ਕਿੱਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਲਾ (ਨਾਂ,ਪੁ) 1 ਸਿਰੇ ਪੁਰ ਸੰਗਲ ਜਾਂ ਰੱਸੇ ਦੀ ਅੜਤਲ ਵਾਲਾ ਡੰਗਰ ਆਦਿ ਬੰਨ੍ਹਣ ਲਈ ਭੋਂਏਂ ਵਿੱਚ ਗੱਡਿਆ ਲੱਕੜ ਦਾ ਥੂਹਣਾ 2 ਇੱਕ ਏਕੜ ਭੋਂਏਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿੱਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਲਾ 1 [ਨਾਂਪੁ] ਜ਼ਮੀਨ ਦਾ ਇੱਕ ਮਾਪ ਜੋ ਲਗਭਗ ਏਕੜ ਦੇ ਬਰਾਬਰ ਹੁੰਦਾ ਹੈ 2 [ਨਾਂਪੁ] ਪਸ਼ੂਆਂ ਨੂੰ ਬੰਨ੍ਹਣ ਲਈ ਧਰਤੀ ਵਿੱਚ ਗੱਡਿਆ ਲੱਕੜ ਜਾਂ ਲੋਹੇ ਦਾ ਡੰਡਾ; ਹਲ਼ ਦਾ ਹੱਥਾ ਜਾਂ ਮੁੰਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿੱਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿੱਲਾ. ਸੰਗ੍ਯਾ—ਕੀਲ. ਕੀਲਕ. ਕੀਲਾ. ਮੇਖ਼ । ੨ ਜ਼ਮੀਨ ਦਾ ਇੱਕ ਮਾਪ, ਜੋ ਏਕੜ ਤੁੱਲ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿੱਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿੱਲਾ, (ਸੰਸਕ੍ਰਿਤ : कीलक) \ ਪੁਲਿੰਗ : ੧. ਲੱਕੜ ਦੀ ਵੱਡੀ ਮੇਖ, ਖੂੰਟੀ, ਕੀਲਾ; ੨. (ਲਹਿੰਦੀ) ਹਲ ਦਾ ਮੁੰਨਾ; ੩. ਇੱਕ ਏਕੜ ਜ਼ਮੀਨ, ਘੁਮਾਂ ਪੈਲੀ

–ਕਿੱਲਾ ਗੱਡਣਾ, ਮੁਹਾਵਰਾ : ੧. ਪੱਕਾ ਕੰਮ ਕਰਨਾ; ੨. ਭੋਗ ਕਰਨਾ

–ਕਿੱਲਾ ਗੱਡਣਾ ਰੜੇ ਮੈਦਾਨ, ਮੁਹਾਵਰਾ : ਕਿਸੇ ਹੀਜੜੇ ਜਾਂ ਜਨਖੇ ਨਾਲ ਭੋਗ ਕਰਨਾ

–ਕਿੱਲਾ ਠੁਕਣਾ, ਮੁਹਾਵਰਾ : ਦਬਾਉ ਪੈਣਾ, ਉਪਰੋਂ ਕਰੜਾ ਹੁਕਮ ਹੋਣਾ

–ਕਿੱਲਾ ਠੋਕਣਾ, ਮੁਹਾਵਰਾ : ੧. ਕਿੱਲਾ ਗੱਡਣਾ, ਪੱਕਾ ਕੰਮ ਕਰਨਾ; ੨. ਬਹੁਤ ਦਬਾਉਣਾ, ਤੰਗੀ ਦੇਣਾ; ੩. ਭੋਗ ਕਰਨਾ

–ਕਿੱਲੀ, ਇਸਤਰੀ ਲਿੰਗ : ਛੋਟਾ ਕਿੱਲਾ, ਕੀਲੀ

–ਕਿੱਲੇ ਦੀ ਮਿੱਟੀ ਲੋੜਨਾ, ਪੋਠੋਹਾਰੀ / ਮੁਹਾਵਰਾ : ਕੋਈ ਹਾਨੀਕਾਰਕ ਕੰਮ ਕਰ ਕੇ ਉਸ ਦਾ ਕਾਰਣ ਲੱਭਣਾ

–ਕਿੱਲੇ ਪੁੱਟ, ਵਿਸ਼ੇਸ਼ਣ : ਰ੍ਹਿਆ (ਪਸੂ), ਰੱਸਾ-ਤੁੜਾ

–ਕਿੱਲੇ ਪੁੱਟ ਹੋ ਜਾਣਾ, ਮੁਹਾਵਰਾ :  ਰ੍ਹਿਆ ਹੋ ਜਾਣਾ, ਪਸ਼ੂ ਦਾ ਕੀਲਾ ਤੁੜਾ ਕੇ ਇਧਰ ਉਧਰ ਭੱਜਣ ਲੱਗ ਪੈਣਾ : ‘ਕਿੱਲੇ ਪੁੱਟ ਹੋ ਗਈ ਵਿੱਚ ਵਿਹੜਿਆਂ ਦੇ, ਰਹੀ ਇੱਕ ਨਾ ਵਿੱਚ ਹਵੇਲੀਆਂ ਦੇ’                (ਹੀਰ ਵਾਰਸ)

–ਕਿੱਲੇ ਬੱਧਾ, ਵਿਸ਼ੇਸ਼ਣ : ੧. ਕਾਠ ਮਾਰਿਆ; ੨. (ਪੋਠੋਹਾਰੀ) : ਯਕੀਨੀ, ਆਪਣੇ ਵੱਸ ਦਾ

–ਕੱਟਾ ਕਿੱਲੇ ਦੇ ਜ਼ੋਰ ਤਾਂਘੜਦਾ (ਤੀਂਘੜਦਾ) ਹੈ, ਅਖੌਤ : ਜਦੋਂ ਕੋਈ ਕਿਸੇ ਵੱਡੇ ਜਾਂ ਤਕੜੇ ਆਦਮੀ ਦੀ ਸ਼ਹਿ ਤੇ ਹੈਂਕੜ ਕਰੇ ਤੇ ਆਕੜੇ ਤਦੋਂ ਕਹਿੰਦੇ ਹਨ

–ਜੇਹਾ ਕਿੱਲੇ ਬੱਧਾ, ਤੇਹਾ ਚੋਰਾਂ ਖੜਿਆ, ਅਖੌਤ : ਜੇਹੇ ਮੀਆਂ ਘਰ ਰਹੇ ਤੇਹੇ ਗਏ ਪਰਦੇਸ, ਜਦੋਂ ਕਿਸੇ ਨਾਕਾਰੀ ਤੇ ਬੇਫਾਇਦਾ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤਦੋਂ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-19-11-10-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.