ਕੂਚ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂਚ [ਨਾਂਪੁ] ਫ਼ੌਜਾਂ ਦਾ ਹਮਲੇ ਲਈ ਜਾਣ ਦਾ ਭਾਵ; ਜਾਣ ਦੀ ਕਿਰਿਆ , ਰਵਾਨਗੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੂਚ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੂਚ. ਸੰ. ਕੂਚ੗. ਸੰਗ੍ਯਾ—ਜੁਲਾਹੇ ਦਾ ਕੁੱਚ. “ਕੂਚ ਬਿਚਾਰੇ ਫੂਏ ਫਾਲ.” (ਗੌਂਡ ਕਬੀਰ) ੨ ਦਾੜ੍ਹੀ. ਰੀਸ਼। ੩ ਫ਼ਾ ਰਵਾਨਾ ਹੋਣਾ. “ਕਰਨਾ ਕੂਚ ਰਹਿਨੁ ਥਿਰੁ ਨਾਹੀ.” (ਸੂਹੀ ਰਵਿਦਾਸ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21862, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੂਚ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੂਚ (ਕ੍ਰਿ.। ਫ਼ਾਰਸੀ ੧. ਕੂਚ ਕਰਨਾ, ਟੁਰ ਪੈਣਾ

੨. (ਸੰਸਕ੍ਰਿਤ ਕੂਰੑਚ੍ਚ। ਪੰਜਾਬੀ ਕੁੱਚ) ਜੁਲਾਹੇ ਦਾ ਕੁਚ , ਜਿਸ ਨਾਲ ਤਾਣੀ ਸਾਫ ਕੀਤੀ ਜਾਂਦੀ ਹੈ।           ਦੇਖੋ, ‘ਫੂਏ ਫਾਲ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੂਚ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂਚ, ਪੁਲਿੰਗ : ਕੁੱਚ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-22-03-20-11, ਹਵਾਲੇ/ਟਿੱਪਣੀਆਂ:

ਕੂਚ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੂਚ, (ਫ਼ਾਰਸੀ : ਕੂਚ<ਕੂਚੀਦਣ=ਇੱਕ ਥਾਂ ਤੋਂ ਦੂਜੀ ਤਾਂ ਜਾਣਾ) \ ਪੁਲਿੰਗ : ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ ਕਿਰਿਆ, ਡੇਰਾ ਚੁਕਣਾ, ਰਵਾਨਗੀ, ਸਫ਼ਰ, ਮੌਤ, ਚਲੋਚਲੀ

–ਕੂਚ ਕਰ ਜਾਣਾ, ਕੂਚ ਕਰਨਾ,  ਮੁਹਾਵਰਾ : ੧. ਤੁਰ ਪੈਣਾ (ਫ਼ੌਜ, ਕਾਫ਼ਲਾ, ਜੱਥੇ ਆਦਿ ਦਾ), ਚਲੇ ਜਾਣਾ; ੨. ਮਰ ਜਾਣਾ

–ਕੂਚਗਾਹ, ਇਸਤਰੀ ਲਿੰਗ : ੧. ਚੱਲਣ ਦਾ ਸਮਾਂ ਜਾਂ ਥਾਂ; ੨. ਪੜਾਉ; ੩. ਸੰਸਾਰ, ਦੁਨੀਆ

–ਕੂਚ ਦਰ ਕੂਚ, ਪੁਲਿੰਗ : ਕੂਚ ਬਕੂਚ

–ਕੂਚ ਦਾ ਬਿਗਲ ਵੱਜਣਾ, ਮੁਹਾਵਰਾ : ੧. ਚੱਲਣ ਲਈ ਤਿਆਰੀ ਦਾ ਹੁਕਮ ਹੋਣਾ, ੨. ਮੌਤ ਵਿਖਾਈ ਦੇਣਾ

–ਕੂਚ ਦਾ ਵੇਲਾ, ਪੁਲਿੰਗ : ੧. ਚੱਲਣ ਦਾ ਸਮਾਂ, ਤੁਰਨ ਦਾ ਵੇਲਾ; ੨. ਮਰਨ ਜਾਂ ਵਿਛੜਨ ਦਾ ਸਮਾਂ

–ਕੂਚ ਨਗਾਰਾ, ਪੁਲਿੰਗ : ਨਗਾਰਾ ਜੋ ਫ਼ੌਜ ਆਦਿ ਦੇ ਤੁਰਨ ਸਮੇਂ ਵਜਾਉਂਦੇ ਹਨ

–ਕੂਕ ਨਗਾਰਾ ਵੱਜਣਾ, ਮੁਹਾਵਰਾ : ਮਰ ਜਾਣਾ, ਸਵਰਗਵਾਸ ਹੋ ਜਾਣਾ

–ਕੂਚ ਬਕੂਚ, ਪੁਲਿੰਗ : ਲਗਾਤਾਰ ਕੂਚ, ਬਿਨਾਂ ਅਟਕਾ ਤੁਰਨ ਦਾ ਭਾਵ

–ਕੂਚ ਬੋਲਣਾ, ਮੁਹਾਵਰਾ : ੧. ਚਲੇ ਜਾਣਾ; ੨. ਮਰ ਜਾਣਾ

–ਕੂਚ ਮਕਾਮ, ਪੁਲਿੰਗ : ਰਵਾਨਗੀ ਤੇ ਠਹਿਰਾਉ, ਤੁਰਨ ਤੇ ਠਹਿਰਨ ਦਾ ਭਾਵ, ਸਫ਼ਰ ਤੇ ਡੇਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-22-03-20-28, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.