ਉਪਕਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cess_ਉਪਕਰ: ਉਪਕਰ ਦਰਅਸਲ ਟੈਕਸ ਹੁੰਦਾ ਹੈ ਨ ਕਿ ਫ਼ੀਸ। ਉਪਕਰ ਦੀ ਸੂਰਤ ਵਿਚ ਜ਼ਰੂਰੀ ਨਹੀਂ ਹੁੰਦਾ ਕਿ ਉਸ ਦੇ ਬਦਲ ਵਿਚ ਕੀਤੀਆਂ ਗਈਆਂ ਸੇਵਾ ਦੇ ਬਦਲੇ ਲਈ ਗਈ ਰਕਮ ਦਾ ਤੁਲ ਹੋਣ ।
ਉਪ-ਕਰ ਟੈਕਸ ਹੀ ਹੁੰਦਾ ਹੈ ਪਰ ਇਹ ਸ਼ਬਦ ਉਦੋਂ ਵਰਤਿਆ ਜਾਂਦਾ ਹੈ ਜਦ ਉਗਰਾਹੀ ਰਕਮ ਕਿਸੇ ਵਿਸ਼ੇਸ਼ ਪ੍ਰਸ਼ਾਸਕੀ ਖ਼ਰਚੇ ਲਈ ਵਰਤੀ ਜਾਣੀ ਹੋਵੇ ਅਤੇ ਇਹ ਪ੍ਰਯੋਜਨ ਉਪਕਰ ਦੇ ਨਾਂ ਤੋਂ ਹੀ ਪਰਗਟ ਹੋ ਜਾਂਦਾ ਹੈ ਜਿਵੇਂ ਸਿਖਿਅਿਕ ਉਪਕਰ, ਸਿਹਤ ਉਪਕਰ ਆਦਿ। (ਸ਼ਿੰਦੇ ਬਰਦਰਜ਼ ਬਨਾਮ ਡਿਪਟੀ ਕਮਿਸ਼ਨਰ ਰਾਏਚੁਰ, ਏ ਆਈ ਆਰ 1967 ਐਸ ਸੀ 1512)
ਅਹਿਮਦਾਬਾਦ ਮੈਨੂਫ਼ੈਕਚਰਿੰਗ ਐਂਡ ਕੈਲੀਕੋ ਪ੍ਰਿੰਟਿੰਗ ਕੰਪਨੀ ਲਿਮਟਿਡ ਬਨਾਮ ਗੁਜਰਾਤ ਰਾਜ (ਏ ਆਈ ਆਰ 1967 ਐਸ ਸੀ 1916) ਵਿਚ ਸਰਵ ਉੱਚ ਅਦਾਲਤ ਦਾ ਕਹਿਣਾ ਹੈ ਕਿ ਉਪਕਰ ਕਿਸੇ ਪਹਿਲਾਂ ਤੋਂ ਚਲੇ ਆ ਰਹੇ ਟੈਕਸ ਵਿਚ (ਪ੍ਰਤੀਸ਼ਤਤਾ ਦੇ ਆਧਾਰ ਤੇ) ਕੀਤੇ ਗਏ ਵਾਧੇ ਤੋਂ ਬਿਨਾਂ ਹੋਰ ਕੁਝ ਨਹੀਂ। ਕਿਉਂ ਕਿ ਇਹ ਕਿਸੇ ਹੋਰ ਟੈਕਸ ਦੀ ਪ੍ਰਤੀਸ਼ਤਤਾ ਹੁੰਦੀ ਹੈ। ਇਸ ਲਈ ਹੋਰ ਐਕਟ ਅਧੀਨ ਕੀਤੀ ਗਈ ਨਿਰਧਾਰਣ ਦੇ ਨਤੀਜੇ ਦੇ ਆਧਾਰ ਤੇ ਕੀਤੀ ਗਈ ਗਣਤਕ ਗਿਣਤੀ ਮਿਣਤੀ ਹੁੰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First