ਕਕੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਕੜ. ਸੰਗ੍ਯਾ—ਇੱਕ ਪਹਾੜੀ ਮ੍ਰਿਗ, ਜੋ ਚਿੰਕਾਰੇ ਤੋਂ ਛੋਟਾ ਹੁੰਦਾ ਹੈ. ਇਹ ਕੁੱਤੇ ਦੀ ਤਰਾਂ ਭੌਂਕਦਾ ਹੈ, ਇਸ ਲਈ ਅੰਗ੍ਰੇਜ਼ੀ ਵਿੱਚ Barking deer ਭੌਂਕੂ ਮ੍ਰਿਗ ਸੱਦੀਦਾ ਹੈ. ਇਸ ਦੇ ਚੰਮ ਦੇ ਦਸਤਾਨੇ ਜੁਰਾਬਾਂ ਆਦਿਕ ਸੁੰਦਰ ਵਸਤ੍ਰ ਬਣਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਕੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਕੜ : ਇਹ ਮੈਮੇਲੀਆ ਸ਼੍ਰੇਣੀ ਦੇ ਆਰਟੀਓਡੈਕਟਾਇਲਾ ਵਰਗ ਦੀ ਸਰਵਿੱਡੀ ਕੁਲ ਅਤੇ ਮਨਟਾਈਇਕੱਸ ਪ੍ਰਜਾਤੀ ਦਾ ਪ੍ਰਾਣੀ ਹੈ। ਇਨ੍ਹਾਂ ਦੀਆਂ ਤਕਰੀਬਨ ਚਾਰ ਏਸ਼ੀਆਈ ਕਿਸਮਾਂ ਮਿਲਦੀਆਂ ਹਨ। ਇਸ ਨੂੰ ‘ਬਾਰਕਿੰਗ ਡੀਅਰ’ ਵੀ ਕਹਿੰਦੇ ਹਨ। ਇਹ ਨਾਂ ਇਨ੍ਹਾਂ ਦੀ ਆਵਾਜ਼ ਕਰਕੇ ਪਿਆ ਹੈ ਜਿਹੜੀ ਇਹ ਡਰ ਕੇ ਜਾਂ ਪ੍ਰਜਣਨ ਰੁੱਤ ਵਿਚ ਨਰ ਹਿਰਨ ਮਸਤ ਕੇ ਕੱਢਦਾ ਹੈ। ਇਨ੍ਹਾਂ ਨੂੰ ‘ਪਸਲੀਆਂ ਵਰਗੇ ਚਿਹਰੇ ਵਾਲਾ ਹਿਰਨ’ ਵੀ ਕਹਿੰਦੇ ਹਨ, ਇਹ ਨਾਂ ਇਨ੍ਹਾਂ ਦੇ ਸਿੰਗਾਂ ਦੇ ਅਧਾਰ ਤੋਂ ਉਠਦੇ ਅਤੇ ਚਿਹਰੇ ਤਕ ਪਹੁੰਚਦੇ ਹੱਡਲ ਉਭਾਰਾਂ ਕਰਕੇ ਪਿਆ ਹੈ।

          ਇਹ ਹਿਰਨ ਭਾਰਤ, ਦੱਖਣ-ਪੂਰਬੀ ਏਸ਼ੀਆ ਅਤੇ ਦੱਖਣੀ ਚੀਨ ਦੇ ਜੰਮਪਲ ਹਨ ਅਤੇ ਕਈ ਇੰਗਲੈਂਡ ਅਤੇ ਫ਼ਰਾਂਸ ਦੇ ਹਿੱਸਿਆਂ ਵਿਚ ਵੀ ਵਸ ਗਏ ਹਨ।

          ਇਨ੍ਹਾਂ ਦੀ ਮੋਢਿਆਂ ਤਕ ਦੀ ਉਚਾਈ ਤਕਰੀਬਨ 45-60 ਸੈਂ. ਮੀ. ਹੁੰਦੀ ਹੈ। ਇਨ੍ਹਾਂ ਦਾ ਰੰਗ ਸਲੇਟੀ ਜਿਹਾ ਭੂਰਾ, ਲਾਲੀ ਦੀ ਭਾਹ ਮਾਰਦਾ ਜਾਂ ਗੂੜ੍ਹਾ ਭੂਰਾ ਹੁੰਦਾ ਹੈ। ਨਰ ਦੇ ਉਪਰਲੇ ਸੂਏ-ਦੰਦ ਹਾਥੀ ਦੰਦਾਂ ਵਰਗੇ ਹੁੰਦੇ ਹਨ ਜਿਹੜੇ ਮੂੰਹ ਤੋਂ ਬਾਹਰ ਨਿਕਲੇ ਹੁੰਦੇ ਹਨ ਅਤੇ ਆਤਮ-ਰਖਿਆ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦੇ ਸਿੰਗ ਛੋਟੇ ਛੋਟੇ ਤੇ ਇਕੋ ਸ਼ਾਖ਼ ਵਾਲੇ ਹੁੰਦੇ ਹਨ, ਜਿਹੜੇ ਬਹੁਤ ਲੰਬੇ ਅਧਾਰ ਤੇ ਲੱਗੇ ਹੁੰਦੇ ਹਨ, ਜਿਸ ਤੋਂ ਹੱਡਲ ਉਭਾਰ ਉਭਰਦੇ ਹਨ। ਮਾਦਾ ਵਿਚ ਸਿੰਗਾਂ ਦੀ ਥਾਂ ਛੋਟੇ ਛੋਟੇ ਡੂਡਣੇ ਜਿਹੇ ਹੀ ਹੁੰਦੇ ਹਨ।

          ਇਹ ਇਕਾਂਤਵਾਸੀ, ਰਾਤਲ ਪ੍ਰਾਣੀ ਆਮ ਤੌਰ ਤੇ ਘਣੇ ਜੰਗਲਾਂ ਵਿਚ ਰਹਿੰਦੇ ਹਨ। ਕਈ ਵਾਰ ਇਹ ਜੋੜਿਆਂ ਵਿਚ ਵੀ ਦਿਸਦੇ ਹਨ। ਮਾਦਾ ਹਰ ਸਾਲ ਇਕ ਜਾਂ ਦੋ ਬੱਚੇ ਜਣਦੀ ਹੈ।

          ਪਹਿਲੇ ਪਹਿਲ ਇਨ੍ਹਾਂ ਨੂੰ ਸਰਵਿਊਲਸ ਪ੍ਰਜਾਤੀ ਵਿਚ ਰਖਿਆ ਜਾਂਦਾ ਸੀ।

          ਹ. ਪੁ.––ਐਨ. ਬ੍ਰਿ. ਮਾ. 7:104; ਐਨ. ਬ੍ਰਿ. 15:997


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8574, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਕੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਕੜ, ਪੁਲਿੰਗ : ਕੱਕਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-49-43, ਹਵਾਲੇ/ਟਿੱਪਣੀਆਂ:

ਕਕੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਕੜ, ਪੁਲਿੰਗ : ਖੱਤਰੀ ਦੀ ਇੱਕ ਜਾਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-50-05, ਹਵਾਲੇ/ਟਿੱਪਣੀਆਂ:

ਕਕੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਕੜ, (ਪੁਆਧੀ) / ਪੁਲਿੰਗ : ਮੋਟੀ ਜੂੰ, ਢੇਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-51-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.