ਕਲਈ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Nickel (ਨਿੱਕਲ) ਕਲਈ: ਇਕ ਧਾਤ ਜਿਹੜੀ ਅਸਾਨੀ ਨਾਲ ਖੁਰਦੀ ਨਹੀਂ ਅਤੇ ਜਿਸ ਤੇ ਦਾਗ ਵੀ ਨਹੀਂ ਪੈਂਦੇ। ਇਸੇ ਲਈ ਭਾਰਤ ਵਿੱਚ ਖਾਣੇ ਵਾਲੇ ਬਰਤਨਾਂ ਖ਼ਾਸ ਕਰਕੇ ਪਿੱਤਲ ਧਾਤ ਦੇ ਬਣਿਆਂ ਹੋਇਆਂ ਤੇ ਕਲਈ ਦੇ ਪੋਤ ਦੀ ਤਹਿ ਚੜ੍ਹਾ ਲਈ ਜਾਂਦੀ ਹੈ। ਕਲਈ ਨੂੰ ਫੌਲਾਦ ਨਾਲ ਮਿਲਾਕੇ ਚੰਗੀ ਕਿਸਮ ਦਾ ਮਜ਼ਬੂਤ ਫੌਲਾਦ ਵਿਸ਼ੇਸ਼ ਲੋੜਾਂ ਪੂਰੀਆਂ ਕਰਨ ਵਾਸਤੇ ਬਣਾਇਆ ਜਾਂਦਾ ਹੈ। ਇਹ ਧਾਤ ਦੂਜੀਆਂ ਧਾਤਾਂ ਜਿਵੇਂ ਲੋਹਾ ਅਤੇ ਤਾਂਬੇ ਨਾਲ ਮਿਲੀ-ਜੁਲੀ ਹੁੰਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਕਲਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਈ [ਨਾਂਇ] ਵੇਖੋ ਕਲੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਲਈ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਲਈ, (ਅਰਬੀ) \ ਇਸਤਰੀ ਲਿੰਗ : ਇੱਕ ਨਰਮ ਧਾਤ ਜਿਸ ਦਾ ਮਲੰਮਾ ਭਾਂਡਿਆਂ ਤੇ ਕੀਤਾ ਜਾਂਦਾ ਹੈ; ੨. ਸਫ਼ੈਦੀ, ਮਲੰਮਾ, ਕਲੀ, (ਲਾਗੂ ਕਿਰਿਆ : ਉਤਰਨਾ, ਹੋਣਾ, ਕਰਨਾ, ਕਰਾਉਣਾ, ਚਾੜ੍ਹਨਾ, ਚੜ੍ਹਾਉਣਾ, ਫੇਰਨਾ, ਫਿਰਾਉਣਾ, ਲਹਿਣਾ, ਲਾਹੁਣਾ)
–ਕਲਈ ਉਡਣਾ, ਮੁਹਾਵਰਾ : ੧. ਰੰਗ ਉਤਰ ਜਾਣਾ, ੨. ਅਸਲ ਜ਼ਾਹਰ ਹੋ ਜਾਣਾ, ਕਲੀ ਉਡਣਾ
–ਕਲਈ ਔਕੲਾਈਡ, ਰਸਾਇਣ ਵਿਗਿਆਨ / ਪੁਲਿੰਗ : ਕਲਈ ਅਤੇ ਔਕਸੀਜਨ ਦਾ ਮੁਰੱਕਬ ਜੋ ਸਫੈਦ ਰੋਗਨ ਤਿਆਰ ਕਰਨ ਵਿੱਚ ਵਰਤਿਆ ਜਾਂਦਾ ਹੈ
–ਕਲਈ ਖੁਲ੍ਹਣਾ, ਮੁਹਾਵਰਾ : ਅਸਲੀਅਤ ਜ਼ਾਹਰ ਹੋ ਜਾਣਾ, ਭੇਤ ਖੁਲ੍ਹ ਜਾਣਾ, ਕਲੀ ਖੁਲ੍ਹਣਾ
–ਕਲਈਗਰ, ਪੁਲਿੰਗ : ਭਾਂਡਿਆਂ ਤੇ ਕਲਈ ਕਰਨ ਵਾਲਾ, ਕਲੀਗਰ
–ਕਲਈਗਰੀ, ਇਸਤਰੀ ਲਿੰਗ : ਕਲਈਗਰ ਦਾ ਕੰਮ, ਕਲੀਗਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-04-22-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First