ਕਾਨੂੰਨ-ਪੂਰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Lawful_ਕਾਨੂੰਨ-ਪੂਰਨ: ਰਾਮਨਾਥ ਐਯਰ ਦੇ ਕਾਨੂੰਨੀ ਕੋਸ਼ ਅਨੁਸਾਰ ਕਾਨੂੰਨ-ਪੂਰਨ ਦਾ ਮਤਲਬ ਹੈ ਉਹ ਕੰਮ ਜਿਸ ਦਾ ਸਾਰਰੂਪ ਕਾਨੂੰਨ ਦੁਆਰਾ ਪਰਵਾਨਤ ਜਾਂ ਉਚਿਤ ਹੈ। ਇਹ ਸੰਕਲਪ ਗ਼ੈਰ-ਕਾਨੂੰਨ ਪੂਰਨ ਜਾਂ ਗ਼ੈਰਕਾਨੂੰਨੀ ਦੇ ਵਿਰੋਧ ਵਿਚ ਹੈ। ਕਾਨੂੰਨ-ਪੂਰਨ ਦਾ ਮਤਲਬ ਹੈ ਕਾਨੂੰਨ ਜਿਸ ਦੀ ਪੁਸ਼ਟੀ ਕਰਦਾ ਹੈ ਜਾਂ ਇਜਾਜ਼ਤ ਦਿੰਦਾ ਹੈ। ਬੰਬੇ ਉੱਚ ਅਦਾਲਤ (ਏ ਆਈ ਆਰ 1979 ਬੰਬੇ 89) ਅਨੁਸਾਰ ‘ਕਾਨੂੰਨੀ’ ਸ਼ਬਦ ਨਾਲੋਂ ਕਾਨੂੰਨ ਪੂਰਨ’ ਵਿਸ਼ਾਲ ਅਰਥ ਰਖਦਾ ਹੈ। ਕਾਨੂੰਨੀ ਦਾ ਮਤਲਬ ਹੈ ਉਹ ਕੁਝ ਜੋ ਕਾਨੂੰਨ ਦੇ ਅਖਰ ਜਾਂ ਨਿਯਮ ਦੇ ਅਨੁਰੂਪ ਹੈ, ਜਦ ਕਿ ਕਾਨੂੰਨ-ਪੂਰਨ ਉਹ ਕੁਝ ਹੈ ਜੋ ਕਾਨੂੰਨ ਦੇ ਅਸੂਲ ਜਾਂ ਭਾਵਨਾ ਦੇ ਅਨੁਰੂਪ ਹੈ, ਭਾਵੇਂ ਉਹ ਕੰਮ ਸਦਾਚਾਰਕ ਹੋਵੇ ਜਾਂ ਨਿਆਂਇਕ

       ਕਾਨੂੰਨ-ਪੂਰਨ ਦਾ ਮਤਲਬ ਹੈ ਉਹ ਕੁਝ ਜੋ ਕਾਨੂੰਨ ਜਾਂ ਲੋਕ ਨੀਤੀ ਦੇ ਉਲਟ ਨਹੀਂ ਹੈ ਅਤੇ ਨ ਹੀ ਮੁਢੋਂ ਸੁਢੋਂ ਸੁੰਨ ਜਾਂ ਗ਼ੈਰ-ਕਾਨੂੰਨ-ਪੂਰਨ ਹੈ।

       ਮੋਟੇ ਤੌਰ ਤੇ ਕਾਨੂੰਨ-ਪੂਰਨ ਦਾ ਮਤਲਬ ਹੈ ਜਿਸ ਦੀ ਕਾਨੂੰਨ ਦੁਆਰਾ ਇਜਾਜ਼ਤ ਹੈ, ਜੋ ਕਾਨੂੰਨ ਦੁਆਰਾ ਸਿਰਜਤ ਜਾਂ ਮਾਨਤਾ-ਪ੍ਰਾਪਤ ਹੈ ਅਤੇ ਜਿਸ ਦੀ ਕਾਨੂੰਨ ਦੁਆਰਾ ਮਨਾਹੀ ਨਹੀਂ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.