ਉਦੇ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਦੇ ਸਿੰਘ. ਦੇਖੋ, ਉਦਯ ਸਿੰਘ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਉਦੇ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉਦੇ ਸਿੰਘ : ਭਾਈ ਉਦੇ ਸਿੰਘ, ਪ੍ਰਸਿੱਧ ਸਿੱਖ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਦਸ ਬੀਰ ਸਪੂਤਾਂ ਵਿਚੋਂ ਤੀਜਾ ਸਪੁੱਤਰ ਸੀ। ਇਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਲੜੀਆਂ ਗਈਆਂ ਜੰਗਾਂ ਵਿਚ ਹਿੱਸਾ ਲਿਆ। ਸੰਮਤ 1757 ਬਿ. ਅੱਸੂ ਦੀ ਪਹਿਲੀ ਸਤੰਬਰ, (1700 ਈ. ) ਨੂੰ ਜਦੋਂ ਪਹਾੜੀ ਰਾਜਿਆਂ ਨੇ ਸ਼ਰਾਬ ਨਾਲ ਮਸਤ ਹਾਥੀ ਨੂੰ ਲੋਹਗੜ੍ਹ ਦੇ ਕਿਲ੍ਹੇ ਵੱਲ ਭੇਜਿਆ ਤਾਂ ਭਾਈ ਬਚਿੱਤ੍ਰ ਸਿੰਘ ਤੇ ਭਾਈ ਉਦੇ ਸਿੰਘ ਦੋਹਾਂ ਸਕਿਆਂ ਭਾਈਆਂ ਨੇ ਹਾਥੀ ਦੇ ਮੱਥੇ ਵਿਚ ਨਾਗਣੀ ਮਾਰ ਕੇ ਉਸ ਨੂੰ ਮਾਰ ਭਜਾਇਆ ਸੀ। ਫਿਰ ਜਦੋਂ ਗੁਰੂ ਸਾਹਿਬ ਨੂੰ ਆਨੰਦਪੁਰ ਛਡਣਾ ਪਿਆ ਤਾਂ ਭਾਈ ਉਦੇ ਸਿੰਘ ਨੇ ਥਾਂ ਥਾਂ ਮੂਹਰੇ ਹੋ ਕੇ ਦੁਸ਼ਮਣਾਂ ਦੇ ਦਲ ਨੂੰ ਰੋਕਿਆ ਤੇ ਗੁਰੂ ਕੇ ਵਹੀਰ ਦੀ ਰਾਖੀ ਕੀਤੀ। ਅਖੀਰ ਭਾਈ ਉਦੇ ਸਿੰਘ ਸਰਸੇ ਲਾਗੇ 6 ਦਸੰਬਰ, 1705 ਈ. ਨੂੰ ਸ਼ਾਹੀ ਟਿੱਬੀ ਤੇ ਲੜਦਾ ਹੋਇਆ ਸ਼ਹੀਦ ਹੋ ਗਿਆ। ਇਸ ਧਰਮਵੀਰ ਦੇ ਸਪੁੱਤਰ ਮਹਿਬੂਬ ਸਿੰਘ, ਫ਼ਤਹਿ ਸਿੰਘ, ਅਲਬੇਲ ਤੇ ਮਿਹਰ ਸਿੰਘ ਵੀ ਬੜੇ ਜੋਧੇ ਸਨ। ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲ ਕੇ ਮੁਗ਼ਲ ਸੈਨਾ ਦੇ ਖ਼ਿਲਾਫ਼ ਲੜਦੇ ਹੋਏ ਰਣਭੂਮੀ ਵਿਚ ਸ਼ਹੀਦ ਹੋ ਗਏ ਸਨ।
