ਕਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਾ (ਨਾਂ,ਪੁ) ਕਰਤੂਤ; ਬੁਰਾ ਕੰਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਾ 1 [ਨਾਂਪੁ] ਕੰਮ , ਮਾੜਾ ਕੰਮ, ਕਰਤੂਤ 2 [ਨਾਂਪੁ] (ਲਹਿੰ) ਇਕਰਾਰ , ਕਰਾਰ 3 [ਵਿਸ਼ੇ] ਕਾਲ਼ਾ 4 [ਨਾਂਪੁ] ਕਲੇਸ਼, ਦੁੱਖ , ਦਰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਰਾ. ਸੰਗ੍ਯਾ—ਉਪਦ੍ਰਵ. ਫਿਸਾਦ. ਦੇਖੋ, ਕਾਰ ੧੦. “ਕਾਰਾ ਕਰ੍ਯੋ ਹਮਹਁ੣ ਸੰਗ ਭਾਰਾ.” (ਗੁਪ੍ਰਸੂ) ੨ ਵਿ—ਕਾਲਾ. “ਤਿਸੁ ਹਲਤਿ ਪਲਤਿ ਮੁਖ ਕਾਰਾ.” (ਸੂਹੀ ਮ: ੪) ੩ ਸੰ. ਸੰਗ੍ਯਾ—ਬੰਧਨ. ਕੈਦ । ੪ ਪੀੜਾ. ਕਲੇਸ਼. ਕਾੜ੍ਹਾ. “ਕਾਰਾ ਤੁਝੈ ਨ ਵਿਆਪਈ.” (ਬਾਵਨ) ੫ ਦੂਤੀ. ਵਕਾਲਤ ਕਰਨ ਵਾਲੀ ਇਸਤ੍ਰੀ. ਵਿਚੋਲਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਰਾ, (ਫ਼ਾਰਸੀ : ਕਰ=ਕੰਮ+ਆ) \ ਪੁਲਿੰਗ : ਕਰਤੂਤ, ਭੈੜਾ ਕੰਮ, ਬੁਰਾ ਕੰਮ, ਪਾਪ, ਉਪੱਦਰ (ਲਾਗੂ ਕਿਰਿਆ : ਹੋਣਾ ਕਰਨਾ)

–ਕਾਰਾ ਕਰਨਾ, ਮੁਹਾਵਰਾ : ਕੋਈ ਅਜੀਬ ਕੰਮ ਜਾਂ ਕਰਤੂਤ ਕਰਨਾ

–ਕਾਰਾ ਕਰ ਬਹਿਣਾ, ਮੁਹਾਵਰਾ : ਕੋਈ ਮਾੜਾ ਕੰਮ ਕਰਨਾ

–ਕਾਰਿਆਂ ਬੰਨ੍ਹੀ, ਕਾਰੇ ਬੰਨ੍ਹੀ, ਇਸਤਰੀ ਲਿੰਗ : ਚਲਾਕੋ, ਸ਼ਰਾਰਤੀ ਤੀਵੀਂ, ਬਦਮਾਸ਼ ਇਸਤਰੀ

–ਕਾਰੇ ਹਥਾ, ਕਾਰਿਆਂ ਹਥਾ,  ਵਿਸ਼ੇਸ਼ਣ : ਸ਼ਰਾਰਤੀ, ਗੁਰੂਘੰਟਾਲ, ਚਲਾਕ

–ਕਾਰੇਹਾਰ, ਵਿਸ਼ੇਸ਼ਣ : ਸ਼ਰਾਰਤੀ; ਗੁਰੂਘੰਟਾਲ, ਚਲਾਕ

–ਕਾਰੇਹਾਰਨੀ, ਕਾਰੇਹਾਰਾ, ਕਾਰੇਹਾਰੀ, ਵਿਸ਼ੇਸ਼ਣ \ ਇਸਤਰੀ ਲਿੰਗ : ਭੈੜੇ ਕੰਮ ਕਰ ਗੁਜ਼ਰਨ ਵਾਲੀ, ਭੈੜੀ

–ਕਾਰੇ ਨਾ ਮਸਲੇ, ਅਖੌਤ : ਬਿਨਾਂ ਕਾਰਣ, ਫਜ਼ੂਲ, ਐਵੇਂ, ਬਿਨਾਂ ਮਤਲਬ, ਬੇਅਰਥ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-08-12, ਹਵਾਲੇ/ਟਿੱਪਣੀਆਂ:

ਕਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਰਾ, (ਸੰਸਕ੍ਰਿਤ : कारा√कृ) \ ਪੁਲਿੰਗ : ੧. ਕੈਦ ਖ਼ਾਨਾ, ਬੰਦੀ ਘਰ, ਜੇਲ੍ਹ; ੨. ਬੰਧਨ

–ਕਾਰਾਗ੍ਰਹਿ, ਕਾਰਾਗਰਹਿ, ਪੁਲਿੰਗ : ਜੇਲ੍ਹਖ਼ਾਨਾ, ਕੈਦੀਆਂ ਦਾ ਘਰ

–ਕਾਰਾਵਾਸ, ਪੁਲਿੰਗ :੧. ਜੇਲ੍ਹ ਦਾ ਨਿਵਾਸ, ਕੈਦਖ਼ਾਨੇ ਵਿੱਚ ਰਹਿਣ ਦਾ ਭਾਵ; ੨. ਜੇਲ੍ਹਖ਼ਾਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-22-29, ਹਵਾਲੇ/ਟਿੱਪਣੀਆਂ:

ਕਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਰਾ, (ਲਹਿੰਦੀ) \ (ਅਰਬੀ : ਇਕਰਾਰ) \ ਪੁਲਿੰਗ : ਕਰਾਰ, ਇਕਰਾਰ, ਬਚਨ, ਕੌਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-22-44, ਹਵਾਲੇ/ਟਿੱਪਣੀਆਂ:

ਕਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਰਾ, (ਬ੍ਰਿਜ) \ ਵਿਸ਼ੇਸ਼ਣ : ਕਾਲਾ

–ਕਾਰੀ, ਇਸਤਰੀ ਲਿੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-22-57, ਹਵਾਲੇ/ਟਿੱਪਣੀਆਂ:

ਕਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਰਾ, (ਕਾੜ੍ਹਾ<ਸੰਸਕ੍ਰਿਤ : काथ) \ ਪੁਲਿੰਗ : ੧. ਕਲੇਸ਼, ਪੀੜਾ, ਦੁਖ, ਦਰਦ, ਤਕਲੀਫ਼; ੨. ਕਾੜ੍ਹਾ: ‘ਕਾਰਾ ਤੁਝੈ ਨਾ ਵਿਆਪਈ’

(ਬਾਵਨ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-23-16, ਹਵਾਲੇ/ਟਿੱਪਣੀਆਂ:

ਕਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਰਾ, ਪਿਛੇਤਰ, ਕਈ ਸ਼ਬਦਾਂ ਦੇ ਪਿਛੇ ਲੱਗ ਕੇ ਕਰਨਵਾਲਾ ਦੇ ਅਰਥ ਦਿੰਦਾ ਹੈ ਜਿਵੇਂ–ਹਲਕਾਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-21-12-23-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.