ਕਹਿਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਹਿਰ (ਨਾਂ,ਪੁ) ਗੁੱਸਾ; ਜ਼ੁਲਮ; ਭਾਰੀ ਬਿਪਤਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਹਿਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਹਿਰ [ਨਾਂਪੁ] ਆਫ਼ਤ , ਮੁਸੀਬਤ , ਬਿਪਤਾ; ਜ਼ੁਲਮ, ਜਬਰ , ਧੱਕਾ; ਰੱਬੀ ਦੰਡ, ਸਜ਼ਾ; ਗੁੱਸਾ, ਕ੍ਰੋਧ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਹਿਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਹਿਰ. ਦੇਖੋ, ਕਹਰ। ੨ ਅਨਰਥ ਅਨੁਚਿਤ ਲਈ ਭੀ ਇਹ ਸ਼ਬਦ ਵਰਤਿਆ ਹੈ. “ਕਹਿਰ ਕਰ੍ਯੋ ਸ੍ਰੀ ਨਾਨਕ ਤੋਹੀ.” (ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਹਿਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਹਿਰ, (ਅਰਬੀ : ਕਹਰ) / ਪੁਲਿੰਗ : ੧. ਗਜ਼ਲ ਗੁੱਸਾ; ੨. ਬਿਪਤਾ, ਬਲਾ, ਫਿਤਨਾ, ਆਫਤ; ੩. ਜ਼ੁਲਮ, ਆਫ਼ਤ ਦਾ ਪਰਕਾਲਾ, (ਲਾਗੂ ਕਿਰਿਆ : ਆਉਣਾ, ਹੋਣਾ, ਹੋ ਜਾਣਾ, ਕਰਨਾ ਕਮਾਉਣਾ, ਟੁਟਣਾ, ਢਾਉਣਾ, ਤੋੜਨਾ, ਮਚਣਾ, ਮਚ ਜਾਣਾ, ਵਰਤਣਾ)
–ਕਹਿਰ ਸਾਈਂ ਦਾ, ਅਵਯ : ਗਜ਼ਬ ਸਾਈਂ ਦਾ, ਹੱਦ ਹੋ ਗਈ
–ਕਹਿਰ ਕਮਾਉਣਾ, ਮੁਹਾਵਰਾ : ਗਜ਼ਬ ਕਰਨਾ, ਜ਼ੁਲਮ ਕਰਨਾ, ਅੱਤ ਕਰਨਾ, ਅਤਿਆਚਾਰ ਕਮਾਉਣਾ
–ਕਹਿਰ ਕਰਨਾ, ਮੁਹਾਵਰਾ : ਗਜ਼ਬ ਢਾਉਣਾ, ਜ਼ੁਲਮ ਕਮਾਉਣਾ, ਅੱਤ ਨੂੰ ਪਹੁੰਚਾਉਣਾ
–ਕਹਿਰ ਖੁਦਾ ਦਾ, ਅਵਯ : ਕਹਿਰ ਸਾਈਂ ਦਾ
–ਕਹਿਰ ਟੁਟਣਾ, ਮੁਹਾਵਰਾ : ਆਫ਼ਤ ਨਾਜ਼ਲ ਹੋਣਾ, ਰੱਬੀ ਆਫ਼ਤ ਆਉਣਾ, ਬਿਪਤਾ ਪੈਣਾ, ਜ਼ੁਲਮ ਹੋਣਾ
–ਕਹਿਰ ਟੁਟ ਪੈਣਾ, ਮੁਹਾਵਰਾ : ਆਫ਼ਤ ਆ ਜਾਣਾ
–ਕਹਿਰ ਢਾਉਣਾ, ਮੁਹਾਵਰਾ : ਕਿਸੇ ਤੇ ਕੋਈ ਬਿਪਤਾ ਲਿਆਉਣਾ, ਜ਼ੁਲਮ ਕਰਨਾ
–ਕਹਿਰ ਤੋੜਨਾ, ਆਫ਼ਤ ਢਾਉਣਾ
–ਕਹਿਰ ਦਰਵੇਸ਼ ਬਰ ਜਾਨ ਦਰਵੇਸ਼, ਅਖੌਤ : ਮਾੜੇ ਆਦਮੀ ਜਾਂ ਗ਼ਰੀਬ ਦਾ ਗੁੱਸਾ ਆਪਣੇ ਆਪ ਤੇ ਹੀ ਉਤਰਦਾ ਹੈ
–ਕਹਿਰ ਦਾ, ਵਿਸ਼ੇਸ਼ਣ : ਗਜ਼ਬ ਦਾ, ਬੇਹੱਦ, ਬਹੁਤ ਜ਼ਿਆਦਾ
–ਕਹਿਰ ਦੀ ਅੱਖ ਨਾਲ ਵੇਖਣਾ, ਮੁਹਾਵਰਾ : ਗੁੱਸੇ ਨਾਲ ਵੇਖਣਾ
–ਕਹਿਰ ਨਾਜ਼ਲ ਹੋਣਾ, ਮੁਹਾਵਰਾ : ਮੁਸੀਬਤ ਆਉਣਾ, ਬਿਪਤਾ ਪੈਣਾ
–ਕਹਿਰਮਾਨ, ਵਿਸ਼ੇਸ਼ਣ : ਕਹਿਰਵਾਨ
–ਕਹਿਰਵਾਨ, ਵਿਸ਼ੇਸ਼ਣ : ਕ੍ਰੋਧਵਾਨ, ਕ੍ਰੋਧ ਨਾਲ ਭਰਿ ਹੋਇਆ, ਗੁੱਸੇ ਵਿੱਚ ਆਇਆ ਹੋਇਆ, ਗਜ਼ਬਨਾਕ (ਲਾਗੂ ਕਿਰਿਆ : ਹੋਣਾ)
–ਕਹਿਰੀ, ਇਸਤਰੀ ਵਿਸ਼ੇਸ਼ਣ : ੧. ਕਹਿਰ ਕਰਨ ਵਾਲਾ, ਕਹਿਰ ਦਾ, ਕਹਿਰ ਭਰਿਆ; ੨. ਗੁੱਸੇ ਦਾ, ਗੁੱਸੇ ਵਾਲਾ, ਕੌੜਾ, ਹਿਰਖੀ, ਅੱਜ ਰਾਤ ਤੈਨੂੰ ਮਝੂ ਵਾਹ ਡੋਬਾਂ ਤੇਰੀ ਸਾਇਤ ਆਉਂਦੀ ਕਹਿਰੀਏ ਨੀ (ਹੀ.ਵ.)
–ਕਹਿਰੀ ਹਿਠੀ ਦੀ ਮੌਤ, ਇਸਤਰੀ ਲਿੰਗ : ਜੁਆਨੀ ਦੀ ਮੌਤ, ਗੱਭਰੂ ਦਾ ਮਰਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-10-33-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First