋ।
3. ਇਕ ਵਿੰਡੋ ਖੁੱਲ੍ਹੇਗੀ। ਇਸ ਵਿੱਚ ਅਕਾਊਂਟ ਦੀ ਕਿਸਮ ਅਰਥਾਤ ਮੁੱਲ ਵਾਲਾ (Paid) ਜਾਂ ਮੁਫ਼ਤ ਦੀ ਚੋਣ ਕਰੋ।
ਹੁਣ ਯਾਹੂ ਮੇਲ ਸਾਈਨ-ਅਪ ਵਿੰਡੋ ਖੁੱਲ੍ਹੇਗੀ। ਇਸ ਵਿੱਚ ਮੰਗੀ ਗਈ ਜਾਣਕਾਰੀ ਭਰੋ ਅਤੇ ਆਖਿਰ 'ਚ ਸਬਮਿੱਟ ਬਟਨ ਦਬਾ ਦਿਓ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First