ਕਾਂਜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂਜੀ (ਨਾਂ,ਇ) ਗਾਜਰਾਂ, ਲਾਲ ਮਿਰਚਾਂ, ਲੂਣ ਅਤੇ ਰਾਈ ਦੇ ਮੇਲ ਤੋਂ ਬਣਾਇਆ ਖਟਿਆਈਦਾਰ ਰਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8555, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਂਜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂਜੀ [ਨਾਂਇ] ਰਾਈ ਜੀਰਾ ਲੂਣ ਮਿਰਚ ਅਤੇ ਕਾਲ਼ੀ ਗਾਜਰ ਤੋਂ ਤਿਆਰ ਕੀਤਾ ਇੱਕ ਪੀਣਯੋਗ ਖੱਟਾ ਪਦਾਰਥ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਂਜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਂਜੀ. ਸੰ. काञ्जिक—ਕਾਂਜਿਕ. ਸੰਗ੍ਯਾ—ਇੱਕ ਪ੍ਰਕਾਰ ਦਾ ਖੱਟਾ ਰਸ , ਜੋ ਰਾਈ ਆਦਿਕ ਦੇ ਮੇਲ ਤੋਂ ਬਣਦਾ ਹੈ. ਇਹ ਪਾਚਕ ਹੁੰਦਾ ਹੈ ਅਤੇ ਜਿਗਰ ਦੀ ਗਰਮੀ ਦੂਰ ਕਰਨ ਨੂੰ ਗੁਣਕਾਰੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਂਜੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਂਜੀ : ਇਹ ਇਕ ਨਮਕੀਨ ਜ਼ਾਇਕੇਦਾਰ ਤੇ ਹਾਜ਼ਮੇਦਾਰ ਪੀਣ ਦਾ ਪਦਾਰਥ ਹੈ। ਇਸ ਦੀ ਵਰਤੋਂ ਆਮ ਕਰਕੇ ਗਰਮੀਆਂ ਵਿਚ ਕੀਤੀ ਜਾਂਦੀ ਹੈ। ਪਹਿਲਾਂ ਪਿੰਡਾਂ ਵਿਚ ਵਿਆਹ ਵੇਲੇ ਰੋਟੀ ਤੋਂ ਬਾਅਦ ਬਰਾਤੀਆਂ ਨੂੰ ਕਾਂਜੀ ਪਿਲਾਉਣ ਦਾ ਕਾਫ਼ੀ ਰਿਵਾਜ ਸੀ। ਕਾਂਜੀ ਗਾਜਰਾਂ, ਪਕੌੜੀਆਂ (ਵੇਸਣ ਦੀਆਂ ਮੋਟੀਆਂ) ਅਤੇ ਜ਼ੀਰੇ ਤੋਂ ਬਣਾਈ ਜਾਂਦੀ ਹੈ। ਗਾਜਰਾਂ ਤੇ ਪਕੋੜੀਆਂ ਦੀ ਕਾਂਜੀ ਬਣਾਉਣ ਲਈ ਇਕ ਕਿਲੋ ਵੱਡੀਆਂ ਕਾਲੀਆਂ ਗਾਜਰਾਂ ਨੂੰ 10-15 ਮਿੰਟ ਪਾਣੀ ਵਿਚ ਪਾ ਕੇ ਸਾਫ਼ ਕਰਨ ਉਪਰੰਤ ਬਾਰੀਕ ਬਾਰੀਕ ਛਿਲਕਾ ਉਤਾਰ ਕੇ ਲੰਬੇ ਦਾਅ ਚਾਰ ਜਾਂ ਵੱਧ ਟੁਕੜਿਆਂ ਵਿਚ ਕੱਟ ਲਵੋ। ਇਕ ਸਾਫ਼ ਕੀਤੇ ਮਿੱਟੀ ਜਾਂ ਕੁੱਚ ਦੇ ਬਰਤਨ ਵਿਚ 2 ਲਿਟਰ ਪਾਣੀ ਪਾਉ ਅਤੇ ਉਸ ਵਿਚ ਉਕਤ ਕੱਟੀਆਂ ਹੋਈਆਂ ਇਕ ਕਿਲੋ ਗਾਜਰਾਂ, 250 ਗ੍ਰਾ. ਰਾਈ, 125 ਗ੍ਰਾ. ਲੂਣ ਅਤੇ 60 ਗ੍ਰਾ. ਮਿਰਚ ਪਾ ਕੇ ਚੰਗੀ ਤਰ੍ਹਾਂ ਹਿਲਾਉ। ਬਰਤਨ ਨੂੰ ਚੰਗੀ ਤਰ੍ਹਾਂ ਬੰਦ ਕਰਕੇ 3-4 ਦਿਨ ਧੁੱਪੇ ਰਖੋ। ਜਦੋਂ ਕਾਂਜੀ ਦਾ ਰੰਗ ਹੌਲੀ-ਹੌਲੀ ਬਦਲ ਕੇ ਗਾੜ੍ਹਾ ਲਾਲ ਹੋ ਜਾਵੇ ਤਾਂ ਕਾਂਜੀ ਤਿਆਰ ਹੈ। ਕਾਲੀਆਂ ਗਾਜਰਾਂ ਦੀ ਥਾਂ ਆਮ ਗਾਜਰਾਂ ਵਿਚ ਚੁਕੰਦਰ ਪਾ ਕੇ ਵੀ ਕਾਂਜੀ ਤਿਆਰ ਕੀਤੀ ਜਾ ਸਕਦੀ ਹੈ। ਕਈ ਵਾਰੀ ਇਸ ਦੀ ਥਾਂ ਪਕੌੜੀਆਂ ਦੀ ਕਾਂਜੀ ਵੀ ਤਿਆਰ ਕੀਤੀ ਜਾਂਦੀ ਹੈ।

