ਕਲਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਮ (ਨਾਂ,ਇ) 1 ਲਿਖ਼ਣ ਲਈ ਕਾਨੇ ਦੀ ਘੜੀ ਤੀਲ੍ਹ 2 ਨਵਾਂ ਬੂਟਾ ਤਿਆਰ ਕਰਨ ਲਈ ਰੁੱਖ ਨਾਲੋਂ ਕੱਟ ਕੇ ਜ਼ਮੀਨ ਵਿੱਚ ਦੱਬੀ ਹਰੀ ਅੱਖ ਵਾਲੀ ਸ਼ਾਖ; ਰੁੱਖ ਦੀ ਹਰੀ ਟਾਹਣੀ ਜੋ ਕਿਸੇ ਦੂਜੇ ਰੁੱਖ ਦੀ ਹਰੀ ਅੱਖ ਉੱਤੇ ਬੰਨ੍ਹ ਕੇ ਪਿਓਂਦ ਕੀਤੀ ਜਾਵੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਮ [ਨਾਂਇ] ਲੇਖਣੀ, ਪੈੱਨ, ਕਾਨੀ , ਡੰਕ; ਪੁੜਪੜੀ ਉੱਤੇ ਰੱਖੇ ਵਾਲ਼; ਕਿਸੇ ਬੂਟੇ ਜਾਂ ਦਰਖ਼ਤ ਦੀ ਹਰੀ ਟਾਹਣੀ ਜਿਸ ਤੋਂ ਨਵਾਂ ਪੌਦਾ ਤਿਆਰ ਕੀਤਾ ਜਾਂਦਾ ਹੈ; ਸ਼ੀਸ਼ਾ ਕੱਟਣ ਵਾਲ਼ੀ ਡੰਡੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਲਮ (ਸੰ.। ਅ਼ਰਬੀ ਕ਼ਲਮ) ਲਿੱਖਣ, ਉਹ ਤ੍ਰਿੱਖੇ ਮੂੰਹ ਵਾਲੀ ਕਿਲਕ ਜਿਸ ਨਾਲ ਅੱਖਰ , ਲੀਕਾਂ, ਚਿੰਨ੍ਹ ਲਿਖੇ ਜਾਣ। ਯਥਾ-‘ਆਪੇ ਪਟੀ ਕਲਮ ਆਪਿ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਲਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲਮ, ਵਿਸ਼ੇਸ਼ਣ : ਕੱਟਿਆ ਹੋਇਆ

–ਕਲਮ ਕਰਨਾ, ਕਿਰਿਆ ਸਕਰਮਕ : ਕਟ ਦੇਣਾ, ਵੱਢ ਦੇਣਾ, ਲਾਹ ਦੇਣਾ

–ਸਿਰ ਕਲਮ ਕਰਨਾ, ਮੁਹਾਵਰਾ : ਕਤਲ ਕਰ ਦੇਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-07-03-54-44, ਹਵਾਲੇ/ਟਿੱਪਣੀਆਂ:

ਕਲਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲਮ, (ਅਰਬੀ : ਕਲਮ=ਘੜੀ ਹੋਈ ਕਾਨੀ, ਸੰਸਕ੍ਰਿਤ : कलम; ਲਾਤੀਨੀ : Calamus; ਯੂਨਾਨੀ : Kalamas) \ ਇਸਤਰੀ ਲਿੰਗ : ੧. ਲੇਖਣੀ, ਕਾਨੀ (ਲਾਗੂ ਕਿਰਿਆ : ਘੜਨਾ ਬਣਾਉਣਾ); ੨. ਉਹ ਵਾਲ ਜੋ ਪੁੜਪੁੜੀਆਂ ਤੇ ਖ਼ੂਬਸੂਰਤੀ ਲਈ ਰਖੇ ਜਾਂਦੇ ਹਨ (ਲਾਗੂ ਕਿਰਿਆ : ਬਣਾਉਣਾ, ਰੱਖਣਾ); ੩. ਉਹ ਹਰੀ ਟਾਹਣੀ ਜਿਸ ਨੂੰ ਕੱਟ ਕੇ ਜ਼ਮੀਨ ਵਿੱਚ ਨਵੇਂ ਬੂਟੇ ਤਿਆਰ ਕਰਨ ਲਈ ਲਾਉਂਦੇ ਹਨ (ਲਾਗੂ ਕਿਰਿਆ : ਲਾਉਣਾ); ੪. ਉਹ ਟਾਹਣੀ ਜੋ ਇੱਕ ਦਰਖ਼ਤ ਦੀ ਦੂਜੇ ਦਰਖ਼ਤ ਦੀ ਅੱਖ ਤੇ ਲਾਉਂਦੇ ਹਨ ਤੇ ਜਿਸ ਨੂੰ ਲੱਗ ਜਾਣ ਤੇ ਕੱਟ ਦਿੱਤਾ ਜਾਂਦਾ ਹੈ; ੫. ਚਿੱਤਰਕਾਰ ਦਾ ਬੁਰਸ਼; ੬. ਸ਼ੀਸ਼ਾ ਕੱਟਣ ਵਾਲੀ ਹੀਰੇ ਦੀ ਕਣੀ ਵਾਲੀ ਡੰਡੀ; ੭. ਸ਼ੋਰੇ ਨਸ਼ਾਦਰ ਆਦਿ ਦਾ ਜੰਮਿਆ ਹੋਇਆ ਟੁਕੜਾ; ੮. ਕਲਮ ਦੇ ਆਕਾਰ ਦੀ ਕੋਈ ਚੀਜ਼; ੯. ਪਨੀਰੀ; ੧0. ਇੱਕ ਤਰ੍ਹਾਂ ਦੇ ਚਾਉਲ; ੧੧. ਇੱਕ ਤਰ੍ਹਾਂ ਦੀ ਬੰਸਰੀ ਜਿਸ ਵਿੱਚ ਸੱਤ ਛੇਕ ਹੁੰਦੇ ਹਨ; ੧੨. ਕਾਰੀਗਰ ਦਾ ਹਥਿਆਰ ਜਿਸ ਨਾਲ ਕੁਝ ਕੱਟਿਆ ਜਾਂ ਖੋਦਿਆ ਜਾਵੇ; ੧੩. ਸੂਫ਼ੀਆਂ ਦੀ ਇਸਤਲਾਹ ਵਿੱਚ ਅਕੁਲ ਅਵੱਲ; ੧੪. ਪਤਲੀ ਤੇ ਲੰਮੀ ਸ਼ੀਸ਼ੀ ਜਿਸ ਵਿੱਚ ਸ਼ਰਾਬ ਜਾਂ ਇਤਰ ਰੱਖਦੇ ਹਨ; ੧੫. ਇੱਕ ਤਰ੍ਹਾਂ ਦੀ ਲਿਖਤ; ੧੬. ਹੁਕਮ ਫੁਰਮਾਨ

–ਕਲਮ ਉੱਠਣਾ, ਮੁਹਾਵਰਾ : ੧. ਲਿਖਿਆ ਜਾਣਾ, ਲਿਖਣਾ ਆਰੰਭ ਕਰਨਾ; ੨. ਲਿਖਣ ਯੋਗ ਹੋਣਾ

–ਕਲਮ ਸੁਰਬ, ਪੁਲਿੰਗ : ਸਿੱਕੇ ਦੀ ਕਲਮ, ਪੈਂਸਲ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-07-03-55-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.