ਕਾਮੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਮੀ (ਵਿ,ਪੁ) ਭੋਗ-ਬਿਲਾਸ ਦੀ ਤੀਬਰ ਇੱਛਾ ਰੱਖਣ ਵਾਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਾਮੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਮੀ. ਕਮੀ. ਘਾਟਾ.“ਕਹੁ ਨਾਨਕ ਨਾਹੀ ਤਿਨਿ ਕਾਮੀ” (ਆਸਾ ਮ: ੫) ੨ ਕੰਮਾਂ ਵਿੱਚ. ਕਾਮੋਂ ਮੇ. “ਹਰਿ ਤਿਸ ਕੀ ਕਾਮੀ.” (ਵਾਰ ਮਾਰੂ ੨ ਮ: ੫) ਕਰਤਾਰ ਉਸ ਦੇ ਕੰਮਾਂ ਵਿੱਚ ਸਹਾਇਤਾ ਕਰਦਾ ਹੈ। ੩ ਕਾਮਨਾ. “ਤਿਆਗਿ ਸਗਲ
ਕਾਮੀ.” (ਸਾਰ ਮ: ੫ ਪੜਤਾਲ) ੪ ਸੰ. कामिन्. ਕਾਮਨਾ ਵਾਲਾ. ਇੱਛਾ ਵਾਲਾ. “ਸਤ੍ਰਨ ਚੂਰਨ ਕੇ ਨਿਤਕਾਮੀ.” (ਗੁਪ੍ਰਸੂ) ੫ ਕਾਮ (ਅਨੰਗ) ਦੇ ਅਸਰ ਵਾਲਾ. “ਕੁਚਿਲ ਕਠੋਰ ਕਪਟਿ ਕਾਮੀ.” (ਕਾਨ ਮ: ੫) ੬ ਅ਼ ਸੰਨੱਧਬੱਧ ਯੋਧਾ. ਕਵਚਧਾਰੀ ਸੂਰਮਾ. “ਕਾਮੀ ਆਦਿ ਉਚਾਰਕੈ ਅਰਿ ਪਦ ਅੰਤ ਸੁ ਦੇਹੁ.” (ਸਨਾਮਾ) ਕਵਚਧਾਰੀ ਯੋਧਾ ਦੀ ਵੈਰਣ ਬੰਦੂਕ। ੭ ਸਿੰਧੀ. ਕਰਮਚਾਰੀ. ਅਹੁਦੇਦਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਮੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਾਮੀ (ਸੰ.। ਸੰਸਕ੍ਰਿਤ) ਕਾਮ ਵਿਚ ਆਤੁਰ। ਦੇਖੋ , ‘ਕਾਮ’
੨. ਕਾਮਨਾ , ਇੱਛਾ। ਯਥਾ-‘ਤਿਆਗਿ ਸਗਲ ਕਾਮੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1840, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਾਮੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਮੀ, (ਸੰਸਕ੍ਰਿਤ) \ ਵਿਸ਼ੇਸ਼ਣ : ਜਿਸ ਵਿੱਚ ਭੋਗ ਦੀ ਇਛਾ ਬਹੁਤੀ ਹੋਵੇ, ਅਯਾਸ਼, ਬਦਕਾਰ, ਵਿਭਚਾਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-16-01-24-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First