ਕਰਵਾ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕਰਵਾ (ਨਾਂ,ਪੁ) ਟੂਟੀਦਾਰ ਗੜਵਾ; ਚੰਦਰਮਾਂ ਨੂੰ ਅਰਗ ਦੇਣ ਵਾਲਾ ਪਾਤਰ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਕਰਵਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਕਰਵਾ [ਨਾਂਪੁ] ਮਿੱਟੀ  ਦਾ ਟੂਟੀਦਾਰ ਗੜਵਾ , ਲੋਟਾ , ਕਰੂਆ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਕਰਵਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਕਰਵਾ. ਕਦਮਾਂ. ਡਿੰਘਾਂ. “ਦੁਇ ਕਰਵਾ ਕਰ ਤਿੰਨ ਲੋਅ.” (ਭਾਗੁ) ਵਾਮਨ ਨੇ ਤਿੰਨ ਲੋਕ  ਦੋ ਕਦਮ ਕੀਤੇ। ੨ ਵਿ—ਕੜਵਾ. ਕਟੁ. ਕੌੜਾ। ੩ ਸੰਗ੍ਯਾ—ਮਿੱਟੀ ਦਾ ਲੋਟਾ. ਸੰ. ਕਕਾ. ਮੱਘਾ. “ਕਾਚੈ ਕਰਵੈ ਰਹੈ ਨ ਪਾਨੀ.” (ਸੂਹੀ ਕਬੀਰ) “ਕਰਵੈ ਹੋਇ ਸੁ ਟੋਟੀ ਰੇਖੈ.” (ਭਾਗੁ) ਜੋ ਲੋਟੇ ਵਿੱਚ ਹੈ, ਉਹੀ ਟੂਟੀ ਵਿੱਚੋਂ ਨਿਕਲਦਾ ਹੈ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
      
      
   
   
      ਕਰਵਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਕਰਵਾ, (ਸੰਸਕ੍ਰਿਤ : करक=ਕਮੰਡਲ ਜਾਂ ਲੋਟਾ) \ ਪੁਲਿੰਗ : ਕਰੂਆ, ਮਿੱਟੀ ਦਾ ਲੋਟਾ, ਕੁੱਜਾ, ਟੂਟੀਦਾਰ ਮਿੱਟੀ ਦਾ ਗੜਵਾ
	–ਕਰਵਾ ਚੌਥ, ਇਸਤਰੀ ਲਿੰਗ : ਹਿੰਦੂਆਂ ਦਾ ਇੱਕ ਵਰਤ, ਕੱਤਕ ਵਦੀ ਚੌਥ ਇਸ ਤਿਥ ਨੂੰ ਹਿੰਦੂ ਵਿਆਹੀਆਂ ਹੋਈਆਂ ਇਸਤਰੀਆਂ ਗੌਰੀ ਦਾ ਵਰਤ ਰੱਖਦੀਆਂ ਹਨ ਅਤੇ ਚੰਦ ਚੜ੍ਹਨ ਤੇ ਚੰਦਰਮਾ ਨੂੰ ਮਿੱਟੀ ਦੇ ਕਰੂਏ ਦੀ ਟੂਟੀ ਰਾਹੀਂ ਜਲ ਦਾ ਅਰਘ ਦੇਂਦੀਆਂ ਹਨ ਅਤੇ ਵਰਤ ਖੋਲ੍ਹਦੀਆਂ ਹਨ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-27-02-21-59, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First