ਕੁੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੜੀ (ਨਾਂ,ਇ) ਕੁਆਰੀ ਬਾਲੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੜੀ [ਨਾਂਇ] ਲੜਕੀ; ਬੇਟੀ, ਧੀ , ਪੁੱਤਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 31067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੜੀ. ਕੰਨ੍ਯਾ. ਲੜਕੀ. ਦੇਖੋ, ਯੂ. ਕੂਰੀ ਅਤੇ ਕੋਰੀ। ੨ ਪੁਤ੍ਰੀ. ਸੁਤਾ । ੩ ਝੰਗ ਵੱਲ ਕੁੜੀ ਨਾਉਂ ਵਹੁਟੀ ਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੜੀ, (ਯੂਨਾਨੀ : kore=ਕੰਵਾਰੀ ਕੰਨਿਆ>ਲਾਤੀਨੀ : Core; ਸੰਸਕ੍ਰਿਤ√कुड्=ਬੱਚਿਆਂ ਵਾਂਗ ਖੇਡਣਾ) \ ਇਸਤਰੀ ਲਿੰਗ : ੧. ਕੰਨਿਆਂ, ਲੜਕੀ, ਛੋਕਰੀ, ਪੁੱਤਰੀ, ਕਾਕੀ, ਧੀ, ਨੀਂਗਰੀ; ੨. ਉਹ ਲੜਕੀ ਜਿਸ ਦੀ ਸ਼ਾਦੀ ਨਾ ਹੋਈ ਹੋਵੇ; ੩. ਵਿਆਹੀ ਹੋਈ ਲੜਕੀ (ਝੰਗ)

–ਕੁੜੀਆਂ ਚਿੜੀਆਂ, ਇਸਤਰੀ ਲਿੰਗ : ਛੋਟੀਆਂ ਲੜਕੀਆਂ, ਬਾਲੜੀਆਂ

–ਕੁੜੀਆਂ ਚਿੜੀਆਂ ਬੱਕਰੀਆਂ ਤਿੰਨੇ ਜਾਤਾਂ ਅੱਥਰੀਆਂ, ਅਖੌਤ : ਕੁੜੀਆਂ ਚਿੜੀਆਂ ਤੇ ਬੱਕਰੀਆਂ ਤਿੰਨੇ ਹੀ ਸ਼ਰਾਰਤੀ (ਖੋਟੀਆਂ) ਹੁੰਦੀਆਂ ਹਨ

–ਕੁੜੀਆਂ ਬਾਲੜੀਆਂ, ਇਸਤਰੀ ਲਿੰਗ : ੧. ਨਿੱਕੀਆ ਲੜਕੀਆਂ; ੨. ਕੁੜੀਆਂ ਚਿੜੀਆਂ

–ਕੁੜੀਆਂ ਵਰਗਾ ਮੁੰਡਾ (ਪੁੱਤਰ), ਪੁਲਿੰਗ :  ਭੋਲਾ ਤੇ ਸ਼ਰਮੀਲਾ ਲੜਕਾ, ਸਾਊ ਪੁੱਤਰ

–ਕੁੜੀ ਕੁਆਰੀ, ਇਸਤਰੀ ਲਿੰਗ :  ਅਣਵਿਆਹੀ ਲੜਕੀ

–ਕੁੜੀ ਕੁੱਛੜ ਤੇ ਸ਼ਹਿਰ ਢੰਡੋਰਾ, ਅਖੌਤ : ਜਦ ਕੋਈ ਚੀਜ਼ ਹੋਵੇ ਤਾਂ ਪਾਸ ਹੀ ਪਰ ਉਸ ਦੀ ਭਾਲ ਕੀਤੀ ਜਾਵੇ ਤਦ ਆਖਦੇ ਹਨ

–ਕੁੜੀ ਕੁੜੀ ਦੀ ਮਰ ਗਈ, ਕੁੜੀ ਕੁੜੀਆਂ ਵਿੱਚ ਰਲ ਗਈ, (ਪੋਠੋਹਾਰੀ) / ਅਖੌਤ : ੧. ਕਿਸੇ ਦੀ ਪਹਿਲੀ ਧੀ ਮਰ ਜਾਣ ਪੁਰ ਉਹਦੀ ਮਾਂ ਨੂੰ ਤਸੱਲੀ ਦੇਣ ਹਿਤ ਕਹਿੰਦੇ ਹਨ; ੨. ਜਦੋਂ ਕੋਈ ਸਾਥੀ ਫੇਰ ਆਣ ਰਲੇ ਤਦੋਂ ਵੀ ਇਹ ਆਖਦੇ ਹਨ

