ਉੱਤਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

North (ਨੌ:ਥ) ਉੱਤਰ: (i) ਇਹ ਚਾਰ ਮੁੱਖ ਦਿਸ਼ਾਵਾਂ (four cardinal directions) ਵਿਚੋਂ ਇਕ ਹੈ। ਜੇਕਰ ਮਨੁੱਖ ਆਪਣਾ ਮੂੰਹ ਚੜ੍ਹਦੇ ਸੂਰਜ ਵੱਲ ਕਰਕੇ ਖੜ੍ਹਾ ਹੋਵੇ ਤਦ ਉਸ ਦੇ ਮੂੰਹ ਵਾਲੇ ਪਾਸੇ ਪੂਰਬ ਹੋਵੇਗਾ, ਪਿੱਠ ਪਿੱਛੇ ਪੱਛਮ, ਸੱਜੇ ਹੱਥ ਵੱਲ ਦੱਖਣ ਅਤੇ ਖੱਬੇ ਹੱਥ ਵੱਲ ਉੱਤਰ ਹੋਵੇਗਾ। (ii) ਇਹ ਸ਼ਬਦ ਇਕ ਤਰ੍ਹਾਂ ਦਾ ਸੰਯੁਕਤ ਸ਼ਬਦ (portmanteau) ਹੈ ਜੋ ਪ੍ਰਥਮ (ਗ਼ੈਰ-ਸ਼ਾਮ ਵਾਦੀ) ਦੁਨੀਆ (First-Non-Communist-World) ਅੱਗੇ ਵਧੂ ਆਰਥਿਕਤਾਵਾਂ ਜਾਂ ਵਧੇਰੇ ਵਿਕਸਿਤ ਦੇਸ਼ਾਂ ਨੂੰ ਵਰਣਨ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਉੱਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਤਰ 1 [ਨਾਂਪੁ] ਜਵਾਬ, ਹੱਲ 2[ਨਾਂਪੁ] ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਖੜ੍ਹਨ ਸਮੇਂ ਖੱਬੇ ਵੱਲ ਦੀ ਦਿਸ਼ਾ, ਪਹਾੜ [ਵਿਸ਼ੇ] ਪਿਛਲਾ, ਮਗਰਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉੱਤਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਤਰ. ਸੰ. उत्तर. ਸੰਗ੍ਯਾ—ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨ ਜਵਾਬ। ੩ ਪਰਲੋਕ । ੪ ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀ੡੖ਤ) ਦਾ ਮਾਮਾ ਸੀ। ੫ ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼ੋੱ਩ਤਰ ਅਤੇ ਪ੍ਰਹੇਲਿਕਾ। ੬ ਦੂਜਾ ਪਾਸਾ । ੭ ਵਿ—ਪਿਛਲਾ। ੮ ਅਗਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉੱਤਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉੱਤਰ, ਪੁਲਿੰਗ : ੧. ਦੱਖਣ ਦੇ ਸਾਹਮਣੇ ਦੀ ਦਿਸ਼ਾ, ਪਹਾੜ ਪਾਸਾ, ਪਰਬਤ ਦਿਸ਼ਾ; ੨. ਉਤਲਾ ਜਾਂ ਉਚਾਈ ਵਾਲਾ ਪਾਸਾ; ੩. ਖੱਬਾ ਪਾਸਾ; ੪. ਸਵਾਲ ਜਾਂ ਪੁੱਛ ਮਗਰੋਂ ਜਿਸ ਗੱਲ ਦੀ ਉਡੀਕ ਕਰੀਦੀ ਹੈ ਜਾਂ ਸੁਣਨੀ ਲੋਚੀਦੀ ਹੈ, ਪ੍ਰਤਿਵਾਕ, ਜਵਾਬ; ੫. ਪਹਿਲੇ ਮਗਰੋਂ ਦਾ, ਬਾਦੇ ਦਾ, ਪਿਛਲਾ ਜਿਵੇਂ ਪੂਰਬਾਰਧ, (ਲਾਗੂ ਕਿਰਿਆ : ਆਉਣਾ, ਦੇਣਾ, ਲੈਣਾ, ਮਿਲਣਾ)

–ਉਤਰ ਪੱਖ, ਪੁਲਿੰਗ : ਹਨੇਰਾ ਪੱਖ, ਪਹਾੜ ਬੰਨਾ 

–ਉੱਤਰਅਧਿਕਾਰੀ, ਪੁਲਿੰਗ : ਜਿਸ ਨੂੰ ਕਿਸੇ ਦੇ ਮਰਨ ਪਿਛੋਂ ਉਸ ਦੀ ਜਾਇਦਾਦ ਮਿਲਣ ਦਾ ਹੱਕ ਹੋਵੇ, ਵਾਰਸ, ਜਾ-ਨਸ਼ੀਨ

–ਉੱਤਰਦਾਇਕ, ਉੱਤਰਦਾਤਾ, ਪੁਲਿੰਗ : ਜਵਾਬ ਦੇਣ ਦਾ ਅਧਿਕਾਰੀ, ਜਵਾਬਦੇਹ, ਜ਼ੁਮੇਵਾਰ

–ਉੱਤਰ ਨਾ ਅਹੁੜਨਾ, ਕਿਰਿਆ ਅਕਰਮਕ : ਕੋਈ ਜਵਾਬ ਨਾ ਸੁੱਝਣਾ, ਨਿਰੁੱਤਰ ਹੋ ਜਾਣਾ, ਲਾ ਜਵਾਬ ਹੋ ਜਾਣਾ, ਝੂਠੇ ਪੈਣਾ 

–ਉੱਤਰ ਪ੍ਰਸ਼ਨ, ਪੁਲਿੰਗ : ਸਵਾਲ ਜਵਾਬ, ਆਪਸ ਵਿਚ ਦੀ ਗੱਲਬਾਤ

–ਉੱਤਰਾ ਖੰਡ, ਪੁਲਿੰਗ  : ਭਾਰਤ ਦਾ ਉੱਤਰੀ ਭਾਗ ਜੋ ਵਿੰਧਿਆਚਲ ਤੋਂ ਲੈ ਕੇ ਕਸ਼ਮੀਰ ਤੱਕ ਜਾਂਦਾ ਹੈ ; ਕਾਸ਼ੀ ਤੋਂ ਕੈਲਾਸ਼ ਤੱਕ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-09-31-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.