ਕੁਰੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਰੂ. ਦੇਖੋ, ਕੁਰੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਰੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੁਰੂ : ਪੁਰਾਣਿਕ ਕਥਾਵਾਂ ਅਨੁਸਾਰ, ਚੰਦਰਬੰਸੀ ਰਾਜਾ ਯਯਾਤੀ ਦੇ ਪੁੱਤਰ ਪੁਰੂ ਦੇ ਪੌਰਵ ਨਾਮੀ ਬੰਸ ਵਿਚੋਂ ਕੁਰੂ ਦਾ ਇਕ ਅਤਿਅੰਤ ਪ੍ਰਸਿੱਧ ਰਾਜਾ ਸੀ ਜਿਸ ਦੇ ਨਾਂ ਤੇ ਕੁਰੂਦੇਸ਼, ਕੁਰੂਕਸ਼ੇਤਰ ਅਤੇ ਕੁਰੂਜਾਂਬਲ ਨਾਂ ਦੇ ਇਲਾਕੇ ਪ੍ਰਸਿੱਧ ਹੋਏੇ। ਕੁਰੂ ਦੀ ਔਲਾਦ ਹੀ ਕੌਰਵ ਕਹਾਈ ਅਤੇ ਉਨ੍ਹਾਂ ਦੀ ਹੀ ਇਕ ਸ਼ਾਖ ਸ਼ਾਇਦ ਹਿਮਾਲੀਆ ਪਾਰ ਜਾ ਕੇ ਵਸ ਗਈ ਅਤੇ ਉੱਤਰ ਕੁਰੂ ਨਾਂ ਨਾਲ ਪ੍ਰਸਿੱਧ ਹੋਈ। ਕੀਥ ਅਤੇ ਮੈਕਡਾੱਨੈਲ ਵਰਗੇ ਵਿਦਵਾਨਾਂ ਅਨੁਸਰ ਰਿਗਵੇਦ ਕਾਲ ਦੀ ਭਾਰਤ ਨਾਂ ਦੀ ਪ੍ਰਸਿੱਧ ਜਾਤੀ ਵੀ ਮਗਰੋਂ ਇਸ ਜਾਤੀ ਵਿਚ ਰਲ ਗਈ। ਆਪਣੀ ਉੱਨਤੀ ਦੇ ਸਿਖਰ ਦੇ ਦਿਨਾ ਵਿਚ ਕੁਰੂ ਜਾਤੀ ਦਾ ਇਲਾਕਾ ਪੱਛਮ ਵਿਚ ਸਰਹਿੰਦ ਦੇ ਨਾਲ ਲਗਦੇ ਇਲਾਕੇ ਤੋਂ ਲੈ ਕੇ ਸਾਰੇ ਦੱਖਣ ਪੱਛਮੀ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕੁਝ ਪੱਛਮੀ ਜ਼ਿਲ੍ਹਿਆਂ ਤਕ ਫੈਲਿਆ ਹੋਇਆ ਸੀ। ਹਿੰਦੂ ਮਿਥਿਹਾਸ ਕੋਸ਼ ਅਨੁਸਾਰ ਇਹ ਚੰਦਰਬੰਸੀ ਰਾਜਕੁਮਾਰ ਸੰਵਰਣ ਦਾ ਪੁੱਤਰ ਸੀ ਅਤੇ ਸੂਰਜ ਦੀ ਧੀ ਤਪਤੀ ਦੀ ਕੁਖੋਂ ਹੋਇਆ ਸੀ। ਇਸ ਦਾ ਰਜ ਭਾਰਤ ਦੇ ਉੱਤਰ-ਪੱਛਮ ਵਿਚ ਦਿਲੀ ਦੇ ਨੇੜੇ-ਤੇੜੇ ਸੀ। ਭਾਰਤ ਦੇ ਉਸ ਇਲਾਕੇ ਵਿਚ ਕੁਰੂਕਸ਼ੇਤਰ ਦੇ ਕੋਲ ਵਸਦੇ ਕੁਰੂ ਲੋਕਾਂ ਨੂੰ ਇਸ ਨਾਲ ਜੋੜਿਆ ਜਾਂਦਾ ਹੈ। ਇਹ ਧ੍ਰਿਤਰਾਸ਼ਟਰ ਅਤੇ ਪਾਂਡੂ ਦੋਵਾਂ ਦਾ ਵੱਡ ਵਡੇਰਾ ਸੀ ਪਰੰਤੂ ਇਹ ਨਾਂ ਧ੍ਰਿਤਰਾਸ਼ਟਰ ਦੀ ਸੰਤਾਨ ਨੂੰ ਹੀ ਦਿਤਾ ਜਾਂਦਾ ਹੈ।

