ਕੇਤੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੇਤੂ [ਨਾਂਪੁ] ਇੱਕ ਗ੍ਰਹਿ, ਤਾਰਾ; ਝੰਡਾ, ਪਤਾਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੇਤੂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕੇਤੂ : ਹਿੰਦੂ ਮਿਥਿਹਾਸ ਅਨੁਸਾਰ ਇਹ, ਨੌਂ ਗ੍ਰਹਿਆਂ ਵਿਚੋਂ ਇਕ ਹੈ। ਸਿਧਾਂਤ ਜੋਤਸ਼ ਅਨੁਸਾਰ ਚੰਦਰ ਸ਼੍ਰੇਣੀ ਦੇ ਇਕ ਸੰਪਾਤ ਦਾ ਨਾਂ ਵੀ ਕੇਤੂ ਹੈ। ਫਲਿਤ ਜੋਤਸ਼ ਵਿਚ ਇਸ ਦੀ ਸਥਿਤੀ ਦੇ ਆਧਾਰ ਤੇ ਸੁਭ ਫਲ ਦਾ ਨਿਰਨਾ ਕੀਤਾ ਜਾਂਦਾ ਹੈ। ਅਸ਼ੁਭ ਫਲ ਦੇਣ ਵਾਲੇ ਕੇਤੂ ਗ੍ਰਹਿ ਦੀ ਸ਼ਾਂਤੀ ਦੇ ਉਪਾਅ ਭੀ ਦਸੇ ਗਏ ਹਨ। ਪੁਰਾਣਾਂ ਅਨੁਸਾਰ ਸਮੁੰਦਰ ਰਿੜਕਣ ਤੋਂ ਬਾਅਦ ਅੰਮ੍ਰਿਤ ਪੀਣ ਸਮੇਂ ਰਾਹੂ ਨੂੰ ਥੋਖੇ ਨਾਲ ਅੰਮ੍ਰਿਤ ਪੀਂਦਿਆਂ ਦੇਖ ਵਿਸ਼ਣੂ ਨੇ ਕ੍ਰੋਧ ਵਿਚ ਆ ਕੇ ਇਸ ਦਾ ਸਿਰ ਲਾਹ ਦਿਤਾ ਪਰ ਅੰਮ੍ਰਿਤ ਦੇ ਪ੍ਰਭਾਵ ਕਰਕੇ ਇਹ ਮਰਿਆ ਨਹੀਂ। ਇਸ ਦੇ ਸਰੀਰ ਦੇ ਦੋਨੋਂ ਹਿੱਸੇ ਜੀਵਤ ਰਹੇ। ਧੜ ਦਾ ਨਾਂ ਕੇਤੂ ਹੀ ਰਿਹਾ ਜਦੋਂ ਕਿ ਸਿਰ ਰਾਹੂ ਕਹਾਇਆ। ਬ੍ਰਹਮਾ ਦੇ ਵਰਦਾਨ ਨਾਲ ਦੋਨਾਂ ਦੀ ਗਿਣਤੀ ਗ੍ਰਹਿ-ਕੋਟੀ ਵਿਚ ਹੋਈ। ਸੰਹਿਤਾ ਵਿਚ ਇਸ ਦੇ ਤਿੰਨ ਰੂਪ ਦਿਵ, ਆਂਤਰਿਕਸ਼ ਅਤੇ ਭੌਮ ਦਿਤੇ ਹੋਏ ਹਨ। ਭਾਰਤੀ ਜੋਤਸ਼ ਦੇ ਵੱਖ-ਵੱਖ ਰੂਪ ਗ੍ਰੰਥਾਂ ਵਿਚ ਕੇਤੂਆਂ ਦੀ ਗਿਣਤੀ ਵੱਖ-ਵੱਖ ਦਿਤੀ ਗਈ ਹੈ। ਸੰਹਿਤਾ ਵਿਚ 105, ਪਰਾਸ਼ਰ ਨੇ 101 ਅਤੇ ਗਰਗ ਆਦਿ ਨੇ 101 ਤੋਂ ਇਲਾਵਾ 899 ਕੇਤੂਆਂ ਦਾ ਵਰਣਨ ਕੀਤਾ ਹੈ। ਨਾਰਦ ਦੇ ਮੱਤ ਅਨੁਸਾਰ ਕੇਤੂ ਇਕ ਹੀ ਹੈ ਪਰ ਇਸ ਦੇ ਰੂਪ ਅਨੇਕ ਹਨ। ਧੂਮਕੇਤੂ ਜਾਂ ਧੂਮਰਕੇਤੂ ਵੀ ਇਕ ਵਿਸ਼ੇਸ਼ ਪ੍ਰਕਾਰ ਦਾ ਕੇਤੂ ਹੀ ਹੈ।
ਹ. ਪੁ.––ਹਿੰ. ਵਿ. ਕੋ. 3 : 150; ਮ. ਕੋ. 347
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no
ਕੇਤੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੇਤੂ, (ਸੰਸਕ੍ਰਿਤ : केतु) \ ਪੁਲਿੰਗ : ੧. ਨੌ ਗ੍ਰਹਿਆਂ ਵਿਚੋਂ ਇੱਕ ਗ੍ਰਹਿ; ੨. ਪੂੱਛਲ ਤਾਰਾ, ਬੋਦੀ ਵਾਲਾ ਤਾਰਾ; ੩. ਝੰਡਾ, ਧੁਜਾ, ਪਤਾਕਾ; ੪. ਪੁਰਾਣਾਂ ਅਨੁਸਾਰ ਇੱਕ ਰਾਖਸ਼ ਦਾ ਨਾਂ
–ਰਾਹੂ ਕੇਤੂ, ਪੁਲਿੰਗ : ੧. ਪੁਰਾਣ ਅਨੁਸਾਰ ਇੱਕ ਰਾਖਸ਼ ਨੇ ਸਮੁੰਦਰ ਮੰਥਣ ਵੇਲੇ ਦੇਵਤਿਆਂ ਵਿੱਚ ਰਲ ਕੇ ਅੰਮ੍ਰਿਤ ਪੀ ਲਿਆ ਸੀ। ਸੂਰਜ ਤੇ ਚੰਦਰਮਾ ਨੇ ਇਸ ਨੂੰ ਪਛਾਣ ਲਿਆ ਅਤੇ ਵਿਸ਼ਨੂੰ ਜੀ ਨੇ ਇਸ ਦਾ ਸਿਰ ਵੱਢ ਦਿਤਾ, ਅੰਮ੍ਰਿਤ ਪੀ ਲੈਣ ਕਾਰਣ ਇਸ ਦੀ ਮ੍ਰਿਤੂ ਤਾਂ ਨਾ ਹੋਈ ਪਰ ਇਸ ਦਾ ਸਿਰ ‘ਰਾਹੂ’ ਤੇ ਧੜ ‘ਕੇਤੂ’ ਹੋ ਗਿਆ। ਇਹ ਤਦ ਤੋਂ ਹੀ ਸੂਰਜ ਤੇ ਚੰਨ ਨੂੰ ਗ੍ਰਸਦਾ ਰਹਿੰਦਾ ਹੈ ਜਿਸ ਨੂੰ ਗ੍ਰਹਿਣ ਕਹਿੰਦੇ ਹਨ; ੨. ਦੋ ਗ੍ਰਹਿ; ੩. ਮਨਹੂਸ ਆਦਮੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-12-05-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First