ਕੇਸੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸੂ (ਨਾਂ,ਪੁ) ਢੱਕ ਦੇ ਰੁੱਖ ਨੂੰ ਲੱਗਣ ਵਾਲੇ ਫੁੱਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੇਸੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸੂ [ਨਾਂਪੁ] ਢੱਕ ਦਾ ਫੁੱਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੇਸੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਸੂ. ਦੇਖੋ, ਕਿੰਸੁਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੇਸੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੇਸੂ : ਇਹ ਢੱਕ (ਪਲਾਹ) ਦੇ ਫੁੱਲਾਂ ਦਾ ਨਾਂ ਹੈ। ਢੱਕ ਰੁੱਖ ਦਾ ਬਨਸਪਤੀ ਵਿਗਿਆਨਕ ਨਾਂ ਬੁਟੀਆ ਫ੍ਰਾਂਡੋਸਾ ਹੈ। ਇਹ ਭਾਰਤ ਵਿਚ ਆਮ ਮਿਲਣ ਵਾਲਾ ਰੁੱਖ ਹੈ ਜੋ ਸਾਰੇ ਦੇਸ਼ ਵਿਚ, ਘਾਹ ਵਾਲੇ ਮੈਦਾਨਾਂ ਜਾਂ ਬਰਾਨਾਂ ਵਿਚ ਵੀ ਮਿਲਦਾ ਹੈ। ਇਹ ਰੁੱਖ, ਬਰਮਾ ਅਤੇ ਸ੍ਰੀਲੰਕਾ ਵਿਚ ਵੀ ਆਮ ਮਿਲਦਾ ਹੈ। ਇਹ ਛੋਟੇ ਆਕਾਰ ਤੋਂ ਲੈ ਕੇ ਦਰਮਿਆਨੇ ਆਕਾਰ ਦਾ ਪੱਤੇ ਝੜ ਜਾਣ ਵਾਲਾ ਰੁੱਖ ਹੈ। ਇਸ ਦੀ ਸ਼ਕਲ ਬੇਤਰਤੀਬ ਅਤੇ ਤਣਾ ਮੁੜਿਆ ਹੋਇਆ ਹੁੰਦਾ ਹੈ। ਇਸ ਦੀ ਛਿਲ ਰੇਸ਼ੇਦਾਰ ਅਤੇ ਹਲਕੀ ਭੂਰੀ ਜਾਂ ਸਲੇਟੀ ਰੰਗੀ ਹੁੰਦੀ ਹੈ। ਇਹ ਰੁੰਖ ਉੱਤਰੀ ਭਾਗਾਂ ਵਿਚ ਜਨਵਰੀ ਤੋਂ ਮਾਰਚ ਤਕ ਪੱਤੇ-ਰਹਿਤ ਹੁੰਦਾ ਹੈ ਅਤੇ ਪੱਤੇ ਜਦੋਂ ਫੁੱਲਾਂ ਦੀ ਬਹਾਰ ਮੁੱਕ ਜਾਂਦੀ ਹੈ, ਤਦ ਆਉਣੇ ਸ਼ੁਰੂ ਹੋ ਜਾਂਦੇ ਹਨ।

