ਕਾਛ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਛ. ਸੰਗ੍ਯਾ—ਮਿਣਤੀ। ੨ ਬ੍ਯੋਂਤ “ਕਰਿ ਸੰਜੋਗੁ ਬਨਾਈ ਕਾਛ.” (ਰਾਮ ਮ: ੫) ਤੱਤਾਂ ਦਾ ਸੰਯੋਗ ਕਰਕੇ ਸ਼ਰੀਰ ਦੀ ਬ੍ਯੋਂਤ ਬਣਾਈ। ੩ ਕੱਛ. ਜਾਂਘੀਆ । ੪ ਨਟ ਦਾ ਵੇਸ਼. “ਤਉ ਨੈ ਕਾਛ ਕਾਛ ਅਨੁਹਾਰਾ.” (ਰਘੁਰਾਜ) ੫ ਵਸਤ੍ਰ ਆਦਿਕ ਦੇ ਪਹਿਰਨ ਦੀ ਕ੍ਰਿਯਾ. “ਨਟ ਜ੍ਯੋਂ ਕਾਛ ਬੇਸ.” (ਗੁਪ੍ਰਸੂ)। ੬ ਹਾਥੀ ਬੰਨ੍ਹਣ ਦੀ ਰੱਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਛ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਛ, (ਪ੍ਰਾਕ੍ਰਿਤ : कच्छ; ਸੰਸਕ੍ਰਿਤ : कक्ष्या) \ ਪੁਲਿੰਗ : ੧. ਧੋਤੀ ਦਾ ਉਹ ਲੜ ਜੋ ਲੱਕ ਵਿੱਚ ਟੰਗਿਆ ਜਾਂਦਾ ਹੈ; ੨. ਕੱਛਾ, ਜਾਂਘੀਆ (ਲਾਗੂ ਕਿਰਿਆ : ਖੋਲ੍ਹਣਾ, ਬੰਨ੍ਹਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-01-03-32-04, ਹਵਾਲੇ/ਟਿੱਪਣੀਆਂ:

ਕਾਛ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਛ, (<ਸੰਸਕ੍ਰਿਤ : कष=ਲੀਕਣਾ) \ ਇਸਤਰੀ ਲਿੰਗ : ੧. ਕੱਛ ਕੱਛਣ ਦੀ ਕਿਰਿਆ, ਖੇਤ ਦਾ ਮਾਪ, ਵਿਉਂਤ, ਕੱਛਣ ਦੀ ਵਿਉਂਤ; ੨. ਦਰਿਆ ਦੇ ਕਿਨਾਰੇ ਦੀ ਜ਼ਮੀਨ, ਬੇਟ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-01-03-32-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.