ਕਿਸ਼ੋਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਸ਼ੋਰ. ਸੰ. ਸੰਗ੍ਯਾ—੧੧ ਤੋਂ ੧੫ ਵਰ੍ਹੇ ਦੀ ਅਵਸਥਾ ਦਾ ਬਾਲਕ । ੨ ਪੁਤ੍ਰ. ਬੇਟਾ। ੩ ਘੋੜੇ ਦਾ ਬੱਚਾ. ਬਛੇਰਾ। ੪ ਸੂਰਜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਿਸ਼ੋਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Young person_ਕਿਸ਼ੋਰ:’ਦ ਯੰਗ ਪਰਸਨਜ਼ (ਹਾਰਮਫ਼ੁਲ ਪਬਲੀਕੇਸ਼ਨਜ਼) ਐਕਟ 1956 ਦੀ ਧਾਰਾ 2(ੲ) ਅਨੁਸਾਰ ਕਿਸ਼ੋਰ ਦਾ ਮਤਲਬ ਹੈ ਉਹ ਵਿਅਕਤੀ ਜੋ ਵੀਹ ਸਾਲ ਤੋਂ ਘਟ ਉਮਰ ਦਾ ਹੈ। ਜਦ ਕਿ ਮਰਚੈਂਟ ਸ਼ਿਪਿੰਗ ਐਕਟ, 1958 ਦੀ ਧਾਰਾ 3(59) ਅਨੁਸਾਰ ਕਿਸ਼ੋਰ ਦਾ ਮਤਲਬ ਹੈ ਉਹ ਵਿਅਕਤੀ ਜੋ ਅਠਾਰ੍ਹਾਂ ਸਾਲ ਤੋਂ ਘੱਟ ਉਮਰ ਦਾ ਹੈ।
ਫ਼ੈਕਟਰੀਜ਼ ਐਕਟ, 1948 ਦੀ ਧਾਰਾ 2(ਸ) ਅਨੁਸਾਰ ਕਿਸ਼ੋਰ ਦਾ ਮਤਲਬ ਹੈ ਕੋਈ ਵਿਅਕਤੀ ਜੋ ਜਾਂ ਤਾਂ ਬਾਲ ਅਥਵਾ ਬੱਚਾ ਹੈ ਜਾਂ ਗਭਰੂ ਹੈ। ਉਸ ਹੀ ਐਕਟ ਦੀ ਧਾਰਾ 2(ੳ) ਅਤੇ (ਹ) ਅਨੁਸਾਰ ਬਾਲ ਅਥਵਾ ਬੱਚਾ ਉਹ ਵਿਅਕਤੀ ਹੈ ਜਿਸ ਦੀ ਪੰਦਰਾਂ ਸਾਲ ਦੀ ਉਮਰ ਨਹੀਂ ਹੋਈ ਅਤੇ ਗਭਰੂ ਉਹ ਵਿਅਕਤੀ ਹੈ ਜਿਸ ਨੇ ਆਪਣੀ ਉਮਰ ਦਾ ਪੰਦਰ੍ਹਵਾਂ ਸਾਲ ਪੂਰਾ ਕਰ ਲਿਆ ਹੈ ਪਰ ਅਠਾਰ੍ਹਵਾਂ ਸਾਲ ਪੂਰਾ ਨਹੀਂ ਕੀਤਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕਿਸ਼ੋਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿਸ਼ੋਰ, (ਸੰਸਕ੍ਰਿਤ : किशोर) \ ਪੁਲਿੰਗ : ਨੌਜਵਾਨ, ਯੁਵਕ, ੧੧ ਤੋਂ ੧੫ ਵਰ੍ਹੇ ਦੀ ਉਮਰ ਦਾ ਬਾਲਕ; ੨. ਪੁੱਤਰ, ਬੇਟਾ; ਪਿਛੇਤਰ : ਇਹ ਅਕਸਰ ਹਿੰਦੀ ਨਾਵਾਂ ਦੇ ਪਿੱਛੇ ਆਉਂਦਾ ਹੈ ਜਿਵੇਂ––ਨੰਦ ਕਿਸ਼ੋਰ
–ਕਿਸ਼ੋਰੀ, ਇਸਤਰੀ ਲਿੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-05-02-57-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First