ਕਾਲੇ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਾਲੇ (ਗੁ.। ਸੰਸਕ੍ਰਿਤ ਕਾਲ। ਪੰਜਾਬੀ ਕਾਲ) ਸਿਆਹ ਭਾਵ ਪਾਪਾਂ ਵਾਲੇ , ਮੰਦ। ਯਥਾ-‘ਕਾਲੇ ਲਿਖੁ ਨ ਲੇਖ’ ਭਾਵ ਮੰਦੇ ਕੰਮ ਨਾ ਕਰ ।
ਦੇਖੋ, ‘ਕਾਲਹਿ ਖਰਨਾ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 32533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਾਲੇ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਾਲੇ : ਉੱਤਰੀ ਫ਼ਰਾਂਸ ਵਿਚ ਡੋਵਰ ਸ਼ਹਿਰ ਤੋਂ 35 ਕਿ. ਮੀ. ਦੂਰ ਡੋਵਰ ਜਲ-ਡਮਰੂ ਵਿਚ ਇਹ ਇਕ ਉਦਯੋਗਕ ਸਮੁੰਦਰੀ ਬੰਦਰਗਾਹ ਹੈ। ਇਕ ਟਾਪੂ ਉਪਰ ਹੋਣ ਕਰਕੇ ਮੁੱਢ ਵਿਚ ਇਹ ਮੱਛੀਆਂ ਫੜਨ ਵਾਲੇ ਇਕ ਪਿੰਡ ਵਜੋਂ ਆਬਾਦ ਹੋਇਆ ਸੀ। ਫਲੈਂਡਰਜ਼ ਦੇ ਕਾਊਂਟ ਚੌਥੇ ਨੇ 997 ਵਿਚ, ਇਸ ਨੂੰ ਕਾਫ਼ੀ ਉੱਨਤ ਕੀਤਾ ਅਤੇ ਫਿਰ ਬਾਊਲੋਨ ਦੇ ਕਾਊਂਟ ਨੇ 1224 ਵਿਚ ਇਸ ਨੂੰ ਕਿਲਾ-ਬੰਦ ਕੀਤਾ। 1805 ਵਿਚ ਇੰਗਲੈਂਡ ਤੇ ਹਮਲਾ ਕਰਨ ਸਮੇਂ ਨੈਪੋਲੀਅਨ ਦੀਆਂ ਫ਼ੌਜਾਂ ਦਾ ਕੁਝ ਹਿੱਸਾ ਇਥੇ ਠਹਿਰਿਆ ਸੀ। ਸਤੰਬਰ, 1944 ਵਿਚ ਆਜ਼ਾਦੀ ਤੋਂ ਤਿੰਨ ਮਹੀਨੇ ਪਹਿਲਾਂ ਇਹ ਬਰਤਾਨੀਆਂ ਤੇ ਬੰਬ ਸੁੱਟਣ ਲਈ ਜਰਮਨੀ ਦਾ ਮੁੱਖ ਹਵਾਈ ਅੱਡਾ ਸੀ। ਪੁਰਾਣਾ ਸ਼ਹਿਰ ਜੋ ਗਿਰਜੇ ਦੁਆਲੇ ਬਣਿਆ ਸੀ ਬੁਰੀ ਤਰ੍ਹਾਂ ਤਬਾਹ ਹੋ ਗਿਆ। ਦੁਬਾਰਾ ਬਣੇ ਸ਼ਹਿਰ ਵਿਚ 13ਵੀਂ ਸਦੀ ਦਾ ਬਣਿਆ ਇਕ ਘੰਟਾ-ਘਰ ਹਾਲੇ ਵੀ ਹੈ।
ਫ਼ਰਾਂਸ ਵਿਚ ਡਾਕ ਤੇ ਮੁਸਾਫ਼ਰਾਂ ਦੀ ਆਵਾਜਾਈ ਲਈ ਕਾਲੇ ਇਕ ਮੁੱਖ ਬੰਦਰਗਾਹ ਹੈ। ਇਥੋਂ ਦੀਆਂ ਬਾਰੀਕ ਰੇਸ਼ਮੀ ਜਾਲੀ ਦੀਆਂ ਅਤੇ ਕਸ਼ੀਦਕਾਰੀ ਦੀਆਂ ਬਣੀਆਂ ਚੀਜ਼ਾਂ ਦੁਨੀਆ ਭਰ ਵਿਚ ਮਸ਼ਹੂਰ ਹਨ।
ਆਬਾਦੀ––73,009 (1975)
50˚ 57' ਉ. ਵਿਥ.; 1˚ 50' ਪੂ. ਲੰਬ.
ਹ. ਪੁ.––ਐਨ. ਬ੍ਰਿ. ਮਾ. 2 : 447
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 24943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First