ਉਸਤਾਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਸਤਾਦ (ਨਾਂ,ਪੁ) ਸਿੱਖਿਆ ਦੇਣ ਵਾਲਾ; ਹੁਨਰ ਸਿਖਾਉਣ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5435, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਉਸਤਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਸਤਾਦ [ਨਾਂਪੁ] ਕਿਸੇ ਕਲਾ ਜਾਂ ਹੁਨਰ ਨੂੰ ਸਿਖਾਉਣ ਵਾਲ਼ਾ ਵਿਅਕਤੀ , ਅਧਿਆਪਕ, ਗੁਰੂ , ਮਾਸਟਰ; ਚਲਾਕ, ਹੁਸ਼ਿਆਰ, ਗੁਰੂ-ਘੰਟਾਲ; ਮਾਹਰ , ਨਿਪੁੰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਸਤਾਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਸਤਾਦ ਫ਼ਾ ਸੰਗ੍ਯਾ—ਅਧ੍ਯਾਪਕ. ਸਿਖ੍ਯਾ ਦੇਣ ਵਾਲਾ। ੨ ਕਿਸੇ ਗੁਣ ਹੁਨਰ ਵਿੱਚ ਤਾਕ (ਨਿਪੁਣ)। ੩ ਭਾਵ—ਸਤਿਗੁਰੂ ਨਾਨਕ. “ਤਿਨ ਉਸਤਾਦ ਪਨਾਹਿ.” (ਵਾਰ ਮਾਰੂ ੨ ਮ: ੫)

 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no

ਉਸਤਾਦ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਤਾਦ (ਸੰ.। ਫ਼ਾਰਸੀ) ਸਿਖਾਲਣ ਵਾਲਾ ਪਾਂਧਾ , ਪੀਰ , ਮੁਰਸ਼ਿਦ। ਯਥਾ-‘ਭਉਰੁ ਉਸਤਾਦੁ ਨਿਤ ਭਾਖਿਆ ਬੋਲੇਭੌਰੇ (ਰੂਪੀ) ਉਸਤਾਦ ਨਿਤ (ਆਪਣੀ) (ਭਾਖਿਆ) ਬੋਲੀ ਵਿਖੇ ਉਪਦੇਸ਼ ਕਰਦੇ ਹਨ। ਤਥਾ-‘ਉਸਤਾਦ ਪਨਾਹਿ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5316, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਉਸਤਾਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉਸਤਾਦ, (ਫ਼ਾਰਸੀ) / ਪੁਲਿੰਗ : ਕਿਸੇ ਕੰਮ ਜਾਂ ਹੁਨਰ ਨੂੰ ਚੰਗੀ ਤਰ੍ਹਾਂ ਜਾਨਣ ਵਾਲਾ, ਸਿੱਖਿਅਕ ਪੜ੍ਹਾਉਣ ਵਾਲਾ, ਅਧਿਆਪਕ, ਟੀਚਰ, ਮਾਸਟਰ, ਕੋਈ ਕਲਾ ਜਾਂ ਹੁਨਰ ਸਿਖਾਉਣ ਵਾਲਾ, ਚਲਾਕ, ਹੁਸ਼ਿਆਰ, ਛਲੀਆ (ਲਾਗੂ ਕਿਰਿਆ: ਹੋਣਾ, ਕਰਨਾ, ਬਣਾਉਣਾ)

–ਉਸਤਾਦਗੀ, ਇਸਤਰੀ ਲਿੰਗ- ਉਸਤਾਦ ਦਾ ਭਾਵ ਵਾਚਕ, ਉਸਤਾਦ ਦਾ ਕੰਮ, ਹੁਨਰਮੰਦੀ, ਚਲਾਕੀ, ਹੁਸ਼ਿਆਰੀ।

–ਉਸਤਾਦਨੀ, ਇਸਤਰੀ ਲਿੰਗ- (ਉਸਤਾਦ+ਨੀ) ਉਸਤਾਦ ਦਾ ਇਸਤਰੀ ਲਿੰਗ, ਪੜ੍ਹਾਉਣ ਵਾਲੀ ਤੀਵੀਂ, ਮਾਸਟਰਨੀ

–ਉਸਤਾਦਪਣਾ, ਉਸਤਾਦਪੁਣਾ, ਪੁਲਿੰਗ (ਉਸਤਾਦ+ਪੁਣਾ: ਉਸਤਾਦ ਦਾ ਭਾਵ ਵਾਚਕ

–ਉਸਤਾਦੀ, ਇਸਤਰੀ ਲਿੰਗ- ਉਸਤਾਦ ਦਾ ਭਾਵ ਵਾਚਕ, ਹੁਨਰਮੰਦੀ, ਉਸਤਾਦ ਦਾ ਕੰਮ, ਚਲਾਕੀ, ਹੁਸ਼ਿਆਰੀ, ਹੱਥਫੇਰੀ, ਕਪਟ, (ਲਾ. ਕਿ. ਹੋਣਾ, ਕਰਨਾ, ਖੇਡਣਾ, ਵਿਖਾਉਣਾ)

–ਉਸਤਾਨੀ, ਇਸਤਰੀ ਲਿੰਗ- ਪੜ੍ਹਾਉਣ ਵਾਲੀ ਇਸਤਰੀ, ਅਧਿਆਪਕਾ, ਮਾਸਟਰਨੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-17-11-24-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.