ਕਰਾਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਾਰਾ (ਵਿ,ਪੁ) ਮਿਰਚ, ਲੂਣ ਆਦਿਕ ਨਾਲ ਹੋਏ ਚਟਪਟੇ ਸੁਆਦ ਵਾਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਰਾਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਾਰਾ [ਵਿਸ਼ੇ] ਡਾਢਾ, ਸਖ਼ਤ, ਕਰੜਾ; ਚਟਪਟਾ, ਤੇਜ਼ ਮਸਾਲੇ ਵਾਲ਼ਾ; ਤਿੱਖਾ , ਤੇਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਰਾਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਾਰਾ. ਵਿ—ਚਰਪਰਾ. ਚਟਪਟਾ. ਮਿਰਚ ਲੂਣ ਆਦਿਕ ਤਿੱਖੇ ਪਦਾਰਥਾਂ ਨਾਲ ਮਿਲਿਆ ਹੋਇਆ ਭੋਜਨ। ੨ ਧੀਰਜ (ਕਰਾਰ) ਵਾਲਾ. “ਗਾਵਹਿ ਵੀਰ ਕਰਾਰੇ.” (ਜਪੁ) ੩ ਧੀਰਜ (ਤਸੱਲੀ) ਦੇਣ ਵਾਲਾ. “ਬਿਨ ਗੁਰਸਬਦ ਕਰਾਰੇ.” (ਗਉ ਛੰਤ ਮ: ੩) ੪ ਔਖਾ. ਵਿਖੜਾ. “ਆਗੈ ਪੰਥ ਕਰਾਰਾ.” (ਸ੍ਰੀ ਮ: ੫ ਪਹਿਰੇ) ੫ ਤਿੱਖਾ. ਤੇਜ਼. “ਖੜਗ ਕਰਾਰਾ.” (ਮ: ੩ ਵਾਰ ਮਾਰੂ ੧) ੬ ਦ੍ਰਿੜ੍ਹਚਿੱਤ. ਉਤਸਾਹੀ. “ਸਿੱਖਾਂ ਦੀ ਸੇਵਾ ਕਰਾਰਾ ਹੋਇਕੈ ਕਮਾਂਵਦਾ ਹੈ.” (ਭਗਤਾਵਲੀ) ੭ ਸੰਗ੍ਯਾ—ਨਦੀ ਦਾ ਕਿਨਾਰਾ. ਤਟ. ਕੰਢਾ. “ਸਰਿਤਾ ਕੇ ਗਿਰੇ ਕਰਾਰਾ.” (ਰੁਦ੍ਰਾਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰਾਰਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਰਾਰਾ (ਗੁ.। ਪੰਜਾਬੀ) ਤਗੜਾ, ਡਾਢਾ ਜ਼ੋਰਾਵਰ। ਯਥਾ-‘ਸਿਰ ਊਪਰਿ ਅਮਰੁ ਕਰਾਰਾ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਰਾਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਾਰਾ, (ਸੰਸਕ੍ਰਿਤ : कर्कर; ਪ੍ਰਕਿਰਿਆ : कर्कट) \ ਵਿਸ਼ੇਸ਼ਣ : ੧. ਕਰੜਾ, ਡਾਢਾ, ਸਖ਼ਤ; ੨. ਤਕੜਾ, ਜ਼ੋਰ ਵਾਲਾ; ੩. ਮਸਾਲੇਦਾਰ, ਚਟਪਟਾ; ੪. ਵਧੇਰੇ ਸੇਕਿਆ ਹੋਇਆ ਜਿਵੇਂ :– ਕਰਾਰਾ ਫੁਲਕਾ; ੫. ਤਿੱਖਾ, ਤੇਜ਼
–ਕਰਾਰਾਪਣ, ਪੁਲਿੰਗ : ਕਰਾਰਾ ਦਾ ਭਾਵਵਾਚਕ, ਕਰੜਾਈ, ਡਾਢਾਪਣ, ਮਸਾਲੇਦਾਰ ਜਾਂ ਚਟਪਟਾ ਹੋਣ ਦਾ ਭਾਵ
–ਕਰਾਰੀ, ਇਸਤਰੀ ਲਿੰਗ
–ਕਰਾਰੇ ਹੱਥ ਵਿਖਾਉਣਾ, ਮੁਹਾਵਰਾ : ਡਾਢਾ ਮੁਕਾਬਲਾ ਕਰਨਾ, ਖੂਬ ਮਾਰ ਕਰਨਾ
–ਜ਼ਿਮੀਦਾਰਾਂ ਦਾ ਵਣਜ ਕਰਾਰਾ, ਲੈਣ ਰੋਕ ਦਿਖਾਵਣ ਨਾਰਾ, ਅਖੌਤ : ਜ਼ਿਮੀਦਾਰਾਂ ਦਾ ਲੈਣ ਦੇਣ ਔਖਾ ਹੁੰਦਾ ਹੈ। ਉਹ ਲੈਂਦੇ ਤਾਂ ਨਕਦ ਰੁਪਈਆ ਹਨ ਪਰ ਰਕਮ ਦੀ ਥਾਂ ਦੇਂਦੇ ਬੈਲ ਜਾਂ ਪਸ਼ੂ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-01-11-49-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First