          ਇਸ ਰੁੱਖ ਦੀ ਖ਼ੂਬਸੂਰਤੀ, ਕੇਸੂ-ਫੁੱਲਾਂ ਕਾਰਨ ਹੀ ਹੈ। ਇਨ੍ਹਾਂ ਦਾ ਰੰਗ ਚਮਕੀਲਾ ਅੱਗ ਵਰਗਾ, ਕਿਰਮਚੀ ਨਾਰੰਗੀ ਹੁੰਦਾ ਹੈ। ਕਾਲੀਆਂ ਬਾਹਰਲੀਆਂ ਪੁਤੀਆਂ, ਤੋਤੇ ਦੀ ਚੁੰਝ ਵਾਂਗ ਮੁੜੀਆਂ ਹੁੰਦੀਆਂ ਹਨ ਅਤੇ ਅਪ੍ਰੈਲ-ਮਈ ਦੇ ਮਹੀਨੇ ਤੰਗ ਸਮੂਹਾਂ ਵਿਚ ਲਗਦੀਆਂ ਹਨ। ਇਸ ਵਿਚ ਖੁਰਮਾਨੀ ਰੰਗ ਜਾਂ ਚਮਕੀਲੇ ਪੀਲੇ ਫੁੱਲਾਂ ਵਾਲੀਆਂ ਕਿਸਮਾਂ ਵੀ ਵੇਖੀਆਂ ਗਈਆ ਹਨ। ਡੋਡੀਆਂ ਦਾ ਰੰਗ ਗੂੜ੍ਹਾ ਭੂਰਾ ਹੁੰਦਾ ਹੈ। ਇਸ ਰੁੱਗ ਦੇ ਫੁੱਲ ਰੁੱਖ ਦੇ ਉਪਰਲੇ ਸਿਰੇ ਤੇ ਇਕ ਚੰਦੋਆ ਜਿਹਾ ਬਣਾਂਉਂਦੇ ਹਨ, ਜੋ ਗਰਮ ਰੁੱਤ ਦੇ ਸੁਰੂ ਵਿਚ ਇਕ ਲਾਟ ਵਾਂਗ ਨਜ਼ਰ ਆਉਂਦੇ ਹਨ, ਇਸੇ ਲਈ ਇਸ ਨੂੰ ਜੰਗਲ ਦੀ ਲਾਟ ਵੀ ਕਿਹਾ ਜਾਂਦਾ ਹੈ।

          ਇਸ ਨੂੰ ਤੀਸਰੇ ਦਰਜੇ ਵਿਚ ਖ਼ੁਸ਼ਕ ਅਤੇ ਗਰਮ ਅਤੇ ਪਹਿਲੇ ਦਰਜੇ ਵਿਚ ਗਰਮ ਦੱਸਿਆ ਗਿਆ ਹੈ। ਇਸ ਦੇ ਫੁੱਲ ਸਤਾਵਰ ਨਾਲੋਂ ਵੀ ਵੱਧ ਹਾਜ਼ਮੇ ਨੂੰ ਤੇਜ਼ ਕਰਦਾ ਹਨ। ਆਮ ਤੌਰ ਤੇ ਇਸ ਦਾ ਜੋਸ਼ਾਂਦਾ ਇੱਕੱਲਾ ਜਾਂ ਕਿਸੇ ਦਵਾ ਨਾਲ ਮਿਲਾ ਕੇ ਪੀਤਾ ਜਾਂਦਾ ਹੈ ਜੋ ਸੀਨੇ ਦੇ ਦਰਦ, ਦਮਾਂ, ਸਾਹ ਦੇ ਰੋਗਾਂ ਅਤੇ ਮਿਹਦੇ ਦੇ ਕੀੜਿਆਂ ਨੂੰ ਮਾਰਨ ਜਾਂ ਕੱਢਣ ਵਾਸਤੇ ਵਰਤਿਆ ਜਾਂਦਾ ਹੈ। ਪਿਸ਼ਾਬ ਅਤੇ ਹੈਜ਼ੇ ਦੇ ਦਰਦ ਨੂੰ ਦੂਰ ਕਰਨ ਜਾਂ ਪਿਸ਼ਾਬ ਦੇ ਬੰਨ੍ਹ ਨੂੰ ਦੂਰ ਕਰਨ ਅਤੇ ਗੁਰਦੇ ਦੀ ਪਥਰੀ ਨੂੰ ਖੋਰਣ ਲਈ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।

          ਹ. ਪੁ.––ਫ.ਟ੍ਰੀ.––ਰੰਧਾਵਾ : 119


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 24448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਕੇਸੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਸੂ, (ਸੰਸਕ੍ਰਿਤ : किशुक=ਢੱਕ) \ ਪੁਲਿੰਗ : ਢੱਕ ਦੇ ਫੁੱਲ, ਛਿਛਰਾ, ਕਸੁੰਭਾ

–ਕੇਸੁ ਫੁੱਲਣੇ, ਮੁਹਾਵਰਾ : ਕਰੋਧ ਵਿੱਚ ਆਉਣਾ, ਮੂੰਹ ਦਾ ਲਾਲ ਹੋਣਾ

–ਕੇਸੁ ਫੁੱਲ, ਪੁਲਿੰਗ : ਛਿਛਰਾ ਦਾ ਫੁੱਲ, ਕਸੁੰਭਾ, ਕਸੁੰਭੜਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-28-03-01-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.