ਕੁੰਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁੰਟ. ਸੰਗ੍ਯਾ—ਦਿਸ਼ਾ. ਕੂਟ. “ਚਾਰਿ ਕੁੰਟ ਦਹ ਦਿਸ ਭ੍ਰਮੇ.” (ਮਾਝ ਬਾਰਹਮਾਹਾ) ੨ ਕੁੰਡ. “ਹਰਿਜਨ ਅਮ੍ਰਿਤਕੁੰਟ ਸਰ ਨੀਕੇ.” (ਰਾਮ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁੰਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੁੰਟ (ਸੰ.। ਸੰਸਕ੍ਰਿਤ ਕੂਟ=ਪਹਾੜ ਦੀ ਚੋਟੀ ਕੋਣ=ਕੂਣਾ) ੧. ਕੂਣਾ , ਕੋਣਾ, ਚਾਰ ਕੋਣਾਂ। ਪਹਲੋਂ ਚਾਰ ਦਿਸ਼ਾ ਹਨ, ਪੂਰਬ , ਪੱਛਮ, ਉੱਤਰ , ਦੱਖਣ। ਇਨ੍ਹਾਂ ਚੌਹਾਂ ਦੇ ਵਿਚਕਾਰ ਚਾਰ ਕੋਣਾਂ ਯਾ ਕੁੰਟਾਂ ਹਨ, ਪੂਰਬ ਤੇ ਉੱਤਰ ਦੇ ਵਿਚਕਾਰ ਈਸ਼ਾਣ ਕੋਣ ਹੈ, ਪੂਰਬ ਤੇ ਦੱਖਣ ਦੇ ਵਿਚਕਾਰ ਅਗਨ ਕੌਣ ਹੈ, ਦੱਖਣ ਤੇ ਪੱਛਮ ਦੇ ਵਿਚਕਾਰ ਨੈਰਿਤ ਕੋਣ ਹੈ, ਪੱਛਮ ਤੇ ਉਤਰ ਦੇ ਵਿਚਕਾਰ ਵਾਯਵ ਕੋਣ ਹੈ। ਇਨ੍ਹਾਂ ਅੱਠਾਂ ਤੋਂ ਛੁਟ ਦੋ ਹੋਰ ਬੀ ਦਿਸ਼ਾ ਹਨ, ਸਿਰ ਦੇ ਉਪਰ ਦੀ ਦਿਸ਼ਾ ਊਰਧਵ ਹੈ ਤੇ ਪੈਰਾਂ ਦੇ ਹੇਠ ਵੱਲ ਦੀ ਦਿਸ਼ਾ ਅਧੋ ਹੈ। ਏਹ ਸਾਰੀਆਂ ਰਲਕੇ ਦਸ ਹਨ। ਚਾਰ ਕੁੰਟ ਤੋਂ ਮਤਲਬ ਚਾਰ ਕੋਣ ਹਨ, ਜੋ ਉਪਰ ਗਿਣੇ ਹਨ! ਦਸ ਦਿਸ਼ਾਂ ਤੋਂ ਮੁਰਾਦ ਚਾਰੇ ਉਹ ਕੋਣਾਂ ਚਾਰੇ ਦਿਸ਼ਾਂ ਤੇ ਦੋ ਦੂਸਰੀਆਂ ਦਿਸ਼ਾਂ ਹਨ। ਨਵੀਂ ਯੂਰਪੀ ਵੰਡ ਮੂਜਬ ਚਾਰ ਦਿਸ਼ਾ ਹਨ ਤੇ ਇਨ੍ਹਾਂ ਦੇ ਵਿਚਕਾਰ ਅੱਠ ਤੇ ਫੇਰ ਅਗੋਂ ਕਿੰਨੀਆਂ ਹੋਰ ਵੰਡ ਲੈਂਦੇ ਹਨ। ਯਥਾ-‘ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ’ ਚਾਰੇ ਲਾਂਭਾਂ ਤੇ ਦਸੋ ਦਿਸਾਂ ਫਿਰ ਆਏ।
੨. (ਸੰਸਕ੍ਰਿਤ ਕੁੰਡ) ਕੁੰਡ। ਯਥਾ-‘ਗਰਭ ਕੁੰਟ ਮਹਿ ਉਰਧ ਤਪ ਕਰਤੇ’ ਗਰਭ ਰੂਪੀ ਕੁੰਡ ਵਿਚ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੁੰਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁੰਟ, (ਪੁਆਧੀ) \ (ਸ਼ਾਇਦ ਦਰਾਵੜੀ ਭਾਸ਼ਾ ’ਚੋਂ) \ ਇਸਤਰੀ ਲਿੰਗ : ਦਿਸ਼ਾ, ਕੂਟ, ਤਰਫ਼, ਖੁੰਟ
–ਚਾਰਕੁੰਟ, ਇਸਤਰੀ ਲਿੰਗ : ਚਾਰੇ ਪਾਸੇ, ਦੇਸ਼ ਦੇਸ਼ਾਂਤਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-02-02-26-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First