          ਹ. ਪੁ.––ਹਿੰ. ਵਿ. ਕੋ. 3 : 78; ਹਿੰ. ਮਿ. ਕੋ. 208


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 35813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਕੁਰੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੁਰੂ :   ਇਹ ਭਰਤ ਬੰਸੀ ਰਾਜਕੁਮਾਰ, ਸੰਵਰਣ ਦਾ ਪੁੱਤਰ ਸੀ, ਜੋ ਸੂਰਜ ਦੀ ਧੀ ਤਪਤੀ ਦੀ ਕੁੱਖੋਂ ਪੈਦਾ ਹੋਇਆ ਸੀ। ਇਸ ਦਾ ਰਾਜ ਭਾਰਤ ਦੇ ਉੱਤਰ ਪੱਛਮ ਵਿਚ ਦਿੱਲੀ ਦੇ ਨੇੜੇ ਸੀ। ਭਾਰਤ ਦੇ ਉਸ ਇਲਾਕੇ ਵਿਚ ਕੁਰੂਕਸ਼ੇਤਰ ਦੇ ਨੇੜੇ ਵਸਦੇ ਕੁਰੂ ਲੋਕਾਂ ਨੂੰ ਇਸ ਨਾਲ ਜੋੜਿਆ ਜਾਂਦਾ ਸੀ। ਇਹ ਬਹੁਤ ਧਰਮਾਤਮਾ ਰਾਜਾ ਸੀ। ਕੁਰੂਜਾਂਗਲ ਨਾਮਕ ਸਥਾਨ ਤੇ ਇਸ ਨੇ ਕਾਫ਼ੀ ਦੇਰ ਘੋਰ ਤਪੱਸਿਆ ਕੀਤੀ। ਇਸ ਦਾ ਬੰਸ ਵੀ ਕੁਰੂ ਨਾਂ ਨਾਲ ਹੀ ਪ੍ਰਸਿੱਧ ਹੋਇਆ। ਇਹ ਧ੍ਰਿਤਰਾਸ਼ਟਰ ਅਤੇ ਪਾਂਡੂ ਦੋਹਾਂ ਦਾ ਵੱਡਾ ਵਡੇਰਾ ਸੀ ਪਰ ਆਮ ਤੌਰ ਤੇ ਧ੍ਰਿਤਰਾਸ਼ਟਰ ਦੀ ਸੰਤਾਨ ਲਈ ਹੀ ਕੌਰਵ ਸ਼ਬਦ ਵਰਤਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 30433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-31-11-31-56, ਹਵਾਲੇ/ਟਿੱਪਣੀਆਂ: ਹ. ਪੁ. –ਚ. ਕੋ. : 100; ਹਿੰ. ਮਿ. ਕੋ

ਕੁਰੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਰੂ, (ਸੰਸਕ੍ਰਿਤ : कुरु) \ ਪੁਲਿੰਗ : ੧. ਵੇਦਕ ਆਰੀਆਂ ਦੀ ਇੱਕ ਕੁਲ; ੨. ਇੱਕ ਪੁਰਾਣਾ ਦੇਸ਼ ਜਿਸ ਦੇ ਦੋ ਹਿੱਸੇ ਸਨ ਉਤਰੀ ਕੁਰੂ ਵਿੱਚ ਤਿੱਬਤ, ਫਾਰਸ ਆਦਿ ਸ਼ਾਮਲ ਸਨ; ੩. ਇੱਕ ਚੰਦਰਵੰਸ਼ੀ ਰਾਜਾ ਦਾ ਨਾਂ ਜਿਸ ਦੇ ਵੰਸ਼ ਵਿਚੋਂ ਧਿਰਤਰਾਸ਼ਟਰ ਤੇ ਪਾਂਡੋ ਹੋਏ ਹਨ; ੪. ਕੁਰੂਵੰਸ਼ ਦਾ ਕੋਈ ਬੰਦਾ, ਕੌਰਵ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 10874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-16-01-12-28, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.