ਕੁੰਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਜ (ਨਾਂ,ਇ) ਸਰਪ ਨੇ ਆਪਣੇ ਪਿੰਡੇ ਉੱਤੋਂ ਘਸਰਾ ਕੇ ਲਾਹੀ ਮਹੀਨ ਪਰਤ ਦੀ ਖੱਲੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੰਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਜ 1 [ਨਾਂਇ] ਸੱਪ ਦੀ ਪਤਲੀ ਖੱਲ , ਕੰਜ 2 [ਨਾਂਪੁ] ਨੁੱਕਰ, ਕੋਨਾ, ਖੂੰਜਾ 3 [ਨਾਂਪੁ] ਹਾਥੀ 4 [ਨਾਂਪੁ] ਬਣ, ਜੰਗਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੰਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਜ. ਸੰ. ਸੰਗ੍ਯਾ—ਚਾਰੇ ਪਾਸਿਓਂ ਝਾੜ ਅਤੇ ਬੇਲਾਂ ਨਾਲ ਢਕਿਆ, ਪਰ ਵਿਚਾਲਿਓਂ ਖ਼ਾਲੀ ਜੰਗਲ ਦਾ ਅਸਥਾਨ । ੨ ਜੰਗਲ ਦੀ ਗਲੀ. ਸੰਘਣੇ ਜੰਗਲ ਵਿੱਚ ਹਾਥੀ ਆਦਿਕ ਜੀਵਾਂ ਦੀ ਪਾਈ ਹੋਈ ਡੰਡੀ । ੩ ਦੇਖੋ, ਕੁੰਚ ੨. “ਕੁੰਜਹਿ ਤ੍ਯਾਗ ਭੁਜੰਗ ਸਿਧਾਰ੍ਯੋ.” (ਕ੍ਰਿਸਨਾਵ) ੪ ਫ਼ਾ ਕੋਨਾ. ਗੋਸ਼ਾ. ਕਿਨਾਰਾ. ਗੁੱਠ । ੫ ਤੰਗ ਗਲੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਜ, (ਸੰਸਕ੍ਰਿਤ : कञ्चुक) \ ਇਸਤਰੀ ਲਿੰਗ : ਕੰਜ, ਸੱਪ ਦੀ ਬਾਰੀਕ ਖਲੜੀ ਜੋ ਉਹ ਕੁਝ ਸਮੇਂ ਪਿਛੋਂ ਝਾੜਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-29-12-21-14, ਹਵਾਲੇ/ਟਿੱਪਣੀਆਂ:

ਕੁੰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਜ, (ਫ਼ਾਰਸੀ) \ ਪੁਲਿੰਗ : ਕੋਣਾ, ਨੁੱਕਰ, ਗੁਠ

–ਕੁੰਜ ਗੋਸ਼ਾ, ਪੁਲਿੰਗ : ਖੱਲ ਖੂੰਜਾ, ਕੂਣਾ

–ਕੁੰਜ ਗੋਸ਼ੇ ਕਰਨਾ, ਮੁਹਾਵਰਾ : ਲੁਕਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-29-12-30-22, ਹਵਾਲੇ/ਟਿੱਪਣੀਆਂ:

ਕੁੰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਜ, (कुञ्ज) \ ਪੁਲਿੰਗ : ਬਣ

–ਕੁੰਜੀ ਕੁਟੀ,ਕੁੰਜ ਕੁਟੀਰ,  ਇਸਤਰੀ ਲਿੰਗ : ਕੁੰਜ ਵਿੱਚ ਬਣਾਈ ਹੋਈ ਕੁਟੀਆ

–ਕੁੰਜੀ ਗਲੀ,  ਇਸਤਰੀ ਲਿੰਗ :  ੧. ਤੰਗ ਗਲੀ, ਬਗ਼ੀਚੇ ਆਦਿ ਵਿੱਚ ਵੇਲਾਂ ਨਾਲ ਢਕਿਆ ਹੋਇਆ ਤੰਗ ਰਾਹ; ੨. ਮਥਰਾ ਗੋਕਲ ਦੀਆਂ ਗਲੀਆਂ ਜਿਥੇ ਸ੍ਰੀ ਕ੍ਰਿਸ਼ਨ ਜੀ ਬਾਲ ਲੀਲਾ ਕਰਦੇ ਹੁੰਦੇ ਸਨ

–ਕੁੰਜ ਬਿਹਾਰੀ, ਪੁਲਿੰਗ : ਕੁੰਜਵਿਹਾਰੀ

–ਕੁੰਜ ਵਿਹਾਰੀ,  ਪੁਲਿੰਗ / ਵਿਸ਼ੇਸ਼ਣ : ਬਣ ਦੀਆਂ ਗਲੀਆਂ ਵਿੱਚ ਵਿਚਰਨ ਵਾਲਾ, ਕ੍ਰਿਸ਼ਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-29-12-36-14, ਹਵਾਲੇ/ਟਿੱਪਣੀਆਂ:

ਕੁੰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਜ, (ਫ਼ਾਰਸੀ : ਕੁੰਜ=ਪਲੇਟ,ਭੰਨ) \ ਇਸਤਰੀ ਲਿੰਗ : ਕਟਾਵਾਂ ਵਾਲੀ ਲੈਸ, ਕਿੰਗਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-29-12-36-33, ਹਵਾਲੇ/ਟਿੱਪਣੀਆਂ:

ਕੁੰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਜ, (ਸੰਸਕ੍ਰਿਤ : कुञ्जर) \ ਪੁਲਿੰਗ : ਹਾਥੀ

–ਕੁੰਜਮੇਦ, ਕੁੰਜਮੇਧ, ਪੁਲਿੰਗ : ਹਾਥੀ ਦੀ ਕੁਰਬਾਨੀ ਵਾਲਾ ਯੱਗ : ‘ਹਯਾਦਿ ਕੁੰਜਮੇਦ ਰਾਜਸੂ ਬਿਨਾ ਨ ਭਰਮਣੰ’

(ਗਯਾਨ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-29-12-36-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.