ਕਿਆਸ ਕਰੇਗੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Shall presume_ਕਿਆਸ ਕਰੇਗੀ: ਭਾਰਤੀ ਸ਼ਹਾਦਤ ਐਕਟ ਦੀ ਧਾਰਾ 4 ਵਿਚ ਉਪਬੰਧ ਕੀਤਾ ਗਿਆ ਹੈ ਕਿ ‘‘ਜਿਥੇ ਕਿਤੇ ਇਸ ਐਕਟ ਦੁਆਰਾ ਨਿਦੇਸ਼ਤ ਹੈ ਕਿ ਅਦਾਲਤ ਕਿਸੇ ਤੱਥ ਦਾ ਕਿਆਸ ਕਰੇਗੀ, ਉਥੇ ਜੇਕਰ ਅਤੇ ਜਦ ਤਕ ਉਹ ਨਾਸਾਬਤ ਨਹੀਂ ਕੀਤਾ ਜਾਂਦਾ ਉਹ (ਅਦਾਲਤ) ਅਜਿਹੇ ਤੱਥ ਨੂੰ ਸਾਬਤ ਹੋਇਆ ਮੰਨੇਗੀ।’’ ਇਹ ਕਾਨੂੰਨ ਦਾ ਖੰਡਨਯੋਗ ਕਿਆਸ ਹੈ ਜੋ ਉਦੋਂ ਤਕ ਕਾਇਮ ਰਹਿੰਦਾ ਹੈ ਜਦ ਤਕ ਉਹ ਨਾਸਾਬਤ ਨਹੀਂ ਕਰ ਦਿੱਤਾ ਜਾਂਦਾ। ਪਰ ਨਾਲ ਹੀ ਇਹ ਹੈ ਕਿ ਵਾਕੰਸ਼ ‘‘ਕਿਆਸ ਕਰੇਗੀ’’ ਦਾ ਸਪਸ਼ਟ ਅਰਥ ਹੈ ਕਿ ਉਹ ਕਿਆਸ ਕਰਨ ਜਾਂ ਨ ਕਰਨ ਦਾ ਵਿਵੇਕ ਅਦਾਲਤ ਤੇ ਨਹੀਂ ਛੱਡਿਆ ਗਿਆ ਸਗੋਂ ਅਦਾਲਤ ਉਹ ਕਿਆਸ ਕਰਨ ਲਈ ਪਾਬੰਦ ਹੈ। ਦੂਜੇ ਪਾਸੇ ਵਿਰੋਧੀ ਧਿਰ ਨੂੰ ਉਸ ਕਿਆਸ ਦਾ ਖੰਡਨ ਕਰਨ ਦਾ ਹੱਕ ਹਾਸਲ ਹੈ। ਸੋਢੀ ਟਰਾਂਸਪੋਰਟ ਕੰਪਨੀ ਬਨਾਮ ਉੱਤਰ ਪ੍ਰਦੇਸ਼ ਰਾਜ (ਏ ਆਈ ਆਰ 1986 ਐਸ ਸੀ 1099) ਅਨੁਸਾਰ ‘‘ਕਿਆਸ ਕਰੇਗੀ’ ਦੇ ਵਾਕੰਸ਼ ਦੀ ਵਰਤੋਂ ਪਿਛਲੀ ਇਕ ਸਦੀ ਤੋਂ ਵਧੀਕ ਸਮੇਂ ਤੋਂ ਭਾਰਤੀ ਨਿਆਂਇਕ ਸਾਹਿਤ ਵਿਚ ਇਹ ਗੱਲ ਦਸਣ ਲਈ ਕੀਤੀ ਜਾ ਰਹੀ ਹੈ ਕਿ ਇਹ ਵਾਕੰਸ਼ ਉਨ੍ਹਾਂ ਵਿਸ਼ਿਆਂ ਬਾਰੇ ਜਿਨ੍ਹਾਂ ਦੇ ਹਵਾਲੇ ਵਿਚ ਇਹ ਵਰਤਿਆ ਜਾਂਦਾ ਹੈ ਖੰਡਨਯੋਗ ਕਿਆਸ ਬਾਬਤ ਉਪਬੰਧ ਕਰਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First