ਹ. ਪੁ. –– ਸ਼ਹੀਦ ਬਿਲਾਸ, ਕ੍ਰਿਤ ਗਿਆਨੀ ਸੇਵਾ ਸਿੰਘ ਭੱਟ
ਲੇਖਕ : ਪਿਆਰਾ ਸਿੰਘ ਪਦਮ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no
ਉਦੇ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉਦੇ ਸਿੰਘ : ਇਹ ਮੇਵਾੜ ਦਾ ਰਾਣਾ ਸਾਂਗਾ ਦਾ ਪੁੱਤਰ ਅਤੇ ਰਾਣਾ ਪ੍ਰਤਾਪ ਦਾ ਪਿਤਾ ਸੀ। ਮੇਵਾੜ ਦੀਆਂ ਲੋਕ ਕਹਾਣੀਆਂ ਵਿਚ ਇਸ ਦੀ ਰਖਿਆ ਦੀਆਂ ਕਈ ਅਲੌਕਿਕ ਕਹਾਣੀਆਂ ਦੱਸੀਆਂ ਗਈਆਂ ਹਨ। ਇਸ ਦਾ ਜਨਮ ਪਿਤਾ ਦੀ ਮੌਤ ਹੋਣ ਪਿੱਛੋਂ ਹੋਇਆ ਅਤੇ ਉਦੋਂ ਹੀ ਗੁਜਰਾਤ ਦੇ ਬਹਾਦਰਸ਼ਾਹ ਨੇ ਚਿਤੌੜ ਤਬਾਹ ਕਰ ਦਿੱਤਾ ਸੀ। ਇਸ ਦੀ ਮਾਤਾ ਕਰਣਵਤੀ ਨੇ ਹੁਮਾਯੂੰ ਨੂੰ ਰਖੜੀ ਭੇਜ ਕੇ ਆਪਦਾ ਭਰਾ ਬਣਾਇਆ ਸੀ। ਇਹ ਘਟਨਾ ਇਤਿਹਾਸ ਵਿਚ ਪ੍ਰਸਿੱਧ ਹੈ। ਬਚਪਨ ਵਿਚ ਹੀ ਉਦੇ ਸਿੰਘ ਨੂੰ ਆਪਣੀ ਫਰਜ਼-ਸਨਾਸ਼ ਆਇਆ ਪੰਨਾ ਦੇ ਨਾਲ ਬਨਬੀਰ ਤੋਂ ਬਚਣ ਲਈ ਕਈ ਥਾਵਾਂ ਤੇ ਸ਼ਰਨ ਲੈਣੀ ਪਈ। ਸੰਨ 1541 ਈ. ਵਿਚ ਉਹ ਮੇਵਾੜ ਦੀ ਰਾਜਧਾਨੀ ਚਿਤੌੜ ਤੇ ਚੜ੍ਹਾਈ ਕੀਤੀ। ਹਜ਼ਾਰਾਂ ਮੇਵਾੜੀਆਂ ਦੀ ਮੌਤ ਦੇ ਪਿੱਛੋਂ ਜਦੋਂ ਇਹ ਯਕੀਨ ਹੋ ਗਿਆ ਕਿ ਕਿਲ੍ਹਾ ਨਹੀਂ ਬੱਚ ਸਕਦਾ ਤਾਂ ਕਿਲ੍ਹੇ ਨੂੰ ਜੈਮਲ ਅਤੇ ਫੱਤਾ ਆਦਿ ਸੂਰਬੀਰਾਂ ਦੇ ਹੱਥਾਂ ਵਿਚ ਛੱਡ ਕੇ ਉਦੇ ਸਿੰਘ ਅਰਾਵਲੀ ਦੇ ਸੰਘਣੇ ਜੰਗਲਾਂ ਵਿਚ ਚਲਿਆ ਗਿਆ। ਉਥੇ ਉਸ ਨੇ ਦਰਿਆ ਦਾ ਵਹਿਣ ਰੋਕ ਕੇ ਉਦੇ ਸਾਗਰ ਨਾਂ ਦਾ ਸਰੋਵਰ ਬਣਾਇਆ। ਉਥੇ ਹੀ ਉਸ ਨੇ ਆਪਣੀ ਨਵੀਂ ਰਾਜਧਾਨੀ ਉਦੇਪੁਰ ਵਸਾਈ। ਚਿਤੋੜ ਦੀ ਬਰਬਾਦੀ ਦੇ ਚਾਰ ਸਾਲ ਮਗਰੋਂ ਉਦੇ ਸਿੰਘ ਦੀ ਮੌਤ ਹੋ ਗਈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First