ਕਾਹਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਾਹਲ. ਸੰਗ੍ਯਾ—ਵ੍ਯਾਕੁਲਤਾ. ਘਬਰਾਹਟ. “ਚਿਤ ਮੇ ਅਤਿ ਕਾਹਲ ਹੋਈ.” (ਗੁਪ੍ਰਸੂ) ੨ ਸ਼ੀਘ੍ਰਤਾ. ਛੇਤੀ। ੩ ਸੰ. ਵਡਾ ਢੋਲ । ੪ ਮੁਰਗਾ. ਕੁੱਕੜ । ੫ ਅ਼ ਕਾਹਿਲ. ਵਿ—ਸੁਸਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਾਹਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਹਲ, (ਸੰਸਕ੍ਰਿਤ : काहल=ਅਧਿਕ) \ ਇਸਤਰੀ ਲਿੰਗ : ੧. ਛੇਤੀ, ਜਲਦੀ, ਸ਼ੀਘਰਤਾ, ਤੇਜ਼ੀ, ਫੁਰਤੀ; ੨. ਬੈਚੈਨੀ, ਬੇਕਰਾਰੀ, ਘਬਰਾਹਟ ਪਰੇਸ਼ਾਨੀ : ‘ਚਿਤ ਮੇਂ ਅਤਿ ਕਾਹਲ ਹੋਈ’
(ਗੁਰਪ੍ਰਤਾਪ ਸੂਰਜ ਪ੍ਰਕਾਸ਼)
–ਕਾਹਲ ਅਗੇ ਟੋਏ, ਅਖੌਤ : ਛੇਤੀ ਵਿੱਚ ਹਰ ਕੰਮ ਖਰਾਬ ਹੋ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-23-02-01-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First