ਕਮੀਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮੀਨ ਫ਼ਾ ਵਿ—ਥੋੜਾ. ਤੁੱਛ। ੨ ਅਦਨਾ. ਘਟੀਆ. ਨੀਚ. “ਮਨ ਕਮੀਨ ਕਮਤਰੀਨ.” (ਮ: ੧ ਵਾਰ ਮਲਾ) “ਬਿਨਸੇ ਤਨ ਤੇ ਸਬ ਕਾਮ ਕਮੀਨੋ.” (ਗੁਰੁਸੋਭਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਮੀਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Kamin_ਕਮੀਨ: ਜ਼ਮੀਨਦਾਰ ਦੀ ਸੇਵਾ ਵਿਚ ਲਗੇ ਉਹ ਵਿਅਕਤੀ ਜਿਨ੍ਹਾਂ ਨੂੰ ਸਫ਼ਾਈ ਆਦਿ ਦੇ ਕੰਮ ਤੇ ਲਾਇਆ ਜਾਂਦਾ ਹੈ। ਇਸ ਇਸ ਵਿਚ ਮੁਰਦਾਰ ਢੋਣ ਆਦਿ ਦੇ ਕੰਮ ਆ ਜਾਂਦੇ ਹਨ। ਜਾਪਦਾ ਹੈ ਇਸ ਸ਼ਬਦ ਦਾ ਜਾਤ ਨਾਲ ਕੋਈ ਤੱਲਕ ਨਹੀਂ। ਮਹਾ ਦੇਵ ਬਨਾਮ ਗਣੇਸ਼ (ਏ ਆਈ ਆਰ 1953 ਪੈਪਸੂ 126) ਵਿਚ ਕਿਹਾ ਗਿਆ ਹੈ ਕਿ, ‘‘ਜਿਥੇ ਮੁਦਾਲੇ ਚਮਾਰ ਹਨ, ਪਰ ਉਹ ਜ਼ਮੀਨਦਾਰ ਲਈ ਕਿਸੇ ਤਰ੍ਹਾਂ ਦਾ ਕਮੀ ਜੁਮੀ ਦਾ ਕੰਮ ਨਹੀਂ ਕਰਦੇ ਉਥੇ ਜ਼ਰੂਰੀ ਨਹੀਂ ਕਿ ਉਨ੍ਹਾਂ ਨੂੰ ਕਮੀਨ ਕਿਹਾ ਜਾਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਮੀਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਮੀਨ (ਗੁ.। ਫ਼ਾਰਸੀ) ਨੀਚ, ਨੀਵਾਂ, ਅਧੀਨ। ਯਥਾ-‘ਮਨ ਕਮੀਨ ਕਮਤਰੀਨ’ ਮੈਂ ਨੀਚ ਤੇ ਅਤਿ ਨੀਚ ਭਾਵ ਅਤਿ ਅਧੀਨਗੀ ਵਾਲਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਮੀਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਮੀਨ, (ਅਰਬੀ : ਕਮੀਨ),ਇਸਤਰੀ ਲਿੰਗ : ੧. ਦੁਸ਼ਮਣ ਜਾਂ ਸ਼ਿਕਾਰ ਲਈ ਲੁਕ ਕੇ ਘਾਤ ਵਿੱਚ ਬੈਠਣਾ; ੨. ਪੁਲਿੰਗ : ਘਾਤ ਵਿੱਚ ਬੈਠਣ ਵਾਲਾ ਸ਼ਿਕਾਰੀ ਜਾਂ ਦੁਸ਼ਮਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-18-12-40-24, ਹਵਾਲੇ/ਟਿੱਪਣੀਆਂ:

ਕਮੀਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਮੀਨ, (ਫ਼ਾਰਸੀ : ਕਮੀਨ=ਬਹੁਤ ਛੋਟਾ), ਪੁਲਿੰਗ : ਛੋਟੇ ਦਰਜੇ ਦਾ, ਨੀਵੀਂ ਜਾਤ ਦਾ

–ਕਮੀਨਗੀਰੀ, ਇਸਤਰੀ ਲਿੰਗ : ਕਮੀਣਪੁਣਾ

–ਕਮੀਨ ਜਾਤ, ਇਸਤਰੀ ਲਿੰਗ : ਨੀਵੀਂ ਜਾਤ, ਪਿੰਡ ਦੇ ਮਰਾਸੀ, ਨਾਈ, ਝਿਊਰ, ਚੂੜ੍ਹਾ, ਘੁਮਾਰ, ਧੋਬੀ ਆਦਿ

–ਕਮੀਨਣੀ,  ਇਸਤਰੀ ਲਿੰਗ : ਕਮੀਨੀ ਜਾਤ ਦੀ, ਕਮੀਨ ਦੀ ਇਸਤਰੀ, ਓਛੀ 

–ਕਮੀਨਪੁਣਾ, ਪੁਲਿੰਗ : ੧. ਕਮੀਣ ਦਾ ਕੰਮ ਜਾਂ ਸੁਭਾ; ੨. ਓਛਾਪਣ, ਨੀਚਤਾ, ਪਾਜੀਪੁਣਾ

–ਕਮੀਨ ਲੋਕ, ਪੁਲਿੰਗ : ਨੀਵੀਂ ਜਾਤੀ ਦੇ ਆਦਮੀ, ਓਛੇ ਆਦਮੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-18-12-40-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.