ਕਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਦ [ਕਿਵਿ] ਕਦੋਂ, ਕਿਸ ਵੇਲ਼ੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਦ ਕ੍ਰਿ. ਵਿ—ਕਦਾ. ਕਬ. ਕਦੋਂ. “ਕਉਣ ਕਹੈ ਤੂ ਕਦ ਕਾ.” (ਤੁਖਾ ਛੰਤ ਮ: ੫) “ਕਦਹੁ ਸਮਝਾਇਆ ਜਾਇ.” (ਮ: ੩ ਵਾਰ ਸ੍ਰੀ) ੨ ਦੇਖੋ, ਕੱਦ । ੩ ਅ਼ ਕੱਦ. ਮਿਹਨਤ. ਕੋਸ਼ਿਸ਼। ੪ ਫ਼ਾ ਘਰ । ੫ ਸ਼ਖਸ. ਕੋਈ ਪੁਰਖ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 38907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਦ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਦ ਵੇਖੋ ਕਦਿ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 38849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਦ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਦ, (ਸੰਸਕ੍ਰਿਤ : कदा) / ਕਿਰਿਆ ਵਿਸ਼ੇਸ਼ਣ : ਕਦੋਂ, ਕਿਸ ਵੇਲੇ
–ਕਦ ਕਦ, ਕਿਰਿਆ : ਕਦੋਂ ਕਦੋਂ, ਕਿਨ੍ਹਾਂ ਸਮਿਆਂ ਜਾਂ ਮੌਕਿਆਂ ’ਤੇ
–ਕਦਕਾ, (ਪੁਆਧੀ) / ਕਿਰਿਆ ਵਿਸ਼ੇਸ਼ਣ : ਕਦ ਦਾ, ਕਿਸ ਵੇਲੇ ਦਾ, ਕਦੋਂ ਦਾ
–ਕਦਕੀ, (ਪੁਆਧੀ) / ਕਿਰਿਆ ਵਿਸ਼ੇਸ਼ਣ : ਕਦ ਦੀ, ਕਿਸ ਵੇਲੇ ਦੀ
–ਕਦ ਕੁ, ਕਿਰਿਆ ਵਿਸ਼ੇਸ਼ਣ : ਕਦੋਂ ਕੁ, ਕਿਹੜੇ ਕੁ ਵੇਲੇ, ਕਿਸ ਕੁ ਸਮੇਂ, ਕਦੋਂ ਤੀਕ
–ਕਦਕੇ, (ਪੁਆਧੀ) / ਕਿਰਿਆ ਵਿਸ਼ੇਸ਼ਣ : ਕਦ ਕੇ, ਕਿਸ ਵੇਲੇ ਦੇ, ਕਿਸ ਸਮੇਂ ਦੇ, ਕਦੋਂ ਦੇ
–ਕਦ ਬਾਬਾ ਮਰੇ, ਕਦੇ ਬੈਲ ਬੰਨ੍ਹੀੲੋਂ, ਅਖੌਤ : ਦੂਜੇ ਦੀ ਜਾਇਦਾਦ ਤੇ ਅੱਖ ਰੱਖਣ ਵਾਸਤੇ ਕਹਿੰਦੇ ਹਨ
–ਕਦੀ, ਕਿਰਿਆ ਵਿਸ਼ੇਸ਼ਣ : ਕਿਸੇ ਵੇਲੇ, ਕਿਸੇ ਮੌਕੇ, ਕਦੀ ਹੀ, ਕਿਰਿਆ ਵਿਸ਼ੇਸ਼ਣ : ਬਹੁਤ ਘੱਟ ਵਾਰ, ਬਹੁਤ ਚਿਰ ਮਗਰੋਂ
–ਕੱਦੀ, (ਪੁਆਧੀ) / ਕਿਰਿਆ ਵਿਸ਼ੇਸ਼ਣ : ਕਦ ਦੀ, ਕਦੋਂ ਦੀ
–ਕਦੇ, ਕਿਰਿਆ ਵਿਸ਼ੇਸ਼ਣ : ਕਿਸੇ ਮੌਕੇ ’ਤੇ
–ਕਦੇ ਤਾਂ, ਕਿਰਿਆ ਵਿਸ਼ੇਸ਼ਣ : ਕਈ ਕਦਾਈਂ, ਕਿਸੇ ਹੀ ਮੌਕੇ, ਕਦੇ, ਚਿਰਾਂ ਮਗਰੋਂ ਹੀ
–ਕਦੋਕਣਾ, (ਲਹਿੰਦੀ) / ਕਿਰਿਆ ਵਿਸ਼ੇਸ਼ਣ : ਕਦੋਂ ਦਾ, ਕਿਸ ਵੇਲੇ ਦਾ, ਬਹੁਤ ਚਿਰ ਦਾ
–ਕਦੋਂ ਕਦੋਂ, ਕਿਰਿਆ ਵਿਸ਼ੇਸ਼ਣ : ਕਦ ਕਦ
–ਕਦੋਂ ਕੁ, ਕਿਰਿਆ ਵਿਸ਼ੇਸ਼ਣ : ਕਦ ਕੁ, ਕਦੋਂ ਤਾਈਂ, ਕਦ ਤੱਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-28-08-34-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First