ਕਾਇਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਇਆ [ਨਾਂਇ] ਜਿਸਮ, ਸਰੀਰ, ਦੇਹ, ਭੇਸ , ਸ਼ਕਲ, ਰੂਪ; ਕੁਦਰਤ , ਪ੍ਰਕਿਰਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਇਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਇਆ ਸੰ. ਕਾਯ. ਸੰਗ੍ਯਾ—ਦੇਹ. ਸ਼ਰੀਰ. “ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਊਪਰਿ ਛਾਰੋ.” (ਗਉ ਮ: ੧) “ਜਬ ਲਗੁ ਕਾਲ ਗ੍ਰਸੀ ਨਹਿ ਕਾਂਇਆ.” (ਭੈਰ ਕਬੀਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਇਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਇਆ (ਸੰ.। ਸੰਸਕ੍ਰਿਤ ਕਾਯ। ਪ੍ਰਾਕ੍ਰਿਤ ਕਾਅ) ਸਰੀਰ, ਦੇਹ।

ਯਥਾ-‘ਕਾਇਆ ਕਿਰਦਾਰ* ਅਉਰਤ ਯਕੀਨਾ’ ਕਾਇਆਂ ਨੂੰ (ਕਿਰਦਾਰ) ਸ਼ੁਭ ਕਰਮ ਵਾਲੀ ਕਰੇ ਅਰ ਨਿਸ਼ਚੇ ਨੂੰ ਔਰਤ ਬਣਾਵੇ। ਤਥਾ-‘ਕਾਇਆ ਕਪੜੁ ਟੁਕੁ ਟੁਕੁ ਹੋਸੀ’। ਦੇਖੋ , ‘ਕਾਇਆ ਕਲਪੁ

----------

* ਫ਼ਾਰਸੀ ਵਿਚ ਕਿਰਦਾਰ ਦੇ ਅਰਥ ਕੰਮ ਹਨ, ਪਰ ਪ੍ਰਸੰਗ ਤੋਂ ਤਾਤਪਰਜ ਸ਼ੁਭ ਕਰਮਾਂ ਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਇਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਇਆ, (ਸੰਸਕ੍ਰਿਤ : काय) \ ਇਸਤਰੀ ਲਿੰਗ : ੧. ਸਰੀਰ, ਦੇਹ, ਜਿਸਮ, ਜੁੱਸਾ, ਵਜੂਦ, ਧੜ; ੨. ਪਰਕਿਰਤੀ, ਕੁਦਰਤ

–ਕਾਇਆ ਕਲਪ, ਪੁਲਿੰਗ : ਦਵਾਈਆਂ ਰਾਹੀਂ ਸਰੀਰ ਨੂੰ ਮੁੜ ਬਲਵਾਨ ਕਰਨ ਦਾ ਉਪਰਾਲਾ, ਸਰੀਰ ਦੇ ਬਦਲਣ ਦੀ ਕਿਰਿਆ ਜਾਂ ਭਾਵ, ਕਾਇਆ-ਪਲਟ

–ਕਾਇਆਪਲਟ, ਪੁਲਿੰਗ : ਸਰੀਰ ਦੇ ਬਦਲਣ ਦਾ ਭਾਵ, ਵਿਸ਼ੇਸ਼ਣ : ਬਦਲਣ ਵਾਲਾ, ਰੂਪ ਵਧਾਉਣ ਵਾਲਾ

–ਕਾਇਆ ਪਲਟਣਾ, ਮੁਹਾਵਰਾ :  ਹਾਲਤ ਬਦਲ ਦੇਣਾ, ਮਨ ਜਾਂ ਸਰੀਰ ਦੀ ਅਵਸਥਾ ਦਾ ਹੋਰ ਹੀ ਕਰ ਦੇਣਾ

–ਕਾਇਆ ਭੋਗੀ, ਵਿਸ਼ੇਸ਼ਣ / ਪੁਲਿੰਗ : ੧. ਸਰੀਰ ਦੇ ਅਨੰਦ ਨੂੰ ਭੋਗਣ ਵਾਲਾ; ੨. ਪੂਰੀ ਉਮਰ ਭੋਗਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-04-01-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.