–ਕੁੜੀ ਗਈ ਸਹੁਰੇ ਜਵਾਈ ਮੂਲ ਨਾ ਬਹੁੜੇ, ਅਖੌਤ : ਕੁੜੀ ਆਈ ਪੇਕੇ ਜਵਾਈ ਮੱਥਾ ਟੇਕੇ; ਸਹੁਰੇ ਘਰ ਜਵਾਈ ਕੇਵਲ ਕੁੜੀ ਕਰਕੇ ਹੀ ਆਉਂਦਾ ਹੈ

–ਕੁੜੀ ਪੇਟ ਕਣਕ ਖੇਤ (ਖਲਾੜੇ) ਆ ਜਵਾਈਆ ਮੰਡੇ ਖਾ, ਅਖੌਤ : ਘਰ ਸੁਤ ਨਾ ਕਪਾਸ ਜੁਲਾਹੇ ਨਾਲ ਠਾਂਗਾ ਠਾਂਗੀ, ਬਿਨਾਂ ਗੱਲ ਤੋਂ ਹੀ ਵਾਧੂ ਝਗੜਾ ਕਰਨਾ

–ਕੁਭੀ ਬਾਲੜੀ, ਇਸਤਰੀ ਲਿੰਗ : ਨਿੱਕੀ ਛੋਹਰੀ, ਛੋਟੀ ਲੜਕੀ

–ਕੁੜੀ ਭੜਪੂੰਜੇ ਦੀ ਤੇ ਟਿੱਕਾ ਕੇਸਰ ਦਾ, ਅਖੌਤ : ਜਾਤ ਦੀ ਕੋੜ੍ਹ ਕਿਰਲੀ ਸ਼ਤੀਰਾਂ ਨਾਲ ਜੱਫੀਆਂ, ਆਪਣੀ ਹੈਸੀਅਤ ਤੋਂ ਵਧ ਕੋਈ ਕੰਮ ਕਰਨਾ

–ਕੁੜੀ ਮਾਰ, ਵਿਸ਼ੇਸ਼ਣ / ਪੁਲਿੰਗ : ਕੰਨਿਆਂ ਮਾਰਨ ਵਾਲਾ

–ਕੁੜੀ ਵੇਚ, ਵਿਸ਼ੇਸ਼ਣ / ਪੁਲਿੰਗ : ਕੁੜੀਆਂ ਦਾ ਪੈਸਾ ਵੱਟਣ ਵਾਲਾ, ਧੀਆਂ ਵੇਚਣ ਵਾਲਾ

–ਕੁੜੇ, ਪੁਆਧੀ / ਅਵਯ : ਐ ਕੁੜੀਸੇ, ਨੀ (ਫਲਾਣੀਏ)

–ਕੁੜੇ, ਬਹੁਵਚਨ : ਕੁੜੀ ਦਾ

–ਤ੍ਰਿਝਣ ਦੀਆਂ ਕੁੜੀਆਂ, ਇਸਤਰੀ ਲਿੰਗ : ਚਰਖਾ ਕੱਤਣ ਤੇ ਛੋਪੇ ਪਾਉਣ ਲਈ ਕਿਸੇ ਇੱਕ ਥਾਂ ਕੱਠੀਆਂ ਹੋਈਆਂ ਕੁੜੀਆਂ : ‘ਬੇੜੀ ਪੂਰ ਤ੍ਰਿਝਣ ਦੀਆਂ ਕੁੜੀਆਂ ਸਬਬ ਨਾਲ ਹੋਣ ਕਠੀਆਂ’

–ਬੂਹੇ ਆਈ ਜੰਨ, ਵਿੰਨ੍ਹੋ ਕੁੜੀ ਦੇ ਕੰਨ,  ਅਖੌਤ : ਜਦੋਂ ਕਿਸੇ ਕੰਮ ਵਿੱਚ ਦੇਰ ਹੋ ਜਾਵੇ ਤਾਂ ਕਹਿੰਦੇ ਹਨ। ਸ਼ਿਕਾਰ ਵੇਲੇ ਕੁਤੀਆ ਮੁਤਾਈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-22-12-07-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

I was searching the ਕੌੜੀ world. Is it real word in punjabi dictionary ?


Balwinder singh, ( 2019/06/14 06:1715)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.