          ਕਾਂਜੀ ਜ਼ੀਰਾ––ਇਸ ਨੂੰ ਜਲ ਹਾਜ਼ਮਾਂ ਜਾਂ ਜਲ ਜ਼ੀਰ ਵੀ ਕਹਿੰਦੇ ਹਨ। ਜਲ ਜ਼ੀਰਾ ਬਣਾਉਣ ਲਈ 10 ਗ੍ਰਾ. ਚਿੱਟਾ ਅਤੇ 5 ਗ੍ਰਾ. ਕਾਲਾ ਜ਼ੀਰਾ ਲੈ ਕੇ ਇਨ੍ਹਾਂ ਨੂੰ ਇਕੱਠਿਆਂ ਹੀ ਥੋੜ੍ਹੇ ਜਿਹੇ ਘੀ ਵਿਚ ਭੁੰਨ ਕੇ ਬਹੁਤ ਹੀ ਬਾਰੀਕ ਪੀਹ ਲਵੋ। ਫਿਰ 10 ਗ੍ਰਾ. ਅਦਰਕ ਤੇ 25 ਗ੍ਰਾ. ਅਨਾਰ ਦਾਣੇ ਨੂੰ ਪਾਣੀ ਵਿਚ ਪੀਹ ਕੇ ਛਾਣ ਲਵੋ। ਹੁਣ ਕੱਚ ਦੇ ਕਿਸੇ ਬਰਤਨ ਵਿਚ ਲਗਭਗ 5 ਲਿਟਰ ਪਾਣੀ ਪਾ ਕੇ ਪੀਸੀਆਂ ਹੋਈਆਂ ਉਪਰੋਕਤ ਸਾਰੀਆਂ ਚੀਜ਼ਾਂ ਘੋਲ ਲਵੋ ਅਤੇ ਇਸ ਵਿਚ ਹੀ ਲਗਭਗ 250 ਗ੍ਰਾ. ਨਿੰਬੂਆਂ ਦਾ ਰਸ ਕਢਾ ਕੇ ਪਾ ਦਿਉ। ਇਸ ਵਿਚ ਹੁਣ 50 ਗ੍ਰਾ. ਸਧਾਰਨ ਲੂਣ ਅਤ 10 ਗ੍ਰਾ. ਕਾਲਾ ਲੂਣ ਪਾ ਕੇ ਸਾਰੀਆਂ ਚੀਜ਼ਾਂ ਨੂੰ ਕਿਸੇ ਮਧਾਣੀ ਨਾਲ ਰਿੜਕ ਕੇ ਚੰਗੀ ਤਰ੍ਹਾਂ ਇਕਸਾਰ ਕਰ ਲਵੋ। ਫਿਰ 2-3 ਘੰਟੇ ਤਕ ਬਿਨਾਂ ਹਿਲਾਕੇ ਰਖਣ ਉਪਰੰਤ ਕਪੜੇ ਵਿਚੋਂ ਛਾਣ ਕੇ ਵਰਤੋਂ ਵਿਚ ਲਿਆਉ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਂਜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਂਜੀ, (ਸੰਸਕ੍ਰਿਤ : र्काजिका; ਅੰਗਰੇਜ਼ੀ : Congee, Conjee; ਤਾਮਿਲ : ਕਾਂਜੀ; ਮਰਾਠੀ : ਕਾਂਜੀ) \ ਇਸਤਰੀ ਲਿੰਗ : ੧. ਇੱਕ ਪਰਕਾਰ ਦਾ ਖੱਟਾ ਪਾਣੀ ਜੋ ਗਾਜਰਾਂ, ਲਾਲ ਮਿਰਚ ਲੂਣ ਅਤੇ ਰਾਈ ਪਾ ਕੇ ਬਣਦਾ ਹੈ ਜਾਂ ਨਿਰਾ ਰਾਈ ਤੇ ਜ਼ੀਰਾ ਪਾ ਕੇ ਵੀ ਬਣਾਉਂਦੇ ਹਨ, ਇਹ ਹਾਜ਼ਮੇਦਾਰ ਹੁੰਦੀ ਹੈ

–ਕਾਂਜੀ ਘੋਲਣਾ, ਮੁਹਾਵਰਾ : ਕਿਸੇ ਕੰਮ ਨੂੰ ਵਿਗਾੜ ਦੇਣਾ, ਵਿਘਨ ਪਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-23-01, ਹਵਾਲੇ/ਟਿੱਪਣੀਆਂ:

ਕਾਂਜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਂਜੀ ਹਾਊਸ, (ਅੰਗਰੇਜ਼ੀ : Congee House) \ ਪੁਲਿੰਗ : ਕਾਂਜੀ ਹੌਦ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-23-19, ਹਵਾਲੇ/ਟਿੱਪਣੀਆਂ:

ਕਾਂਜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਂਜੀ ਹੋਦ, (ਅੰਗਰੇਜ਼ੀ : Congee; ਫ਼ਰਾਂਸੀਸੀ : Conge; ਲਾਤੀਨੀ=Commeatus, Com=ਕੱਠਾ+ meare=ਜਾਣਾ+ਹੌਦ <ਅੰਗਰੇਜ਼ੀ : Housee=ਘਰ) \ ਪੁਲਿੰਗ : ਅਵਾਰਾ ਡੰਗਰ ਬੰਦ ਕਰਨ ਦਾ ਸਰਕਾਰੀ ਹਾਤਾ, ਫਾਟਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-12-23-41, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.